ਫ਼ਾਜ਼ਿਲਕਾ (ਮੌਂਟੀ ਚੁੱਘ),27 ਫਰਵਰੀ
ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਹੀਰਾਂ ਵਾਲੀ ਵਿਖੇ ਬਣ ਰਹੀ ਸ਼ਰਾਬ ਫੈਕਟਰੀ ਦੇ ਵਿਰੋਧ ਵਿਚ ਬੀਤੇ ਬਾਰਾਂ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਇਹ ਧਰਨਾ ਫ਼ਾਜ਼ਿਲਕਾ ਅਬੋਹਰ ਸਟੇਟ ਹਾਈਵੇ ਤੇ ਲੱਗਾ ਹੋਇਆ ਅਤੇ ਇਸ ਸਬੰਧ ਵਿਚ ਪ੍ਰਸ਼ਾਸਨ ਵੱਲੋਂ ਸੁਣਵਾਈ ਨਾ ਕੀਤੇ ਜਾਣ ਦੇ ਗੰਭੀਰ ਇਲਜ਼ਾਮ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਲਾਏ ਜਾ ਰਹੇ ਹਨ
ਕੋਵਿਡ-19 ਵੈਕਸੀਨ ਦਾ ਟੀਕਾ ਲਗਾਉਣ ਤੋਂ ਬਾਅਦ 16 ਲੋਕਾਂ ਦੀ ਮੌਤ
ਅੱਜ ਇਸ ਧਰਨੇ ਦੇ ਵਿੱਚ ਖਿੱਚ ਦਾ ਕੇਂਦਰ ਬਣਿਆ ਇਕ ਲਾੜਾ ਜੋ ਕਿ ਸਿਹਰੇ ਸਜਾ ਕੇ ਬਰਾਤ ਸਮੇਤ ਇਸ ਧਰਨੇ ਦੇ ਵਿਚ ਸ਼ਾਮਿਲ ਹੋਇਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਕਿਸਾਨ ਹੈ ਅਤੇ ਉਹ ਇਸ ਸ਼ਰਾਬ ਫੈਕਟਰੀ ਦਾ ਇੱਥੇ ਲੱਗਣ ਦਾ ਵਿਰੋਧ ਕਰਦਾ ਹੈ ਅਤੇ ਆਪਣਾ ਫਰਜ਼ ਸਮਝਦੇ ਹੋਏ ਜੰਝ ਚੜ੍ਹਨ ਤੋਂ ਪਹਿਲਾਂ ਇੱਕ ਘੰਟਾ ਇਸ ਧਰਨੇ ਵਿਚ ਸ਼ਮੂਲੀਅਤ ਕਰਨ ਦੇ ਲਈ ਆਇਆ ਹੈ
ਮਹਿੰਗਾਈ ‘ਤੇ ਟਵੀਟ ਕਰ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ
ਇਸ ਮੌਕੇ ਧਰਨੇ ਵਿੱਚ ਮਰਨ ਵਰਤ ਤੇ ਬੈਠੇ ਚਾਰ ਲੋਕਾਂ ਦੀ ਹੈਲਥ ਚੈੱਕਅਪ ਕਰਨ ਦੇ ਲਈ ਫ਼ਾਜ਼ਿਲਕਾ ਤੋਂ ਇਕ ਡਾਕਟਰਾਂ ਦੀ ਟੀਮ ਵੀ ਪਹੁੰਚੀl ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਭੁੱਖ ਹਡ਼ਤਾਲ ਤੇ ਬੈਠੇ ਚਾਰੇ ਲੋਕਾਂ ਦਾ ਬੀ ਪੀ ਵਧਿਆ ਹੋਇਆ ਅਤੇ ਉਨ੍ਹਾਂ ਨੂੰ ਇਸ ਦੇ ਨਾਲ ਬਰੇਨ ਹੈਮਰੇਜ ਹੋਣ ਦਾ ਖ਼ਤਰਾ ਹੈ
ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਨੌਜਵਾਨ ਦਾ ਨਮ ਅੱਖਾਂ ਨਾਲ ਕੀਤਾ ਗਿਆ ਸਸਕਾਰ
ਇਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਇਨ੍ਹਾਂ ਧਰਨਾਕਾਰੀਆਂ ਦੇ ਵੱਲੋਂ ਫ਼ਾਜ਼ਿਲਕਾ ਦੇ ਵਿਚ ਇਕ ਰੋਸ ਰੈਲੀ ਵੀ ਕੱਢੀ ਗਈ ਜਿਸ ਵਿੱਚ ਵੱਡੀ ਤਾਦਾਦ ਵਿੱਚ ਬੱਚੇ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਇਨ੍ਹਾਂ ਲੋਕਾਂ ਨੇ ਬੈਨਰ ਅਤੇ ਪੋਸਟਰ ਰਾਹੀਂ ਅਪੀਲ ਕੀਤੀ ਕਿ ਜੇਕਰ ਇਹ ਸ਼ਰਾਬ ਫੈਕਟਰੀ ਇਥੇ ਲੱਗ ਗਈ ਤਾਂ ਉਨ੍ਹਾਂ ਦਾ ਇਲਾਕਾ ਪਾਣੀ ਪੱਖੋਂ ਹੋਰ ਜ਼ਿਆਦਾ ਦੂਸ਼ਿਤ ਹੋ ਜਾਏਗਾ ਇਸ ਦੇ ਨਾਲ ਉਨ੍ਹਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਇਸ ਫੈਕਟਰੀ ਦੇ ਨਿਰਮਾਣ ਤੇ ਰੋਕ ਲਾਵੇ