ਗੜਸ਼ੰਕਰ (ਅਮਰੀਕਾ ਕੁਮਾਰ),2 ਅਪ੍ਰੈਲ
Dirty water problem: ਜਿੱਥੇ ਪਿਛਲੀ ਸਰਕਾਰ ਨੇ ਪੰਜਾਬ ਦੇ ਕਈ ਪਿੰਡਾਂ ਦੀ ਨੁਹਾਰ ਬਦਲਣ ਅਤੇ ਪਿੰਡਾਂ ਦਾ ਸੁੰਦਰੀਕਰਨ ਕਰਣ ਕਰਨ ਲਈ ਪਿੰਡਾਂ ਨੂੰ ਸੁੰਦਰ ਗਰਾਮ ਦੇ ਵਿੱਚ ਪਾਇਆ ਹੋਇਆ ਹੈ ਉੱਥੇ ਹੀ ਅੱਜ ਵੀ ਸੁੰਦਰ ਗਰਾਮ ਪਿੰਡ ਗੰਦੇ ਪਾਣੀ ਕਾਰਨ ਨਰਕ ਭਰੀ ਜਿੰਦਗੀ ਵੀ ਜੀ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ
ਇਹ ਖ਼ਬਰ ਵੀ ਪੜ੍ਹੋ: ਆਪਣੀ ਉਮੀਦ ਤੋਂ ਵੱਧ ਪੈਸੇ ਚੋਰੀ ਕਰਨ ਵਾਲੇ ਚੋਰ ਨੂੰ ਪਿਆ…
ਗੰਦੇ ਪਾਣੀ ਕਾਰਣ ਪਰੇਸ਼ਾਨ ਲੋਕ
ਗੜਸ਼ੰਕਰ ਦੇ ਪਿੰਡ ਸਤਨੌਰ ਦਾ ਜਿੱਥੇ ਪਿੰਡ ਵਾਸੀਆ ਨੇ ਦੱਸਿਆ ਕਿ ਪਿੰਡ ਸਤਨੌਰ ਪਿੱਛਲੇ ਦਸ ਸਾਲਾਂ ਤੋਂ ਗੰਦੇ ਪਾਣੀ ਦੇ ਕਾਰਣ ਨਰਕ ਭਰੀ ਜਿੰਦਰੀ ਵਤੀਤ ਕਰ ਰਿਹਾ ਹੈ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਲਹਿੰਦੇ ਪਾਸੇ ਸਰਕਾਰੀ ਬੈਂਕ ਤੋਂ ਸਰਕਾਰੀ ਸਕੂਲ ਤੱਕ ਗੰਦੇ ਪਾਣੀ ਲਈ ਸੀਵਰੇਜ ਤਾ ਠੇਕੇਦਾਰਾ ਨੇ ਪਾ ਦਿੱਤਾ
ਇਹ ਖ਼ਬਰ ਵੀ ਪੜ੍ਹੋ: ਕੋਰੋਨਾ ਤੋਂ ਬਾਅਦ ਕੈਨੇਡਾ ‘ਚ ਇਸ ਭਿਆਨਕ ਬਿਮਾਰੀ ਦਾ ਕਹਿਰ, 5…
