24 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ)
ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਆਪਣੇ ਬੋਲਡ ਤੇ ਬਿੰਦਾਸ ਅੰਦਾਜ਼ ਨਾਲ ਸਭ ਨੂੰ ਹੈਰਾਨ ਕਰ ਰਹੀ ਹੈ।‘ਬਿੱਗ ਬੌਸ 13’ ‘ਚ ਕਿਊਟ ਪੰਜਾਬੀ ਗਰਲ ਦੇ ਅੰਦਾਜ਼ ‘ਚ ਨਜ਼ਰ ਆਈ ਸ਼ਹਿਨਾਜ਼ ਨਾ ਸਿਰਫ ਹੁਣ ਪਤਲੀ ਹੋ ਚੁੱਕੀ ਹੈ,ਸਗੋਂ ਉਸ ਦੀ ਲੁੱਕ ਵੀ ਬਦਲ ਗਈ ਹੈ।
ਸ਼ਹਿਨਾਜ਼ ਗਿੱਲ ਨੇ ਬੀਤੇ ਕੁਝ ਸਮੇਂ ਪਹਿਲਾਂ ਗਲੈਮਰੈੱਸ ਫੋਟੋਸ਼ੂਟਜ਼ ਕਰਵਾਏ ਹਨ ਤੇ ਉਸ ਦੀਆਂ ਇਹ ਤਸਵੀਰਾਂ ਫੈਨਸ ਕਾਫ਼ੀ ਪਸੰਦ ਕਰ ਰਹੇ ਹਨ।
ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਇੱਕ ਹੋਰ ਫੋਟੋਸ਼ੂਟ ਕਰਵਾਇਆ ਹੈ,ਜਿਸ ‘ਚ ਉਸ ਦਾ ‘ਬੌਸ ਲੇਡੀ’ ਲੁੱਕ ਫੈਨਸ ਵੱਲੋਂ ਕਾਫ਼ੀ ਪਸੰਦ ਕਰ ਰਹੇ ਹਨ।ਫੈਨਸ ਸ਼ਹਿਨਾਜ਼ ਗਿੱਲ ਦੇ ਇਸ ਅੰਦਾਜ਼ ਦੀਆਂ ਕਾਫ਼ੀ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ।
ਸ਼ਹਿਨਾਜ਼ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਸੂਤਰਾਂ ਮੁਤਾਬਿਕ ਸ਼ਹਿਨਾਜ਼ ਆਪਣੀ ਇੱਕ ਇੰਸਟਾਗ੍ਰਾਮ ਪੋਸਟ ਲਈ ਲਗਭਗ 8 ਲੱਖ ਰੁਪਏ ਲੈਂਦੀ ਹੈ।ਉਹ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ।ਉਸ ਦੀ ਫੈਨ ਫਾਲੋਇੰਗ ਦਿਨੋਂ- ਦਿਨ ਵੱਧ ਰਹੀ ਹੈ।
ਤੁਹਾਨੂੰ ਦੱਸ ਦਈਏ ਸ਼ਹਿਨਾਜ਼ ਛੇਤੀ ਹੀ ਸਿਧਾਰਥ ਨਾਲ ‘ਸ਼ੋਨਾ ਸ਼ੋਨਾ’ ਗੀਤ ‘ਚ ਨਜ਼ਰ ਆਵੇੇਗੀ, ਜਿਸ ਨੂੰ ਟੋਨੀ ਕੱਕੜ ਤੇ ਨੇਹਾ ਕੱਕੜ ਨੇ ਗਾਇਆ ਹੈ।ਹਾਲ ਹੀ ‘ਚ ਇਸ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ।
ਸ਼ਹਿਨਾਜ਼ ਤੇ ਸਿਧਾਰਥ ਨੇ ਇਸ ਗੀਤ ਦੀ ਸ਼ੂਟਿੰਗ ਪੰਜਾਬ ਵਿੱਚ ਹੀ ਕੀਤੀ ਸੀ। ਜਿੱਥੇ ਉਨ੍ਹਾਂ ਨੇ ਖੂਬ ਮਸਤੀ ਕੀਤੀ।ਸਿਧਾਰਥ ਨੇ ਪੰਜਾਬ ਆ ਕੇ ਗੱਡਾ ਵੀ ਚਲਾਇਆ ਸੀ।
ਇਸ ਮੌਕੇ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨਾਰਾਜ਼ ਨਜ਼ਰ ਆਏ ਉਨ੍ਹਾਂ ਕਿਹਾ ਕਿ ਸ਼ਹਿਨਾਜ਼ ਜਦੋਂ ਸ਼ੂਟਿੰਗ ਲਈ ਪੰਜਾਬ ਆਈ ਤਾਂ ਉਹ ਨਾ ਤਾਂ ਪਰਿਵਾਰ ਨੂੰ ਮਿਲੀ ਨਾ ਹੀ ਆਪਣੇ ਪ੍ਰਸ਼ੰਸਕਾਂ ਨੂੰ ਮਿਲੀ।