ਮੁੰਬਈ (ਸਕਾਈ ਨਿਊਜ਼ ਪੰਜਾਬ) 5 ਮਾਰਚ 2022
ਦਿੱਗਜ ਫ਼ਿਲਮ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਬਾਹੂਬਲੀ’ ਤੇ ‘ਬਾਹੂਬਲੀ 2’ ਨੂੰ ਸਾਊਥ ਦੀ ਸਭ ਤੋਂ ਸ਼ਾਨਦਾਰ ਤੇ ਬਲਾਕ ਬਸਟਰ ਫ਼ਿਲਮਾਂ ਮਨਿਆ ਗਈਆਂ ਹਨ | ‘ਬਾਹੂਬਲੀ 2’ ਤਾ ਇੰਨੀ ਸੁਪਰਦੁਪਰ ਹਿੱਟ ਰਹੀ ਹੈ ਕਿ ਉਸਦਾ ਰਿਕਾਰਡ ਸ਼ਾਇਦ ਹੀ ਕੋਈ ਫ਼ਿਲਮ ਤੋੜ ਸਕੀ ਹੈ।
ਮੰਨਿਆ ਗਿਆ ਸੀ ਕਿ ਇਸ ਤੋਂ ਬਾਅਦ ਫ਼ਿਲਮ ਦੀ ਕਹਾਣੀ ਖ਼ਤਮ ਹੋ ਗਈ ਪਰ ਕੀ ਇਹ ਸੱਚ ਹੈ?
ਸਾਊਥ ਦੇ ਮਸ਼ਹੂਰ ਫ਼ਿਲਮ ਸਮੀਖਿਅਕ ਮਨੋਬਾਲਾ ਵਿਜਯਾਬਾਲਨ ਨੇ ਵੀ ਆਪਣੇ ਟਵਿਟਰ ਹੈਂਡਲ ‘ਤੇ ਇਸ ਬਾਰੇ ਟਵੀਟ ਕਰਕੇ ਪ੍ਰਸ਼ੰਸਕਾਂ ਦਾ ਉਤਸਾਹ ਵਦਾ ਦਿੱਤਾ ਹੈ। ਪ੍ਰਭਾਸ ਆਪਣੀ ਇਕ ਫ਼ਿਲਮ ‘ਤੇ ਜਦੋਂ ਕੰਮ ਕਰਦੇ ਹਨ ਤਾਂ ਉਹ ਸਿਰਫ ਉਸੇ ਫ਼ਿਲਮ ‘ਤੇ ਧਿਆਨ ਦਿੰਦੇ ਹਨ।
‘ਬਾਹੂਬਲੀ’ ‘ਤੇ ਕੰਮ ਕਰਦੇ ਸਮੇਂ ਪ੍ਰਭਾਸ ਨੇ ਕਈ ਵੱਡੀਆਂ ਫ਼ਿਲਮਾਂ ਦਾ ਆਫਰ ਇਸ ਲਈ ਠੁਕਰਾ ਦਿੱਤਾ ਸੀ ਕਿਉਂਕਿ ਉਹ ਉਦੋਂ ਸਿਰਫ ਰਾਜਾਮੌਲੀ ਦੇ ਪ੍ਰਾਜੈਕਟ ‘ਤੇ ਧਿਆਨ ਦੇਣਾ ਚਾਹੁੰਦੇ ਸਨ।