ਪਰ ਉਸ ਵਿੱਚ ਘਟੀਆ ਮਟੀਰੀਅਲ ਪਾਉਣ ਦੇ ਕਾਰਣ ਸੀਵਰੇਜ ਲੀਕ ਕਰਨ ਲੱਗ ਪਿਆ ਅਤੇ ਲੋਕਾਂ ਦੇ ਘਰਾ ਅੱਗੇ ਅਤੇ ਖੇਤਾ ਵਿੱਚ ਗੰਦਾ ਪਾਣੀ ਪੈਣਾ ਸ਼ੁਰੂ ਹੋ ਗਿਆ ਜਿਸ ਕਾਰਣ ਲੋਕਾਂ ਦਾ ਲੰਘਣਾ ਅਤੇ ਖੇਤਾ ਵਿੱਚ ਕੰਮ ਕਰਨਾ ਮੁਸ਼ਕਿਲ ਹੋ ਗਿਆ ਗੰਦੇ ਪਾਣੀ ਦੇ ਕਾਰਣ ਆਏ ਦਿਨ ਹੀ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਣ ਲੋਕਾਂ ਨਾਲ ਹਾਦਸੇ ਵਾਪਰ ਰਹੇ ਹਨ
ਇਹ ਖ਼ਬਰ ਵੀ ਪੜ੍ਹੋ: ਅਮਿਤਾਭ ਬੱਚਨ ਨੇ ਲਗਵਾਇਆ ਕੋਰੋਨਾ ਵੈਕਸੀਨ ਟੀਕਾ
ਇਸ ਬਾਰੇ ਜਦੋ ਲੋਕਾਂ ਨੇ ਇਸ ਦੀ ਮੁਰੰਮਤ ਕਰਵਾਉਣ ਲਈ ਪੰਚਾਇਤ ਨੂੰ ਕਿਹਾ ਤਾ ਉਨ੍ਹਾਂ ਨੇ ਕਿਹਾ ਕਿ ਸਫਾਈ ਕਰਵਾਉਣ ਦੇ ਲਈ ਸਰਕਾਰ ਫੰਡ ਜਾਰੀ ਨਹੀ ਕਰਦੀ ਅਸੀ ਆਪਣੇ ਪਲੀਓ ਪੈਸੇ ਨਹੀ ਖਰਚ ਸਕਦੇ ਜੇ ਸਰਕਾਰ ਫੰਡ ਜਾਰੀ ਕਰੇ ਤਾ ਇਸ ਦੀ ਮੁਰਮੰਤ ਕਰਵਾਈ ਜਾ ਸਕਦੀ ਹੈ ਪਿੰਡ ਵਾਸੀਆ ਨੇ ਪੰਚਾਇਤ ਅਫਸਰ ਮਹਿਕਮੀਤ ਨੂੰ ਗੰਦੇ ਪਾਣੀ ਦੇ ਨਿਕਾਸ ਲਈ ਲਿਖਤੀ ਸਿਕਾਇਤ ਵੀ ਕੀਤੀ ਪਰ ਅਜੇ ਤੱਕ ਸਮੱਸਿਆ ਦਾ ਹੱਲ ਨਹੀ ਨਿਕਲਿਆ
ਇਹ ਖ਼ਬਰ ਵੀ ਪੜ੍ਹੋ: ਦਿੱਲੀ ‘ਚ ਕੋਰੋਨਾ ਨੇ ਫੜ੍ਹੀ ਰਫ਼ਤਾਰ,ਨਵੇਂ ਮਾਮਲਿਆਂ ਦੀ ਗਿਣਤੀ 2700 ਤੋਂ…
ਇਸ ਬਾਰੇ ਜਦੋਂ ਪਤਰਕਾਰਾਂ ਨੇ ਵੀਡੀੳ ਗੜਸ਼ੰਕਰ ਮਹਿਕਮੀਤ ਨਾਲ ਸੰਪਰਕ ਕੀਤਾ ਤਾ ੳਨਾ ਨੇ ਕਿਹਾ ਕਿ ਇਹ ਸਮੱਸਿਆ ਪਿੰਡ ਵਾਸੀਆ ਨੇ ਸਾਡੇ ਧਿਆਨ ਦੇ ਵਿੱਚ ਲਿਆਦੀ ਹੈ ਇਸ ਨੂੰ ਐਸਡੀੳ ਪੰਚਾਇਤ ਰਾਜ ਵਿਭਾਗ ਨੂੰ ਭੇਜਿਆ ਜਾਵੇਗਾ ਅਤੇ ਸਮੱਸਿਆ ਨੂੰ ਜਲਦ ਹੀ ਹੱਲ ਕਰਵਾਇਆ ਜਾਵੇਗਾ।