ਨਿਊਜ਼ ਡੈਸਕ,25 ਜਨਵਰੀ (ਸਕਾਈ ਨਿਊਜ਼ ਬਿਊਰੋ)
ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਸੋਸ਼ਲ ਮੀਡੀਆ ‘ਤੇ ਹਮੇਸ਼ਾ ਐਕਟਿਵ ਰਹਿੰਦੇ ਹਨ ਅਤੇ ਆਪਣੀ ਕੰਮਕਾਜੀ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਆਪਣੇ ਫੈਨਸ ਨਾਲ ਸ਼ੇਅਰ ਕਰਦੇ ਰਹਿੰਦੇ ਹਨ।ਹਾਲ ਹੀ ਦੇ ਵਿੱਚ ਉਹਨਾਂ ਵੱਲੋਂ ਆਪਣੇ ਇੰਸਟਾਗ੍ਰਾਮ ‘ਤੇ ਇੱਕ ਬਹੁਤ ਹੀ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ।
ਅਸਲ ’ਚ ਨਿੰਜਾ ਦੇ ਵਿਆਹ ਨੂੰ ਅੱਜ 2 ਸਾਲ ਪੂਰੇ ਹੋ ਚੁੱਕੇ ਹਨ। ਨਿੰਜਾ ਨੇ ਇਸ ਖਾਸ ਦਿਨ ਨੂੰ ਆਪਣੇ ਚਾਹੁਣ ਵਾਲਿਆਂ ਨਾਲ ਮਨਾਉਂਦਿਆਂ ਪਤਨੀ ਨਾਲ ਬੇਹੱਦ ਖਾਸ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਨਿੰਜਾ ਤੇ ਉਨ੍ਹਾਂ ਦੀ ਪਤਨੀ ਬਲੈਕ ਐਂਡ ਗੋਲਡਨ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੇ ਹਨ।
ਨਿੰਜਾ ਤਸਵੀਰਾਂ ਨਾਲ ਲਿਖਦੇ ਹਨ, ‘ਸਾਲਗਿਰਾਹ ਮੁਬਾਰਕ ਮੇਰੀਏ ਸਰਦਾਰਨੀਏ।’ ਕੈਪਸ਼ਨ ਨਾਲ ਨਿੰਜਾ ਨੇ ਹੈਸ਼ਟੈਗ ਦਿੱਤੇ #2ndanniversary #blessedwiththebest #couplegoals.
ਤੁਹਾਨੂੰ ਦੱਸ ਦਈਏ ਕਿ ਨਿੰਜਾ ਅਤੇ ਉਹਨਾਂ ਦੀ ਪਤਨੀ ਦੀਆਂ ਇਨ੍ਹਾਂ ਤਸਵੀਰਾਂ ਹੇਠਾਂ ਨਿੰਜਾ ਦੇ ਫੈਨਸ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਰੱਜ ਕੇ ਕੁਮੈਂਟਸ ਕਰ ਰਹੇ ਹਨ ਤੇ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ ।