ਦਿੱਲੀ(ਸਕਾਈ ਨਿਊਜ਼ ਪੰਜਾਬ)8ਮਾਰਚ 2022
ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦੀ ਤਰੱਕੀਆਂ ਦਿਨੋਂ-ਦਿਨ ਵਧ ਰਹੀਆ ਹਨ। ਇਸ ਸ਼ੋਅ ਦੇ ਹਰ ਕਲਾਕਾਰ ਦੇ ਆਪਣੀ ਵੱਖ ਵੱਖ ਖਾਸੀਅਤ ਹੈ| ਇਸ ਕਾਰਨ ਇਹ ਸ਼ੋਅ ਦੇ ਸਾਰੇ ਅਦਾਕਾਰਾ ਕਾਰਨ ਕਾਫੀ ਪਸੰਦ ਕੀਤਾ ਜਾਂਦਾ ਹੈ। ਇਹ ਸ਼ੋਅ ਟੀਆਰਪੀ ਸੂਚੀ ‘ਚ ਵੀ ਹਮੇਸ਼ਾ ਚੋਟੀ ਦੇ ਸਥਾਨ ‘ਤੇ ਰਹਿੰਦਾ ਹੈ।
ਪਰ ਇਸ ਦੌਰਾਨ ਇਹ ਸ਼ੋਅ ਨੇ ਵੱਡਾ ਮੋੜ ਲਿਆ ਹੈ, ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜੋ ਦਰਸ਼ਕਾਂ ਨੂੰ ਵੱਡਾ ਝਟਕਾ ਦੇ ਸਕਦੀ ਹੈ। ਅਨੁਪਮਾ ਦੇ ਇਕ ਖਾਸ ਕਿਰਦਾਰ ਨੇ ਨਾ ਸਿਰਫ ਸ਼ੋਅ ਹੀ ਨਹੀਂ ਸਗੋਂ ਟੀਵੀ ਇੰਡਸਟਰੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਇਹ ਕੋਈ ਹੋਰ ਨਹੀਂ ਬਲਕਿ ਅਨੁਪਮਾ ਦੀ ਨੂੰਹ ਨਵਿਆ ਯਾਨੀ ਅਨਘਾ ਭੌਂਸਲੇ ਹੈ। ਇਸ ਫੈਸਲੇ ਦਾ ਕਾਰਨ ਅਨਘਾ ਨੇ ਟੀਵੀ ਇੰਡਸਟਰੀ ਦਾ ਪਾਖੰਡ ਦੱਸਿਆ ਹੈ।
ਅਨੁਪਮਾ ਅਭਿਨੇਤਰੀ ਨੰਦਿਨੀ ਯਾਨੀ ਅਨਘਾ ਭੌਂਸਲੇ ਨੇ ਕੁੱਛ ਸਮੇਂ ਪਹਿਲਾ ਹੀ ETimes ਨੂੰ ਆਪਣਾ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਇੰਡਸਟਰੀ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ। ਉਨ੍ਹਾਂ ਕਿਹਾ, ‘ਮੈਂ ਇੰਡਸਟਰੀ ਦਾ ਪਾਖੰਡ ਦੇਖਿਆ ਹੈ। ਇੰਡਸਟਰੀ ਨਾਲ ਸਬੰਧਤ ਸਾਰੇ ਲੋਕ ਇਮਾਨਦਾਰ ਨਹੀਂ ਹੁੰਦੇ।
ਇੱਥੇ ਤੁਸੀਂ ਹਮੇਸ਼ਾ ਅਜਿਹੇ ਵਿਅਕਤੀ ਬਣਨ ਲਈ ਦਬਾਅ ਹੇਠ ਰਹਿੰਦੇ ਹੋ ਜੋ ਅਸਲ ਵਿੱਚ ਤੁਸੀਂ ਨਹੀਂ ਹੋ। ਮੈਂ ਹਮੇਸ਼ਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਲਈ ਆਪਣੇ ‘ਤੇ ਦਬਾਅ ਮਹਿਸੂਸ ਕਰਦੀ ਹਾਂ। ਇੱਥੇ ਇੰਨਾ ਮੁਕਾਬਲਾ ਹੈ ਕਿ ਲੋਕ ਇਕ-ਦੂਜੇ ਨੂੰ ਕੁਚਲ ਕੇ ਅੱਗੇ ਵੱਧਦੇ ਜਾ ਰਹੇ ਹਨ। ਮੈਂ ਸਾਰੀਆਂ ਨਕਾਰਾਤਮਕ ਚੀਜ਼ਾਂ ਨੂੰ ਭੁੱਲ ਕ ਇਕ ਵਾਰ ਫਿਰ ਨਵੀਂ ਸ਼ਾਂਤੀ ਦੀ ਜ਼ਿੰਦਗੀ ਜਿਉਣਾ ਚਾਉਂਦੀ ਹਾਂ|