Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjab
  • ਫਰੀਦਕੋਟ ਦੇ ਗੁਰਵਿੰਦਰ ਸਿੰਘ ਕਤਲਕਾਂਡ ‘ਚ ਚਾਰਜਸ਼ੀਟ ਦਾਖ਼ਲ
Crime

ਫਰੀਦਕੋਟ ਦੇ ਗੁਰਵਿੰਦਰ ਸਿੰਘ ਕਤਲਕਾਂਡ ‘ਚ ਚਾਰਜਸ਼ੀਟ ਦਾਖ਼ਲ

Email :

ਪਿੰਡ ਸੁੱਖਣਵਾਲਾ ਵਿੱਚ ਵਾਪਰੇ ਗੁਰਵਿੰਦਰ ਸਿੰਘ ਦੇ ਕਤਲ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਘਟਨਾ 28-29 ਨਵੰਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ, ਜਦੋਂ ਗੁਰਵਿੰਦਰ ਸਿੰਘ ਦੀ ਲਾਸ਼ ਘਰ ਦੀ ਛੱਤ ਉੱਤੇ ਮਿਲੀ। ਸ਼ੁਰੂ ਵਿੱਚ ਉਸ ਦੀ ਪਤਨੀ ਰੂਪਿੰਦਰ ਕੌਰ ਨੇ ਚੋਰੀ ਅਤੇ ਲੁੱਟ ਦੀ ਘਟਨਾ ਦੱਸ ਕੇ ਪੁਲਿਸ ਨੂੰ ਸੂਚਿਤ ਕੀਤਾ ਸੀ, ਪਰ ਜਾਂਚ ਦੌਰਾਨ ਸੱਚ ਸਾਹਮਣੇ ਆ ਗਿਆ।

ਹੁਣ ਇਸ ਮਾਮਲੇ ’ਚ ਫਰੀਦਕੋਟ ਪੁਲਿਸ ਨੇ ਚਾਰ ਮੁਲਜ਼ਮਾਂ ਵਿਰੁੱਧ 220 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕਰ ਦਿੱਤੀ ਹੈ। ਰੂਪਿੰਦਰ ਕੌਰ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ। ਚਾਰਜਸ਼ੀਟ ਵਿੱਚ 48 ਗਵਾਹਾਂ ਦੇ ਬਿਆਨ ਦਰਜ ਹਨ, ਜੋ ਮਾਮਲੇ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਕਤਲ ਪ੍ਰੇਮ ਸਬੰਧਾਂ ਅਤੇ ਜਾਇਦਾਦ ਖੋਹਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਮਾਮਲਾ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਪੂਰੇ ਸੱਚ ਦਾ ਖੁਲਾਸਾ ਹੋਣਾ ਬਾਕੀ ਹੈ।

28-29 ਨਵੰਬਰ ਦੀ ਹੈ ਘਟਨਾ

ਘਟਨਾ 28-29 ਨਵੰਬਰ ਦੀ ਰਾਤ ਦੀ ਹੈ। ਰੂਪਿੰਦਰ ਕੌਰ ਨੇ ਪਹਿਲਾਂ ਪਤੀ ਗੁਰਵਿੰਦਰ ਨੂੰ ਜ਼ਹਿਰ ਦਿੱਤੀ, ਜਦੋਂ ਮੌਤ ਨਹੀਂ ਹੋਈ ਤਾਂ ਆਪਣੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਨੂੰ ਬੁਲਾ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਰੂਪਿੰਦਰ ਨੇ ਪਤੀ ਦੇ ਹੱਥ ਫੜ੍ਹ ਕੇ ਰੱਖੇ ਅਤੇ ਪ੍ਰੇਮੀ ਨੇ ਪਿੱਛੋਂ ਬਾਂਹ ਨਾਲ ਗਲਾ ਦਬਾ ਦਿੱਤਾ। ਲਾਸ਼ ਨੂੰ ਛੱਤ ਉੱਤੇ ਸੁੱਟ ਕੇ ਲੁੱਟ ਦੀ ਝੂਠੀ ਕਹਾਣੀ ਬਣਾਈ ਗਈ।

ਪੋਸਟਮਾਰਟਮ ਵਿੱਚ ਗਲਾ ਘੁੱਟਣ ਨਾਲ ਮੌਤ ਦੀ ਪੁਸ਼ਟੀ ਹੋਈ ਅਤੇ ਸਰੀਰ ਉੱਤੇ ਕਈ ਜ਼ਖ਼ਮ ਵੀ ਮਿਲੇ ਸਨ। ਮਾਮਲੇ ਵਿੱਚ ਰੂਪਿੰਦਰ ਕੌਰ, ਪ੍ਰੇਮੀ ਹਰਕੰਵਲ ਅਤੇ ਉਸ ਦੇ ਦੋਸਤ ਵਿਸ਼ਵਜੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੇ ਫਰੀਦਕੋਟ ਜੇਲ੍ਹ ਵਿੱਚ ਬੰਦ ਹਨ। ਕਤਲ ਤੋਂ ਪਹਿਲਾਂ 18 ਨਵੰਬਰ ਨੂੰ ਵਿਆਹ ਦੀ ਵਰ੍ਹੇਗੰਢ ਮਨਾਈ ਸੀ ਅਤੇ 25 ਨਵੰਬਰ ਨੂੰ ਰਿਸ਼ਤੇਦਾਰਾਂ ਨਾਲ ਖੁਸ਼ ਨਜ਼ਰ ਆ ਰਹੇ ਸਨ, ਇਸ ਕਰਕੇ ਕੋਈ ਸ਼ੱਕ ਨਹੀਂ ਸੀ।

Leave a Reply

Your email address will not be published. Required fields are marked *

Related Posts