ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 14 ਅਗਸਤ 2021
ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਹਾਂਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਤੀਜ਼ ਦੇ ਤਿਉਹਾਰ ਮੌਕੇ ਖਿੱਚੀਆਂ ਕੁਝ ਤਸਵੀਰਾਂ ਸ਼ੇਅਰ ਕੀਤੀ ਅਤੇ ਕੈਪਸ਼ਨ ਦਿੰਦੇ ਹੋਏ ਰਿਸ਼ਤਿਆਂ ਦੀ ਅਹਿਮੀਅਤ ਦੱਸੀ ਹੈ।
ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸਤਿੰਦਰ ਬਿੱਟੀ ਨੇ ਲਿਖਿਆ,”ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਨੇ, ਜਿਹੜੇ ਅਨੇਕਾਂ ਵਾਰ ਲਿੱਪਣੇ ਪੈਂਦੇ ਹਨ।ਜੇ ਲਿੱਪਣਾ ਛੱਡ ਦਈਏ ਤਾਂ ਹੌਲੀ-ਹੌਲੀ ਮਿੱਟੀ ਦੇ ਢੇਰ ਬਣ ਜਾਂਦੇ ਹਨ।”
ਦੂਜੀ ਤਸਵੀਰ ਸ਼ੇਅਰ ਕਰਦੇ ਹੋਏ ਉਹਨਾਂ ਲਿਖਿਆ ਕਿ ”ਨਫਰਤਾਂ ਦੇ ਸ਼ਹਿਰ ‘ਚ ਚਲਾਕੀਆਂ ਦੇ ਡੇਰੇ ਨੇ, ਗੁਰਾਇਆ ਇੱਥੇ ਉਹ ਲੋਕ ਵੱਸਦੇ ਨੇ ਜੋ ਤੇਰੇ ਮੂੰਹ ‘ਤੇ ਤੇਰੇ, ਮੇਰੇ ਮੂੰਹ ‘ਤੇ ਮੇਰੇ ਨੇ।”
ਦੱਸ ਦਈਏ ਕਿ ਸਤਿੰਦਰ ਬਿੱਟੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ।