ਤਰਨਤਾਰਨ (ਸਕਾਈ ਨਿਊਜ਼ ਬਿਊਰੋ),1 ਅਪ੍ਰੈਲ਼
ਜ਼ਿਲ੍ਹੇ ਦੇ ਪਿੰਡ ਤੁੜ ’ਚ ਅੱਜ ਨਾਰਕੋਟਿਕਸ ਸੈਲ ਦੀ ਟੀਮ ਵਲੋਂ ਇਕ ਭਗੋੜੇ ਦੋਸ਼ੀ ਨੂੰ ਕਾਬੂ ਕਰਦੇ ਸਮੇਂ ਦੋਸ਼ੀ ਦੇ ਰਿਸ਼ਤੇਦਾਰਾਂ ਵਲੋਂ ਪੁਲਸ ਪਾਰਟੀ ’ਤੇ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋਸ਼ੀਆਂ ਨੇ ਪੁਲਸ ਟੀਮ ਦੀ ਗ੍ਰਿਫ਼ਤ ’ਚ ਮੌਜੂਦ ਭਗੋੜੇ ਦੋਸ਼ੀ ਨੂੰ ਛੁਡਾ ਲਿਆ ਗਿਆ ਅਤੇ ਪੁਲਸ ਟੀਮ ਦੇ ਕਰੀਬ 5 ਕਰਮਚਾਰੀ ਮਾਮੂਲੀ ਜ਼ਖ਼ਮੀ ਹੋ ਗਏ l
ਇਹ ਖ਼ਬਰ ਵੀ ਪੜ੍ਹੋ: ਦੇਸ਼ ‘ਚ ਤੇਜ਼ੀ ਨਾਲ ਵਧ ਰਹੇ ਹਨ ਕੋਰੋਨਾ ਮਾਮਲੇ
ਪੁਲਸ ਨੇ ਇਸ ਬਾਬਤ ਥਾਣਾ ਗੋਇੰਦਵਾਲ ਸਾਹਿਬ ’ਚ ਕਰੀਬ ਇਕ ਦਰਜਨ ਦੋਸ਼ੀਆਂ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਨਾਰਕੋਟਿਕ ਸੈਲ ਦੇ ਏ.ਐੱਸ.ਆਈ. ਨਰੇਂਦਰ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਤੁੜ ’ਚ ਇਕ ਭਗੋੜੇ ਦੋਸ਼ੀ ਜਿਸ ਦੇ ਖ਼ਿਲਾਫ ਧਾਰਾ 376 ਦੇ ਤਹਿਤ ਮਾਮਲਾ ਦਰਜ ਹੈ ਨੂੰ ਗ੍ਰਿਫ਼ਤਾਰ ਕਰਨ ਲਈ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰੀ ਦੇ ਲਈ ਪਹੁੰਚੀ ਸੀ।
ਇਹ ਖ਼ਬਰ ਵੀ ਪੜ੍ਹੋ: ਔਰਤਾਂ ਲਈ ਬਸ ਸਫਰ ਮੁਫ਼ਤ ਹੋਇਆ ਸ਼ੁਰੂ
ਪੁਲਸ ਟੀਮ ਨੇ ਦੋਸ਼ੀ ਭੁਪਿੰਦਰ ਸਿੰਘ ਨੂੰ ਜਗੀਰ ਸਿੰਘ ਨਾਮਕ ਵਿਅਕਤੀ ਵਲੋਂ ਪਨਾਹ ਦਿੱਤੀ ਗਈ ਸੀ। ਪੁਲਸ ਨੇ ਦੋਸ਼ੀ ਭੁਪਿੰਦਰ ਸਿੰਘ ਨੂੰ ਜਦੋਂ ਕਾਬੂ ਕੀਤਾ ਤਾਂ ਉਸ ਦੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਹਮਲਾ ਕਰਦੇ ਹੋਏ ਜ਼ਬਰਦਸਤੀ ਹਿਰਾਸਤ ਤੋਂ ਛੁਡਾ ਲਿਆ। ਜਿਸ ਦੇ ਬਾਅਦ ਭੁਪਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ।ਇਸ ਘਟਨਾ ਦੀ ਸੂਚਨਾ ਮਿਲੀ ਤਾਂ ਵੱਡੀ ਗਿਣਤੀ ’ਚ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਪੁਲਸ ਕਰਮਚਾਰੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।