ਸਿੱਧੂ ਮੂਸੇ ਵਾਲਾ ਨੇ ਆਪਣੀ ਦੂਜੀ ਫ਼ਿਲਮ ‘ਮੂਸਾ ਜੱਟ’ ਦੀ ਸ਼ੂਟਿੰਗ ਕਰ ਦਿੱਤੀ ਹੈ।ਬੀਤੇ ਦਿਨੀਂ ਇਸ ਖ਼ਬਰ ਦੀ ਜਾਣਕਾਰੀ ਉਦੋਂ ਮਿਲੀ,ਜਦੋਂ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੀ ਇੱਕ ਤਸਵੀਰ ਸਾਂਝੀ ਕੀਤੀ।ਫ਼ਿਲਮ ‘ਚ ਮੁੱਖ ਅਦਾਕਾਰਾ ਵਜੋਂ ਸਵਰਗੀ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਨਜ਼ਰ ਆ ਰਹੀ ਹੈ।ਸਵੀਤਾਜ ਤੇ ਸਿੱਧੂ ਦੋਵਾਂ ਦੀ ਇਹ ਦੂਜੀ ਫ਼ਿਲ਼ਮ ਹੈ।
ਸਿੱਧੂ ਮੂਸੇ ਵਾਲਾ ਇਸ ਤੋਂ ਪਹਿਲਾਂ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ,ਉੱਥੇ ਸਵੀਤਾਜ ਫ਼ਿਲਮ ‘ਗੋਲੇ ਦੀ ਬੇਗੀ’ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ।ਦੋਵਾਂ ਦੀਆਂ ਇਹ ਫ਼ਿਲਮਾਂ 2021 ‘ਚ ਰਿਲੀਜ਼ ਹੋਣਗੀਆਂ।
ਸਵੀਤਾਜ ਨੇ ‘ਮੂਸਾ ਜੱਟ’ ਦੀ ਸ਼ੂਟਿੰਗ ਦੌਰਾਨ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਹਰ ਕੋਈ ਵੱਖਰੇ- ਵੱਖਰੇ ਕੈਮਰੇ ਨੂੰ ਦੇਖ ਰਿਹਾ ਹੈ।ਹਾ ਹਾ ਹਾ । ਵਾਹਿਗੁਰੂ ਮਿਹਰ ਕਰੇ।‘ਮੂਸਾ ਜੱਟ’ ਦੀ ਸ਼ੂਟਿੰਗ ਸ਼ੁਰੂ’।
ਦੱਸਣਯੋਗ ਹੈ ਕਿ ‘ਮੂਸਾ ਜੱਟ’ ਫ਼ਿਲਮ ਰੱਸ ਮੋਸ਼ਨ ਪਿਕਚਰਜ਼ ਦੀ ਪੇਸ਼ਕਸ਼ ਹੈ।ਫ਼ਿਲਮ ਰੁਪਾਲੀ ਗੁਪਤਾ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਇਸ ਨੂੰ ਡਾਇਰੈਕਟ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਕਰ ਰਹੇ ਹਨ।ਫ਼ਿਲਮ ਦੀ ਕਹਾਣੀ ਗੁਰਿੰਦਰ ਡਿੰਪੀ ਨੇ ਲਿਖੀ ਹੈ। ਦੁਨੀਆ ਭਰ ‘ਚ ਇਹ ਫ਼ਿਲਮ 18 ਜੂਨ 2021 ਨੂੰ ਰਿਲੀਜ਼ ਹੋਵੇਗੀ।