ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ)
ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ ਵੀ ਹੋਵੇ।ਕਪਿਲ ਸ਼ਰਮਾ ਹਾਲ ਹੀ ਵਿੱਚ ਦੂਜੀ ਵਾਰ ਪਿਤਾ ਬਣੇ ਹਨ। ਦੂਜੀ ਵਾਰ ਪਿਤਾ ਬਣ ਨੇ ਉਹ ਬਹੁਤ ਖੁਸ਼ ਹਨ।
1 ਫਰਵਰੀ ਨੂੰ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ ਬੇਟੇ ਨੂੰ ਜਨਮ ਦਿੱਤਾ ਹੈ। ਕਪਿਲ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਸੀ। ਉਨ੍ਹਾਂ ਦੀ ਇਸ ਖੁਸ਼ਖਬਰੀ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਉਸ ਦੇ ਬੇਟੇ ਦੀ ਤਸਵੀਰ ਦੇਖਣ ਲਈ ਬੇਤਾਬ ਹਨ। ਕਪਿਲ ਅਕਸਰ ਆਪਣਾ ਹਰ ਪਲ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ’ਚ ਕਪਿਲ ਸ਼ਰਮਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਦੀ 1 ਸਾਲ ਦੀ ਬੇਟੀ ਅਨਾਇਰਾ ਹਨੀ ਸਿੰਘ ਦੇ ਗੀਤ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਕਪਿਲ ਦੀ ਬੇਟੀ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ। ਇਹ ਕਪਿਲ ਦੀਆਂ ਸਾਰੀਆਂ ਪੋਸਟਸ ’ਚੋਂ ਸਭ ਤੋਂ ਕਿਊਟ ਪੋਸਟ ਹੈ। ਇਸ ਵੀਡੀਓ ’ਚ ਛੋਟੀ ਅਨਾਇਰਾ ਹਨੀ ਸਿੰਘ ਦੇ ਗੀਤ ‘ਜਿੰਗਲ ਬੈੱਲ’ ’ਤੇ ਡਾਂਸ ਕਰ ਰਹੀ ਹੈ। ਕਪਿਲ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਸ਼ੇਅਰ ਕੀਤੀ ਹੈ, ਜਿਸ ’ਤੇ ਉਨ੍ਹਾਂ ਨੇ ਕੈਪਸ਼ਨ ਲਿਖੀ, ‘ਮੇਰੀ ਲਿਟਲ ਰਾਕਸਟਾਰ ‘ਜਿੰਗਲ ਬੈੱਲ’ ’ਤੇ ਡਾਂਸ ਕਰ ਰਹੀ ਹੈ।’ ਉਸ ਦੀ ਇਸ ਵੀਡੀਓ ’ਤੇ ਉਸ ਦੇ ਪ੍ਰਸ਼ੰਸਕ ਲਾਈਕਸ ਤੇ ਕੁਮੈਂਟਸ ਰਾਹੀਂ ਪਿਆਰ ਦੇ ਰਹੇ ਹਨ।
ਕਪਿਲ ਨੇ ਸਾਲ 2018 ’ਚ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਗਿੰਨੀ ਨੇ ਬੇਟੀ ਅਨਾਇਰਾ ਨੂੰ ਜਨਮ ਦਸੰਬਰ 2019 ’ਚ ਦਿੱਤਾ ਸੀ। ਹੁਣ ਕਪਿਲ ਦੇ ਘਰ ਬੇਟੇ ਨੇ ਜਨਮ ਲਿਆ ਹੈ, ਜਿਸ ਦੀ ਝਲਕ ਦੇਖਣ ਲਈ ਪ੍ਰਸ਼ੰਸਕ ਕਾਫੀ ਬੇਚੈਨ ਹਨ।
ਦੱਸਣਯੋਗ ਹੈ ਕਿ ਕਪਿਲ ਫਿਲਹਾਲ ਪੈਟਰਨਿਟੀ ਛੁੱਟੀ ’ਤੇ ਹਨ। ਜਿਥੇ ਉਨ੍ਹਾਂ ਨੇ ਬੇਟੇ ਦੀ ਤਸਵੀਰ ਅਜੇ ਤਕ ਸਾਰਿਆਂ ਤੋਂ ਦੂਰ ਰੱਖੀ ਹੈ, ਉਥੇ ਬੇਟੀ ਅਨਾਇਰਾ ਦੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਜਿਸ ’ਤੇ ਉਹ ਪ੍ਰਸ਼ੰਸਕਾਂ ਦਾ ਪਿਆਰ ਬਟੋਰਦੇ ਰਹਿੰਦੇ ਹਨ।