ਸਿਹਤਮੰਦ ਰਹਿਣ ਲਈ ਸਰਦੀ ‘ਚ ਇੰਝ ਰੱਖੋ ਆਪਣਾ ਧਿਆਨ

Must Read

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰੂਹਾਨੀ ਯਾਤਰਾ” ਨੂੰ ਦਰਸਾਉਂਦੀ ਦਸਤਾਵੇਜ਼ੀ ਅਤੇ ਕੈਲੰਡਰ ਜਾਰੀ

ਚੰਡੀਗੜ੍ਹ, 19 ਜਨਵਰੀ(ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...

ਕੀ ਕੱਲ ਹੋਣ ਵਾਲੀ ਮੀਟਿੰਗ ‘ਚ ਬਣੇਗੀ ਕਿਸਾਨਾਂ ਦੀ ਗੱਲ

ਭਲਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਵੇਗੀ 10ਵੇਂ ਗੇੜ ਦੀ ਮੀਟਿੰਗ ਕੀ ਸੁਪਰੀਮ ਕੋਰਟ ਅੱਗੇ ਪੇਸ਼ ਹੋਣਗੇ ਕਿਸਾਨ? ਭਲਕੇ ਟਰੈਕਟਰ ਪਰੇਡ...

Cooking Tips : ਇੰਝ ਬਣਾਓ ਗਾਜਰ ਦੀ ਬਰਫ਼ੀ

19 ਜਨਵਰੀ (ਸਕਾਈ ਨਿਊਜ਼ ਬਿਊਰੋ) ਸਰਦੀਆਂ ’ਚ ਲੋਕ ਖ਼ਾਸ ਤੌਰ ’ਤੇ ਗਾਜਰ ਦਾ ਹਲਵਾ ਖਾਣਾ ਪਸੰਦ ਕਰਦੇ ਹਨ ਪਰ ਤੁਸੀਂ...

ਨਵੀਂ ਦਿੱਲੀ,13 ਜਨਵਰੀ (ਸਕਾਈ ਨਿਊਜ਼ ਬਿਊਰੋ)

ਇਨੀਂ ਦਿਨੀਂ ਠੰਡ ਆਪਣੇ ਪੂਰੇ ਜ਼ੋਰਾਂ ‘ਤੇ ਹੈ। ਇਸ ਮੌਸਮ ’ਚ ਧੁੰਦ ਤੇ ਧੂੰਆਂ ਮਿਲ ਕੇ ਸਮੌਗ ਬਣਾਉਂਦੇ ਹਨ, ਜਿਸ ਨਾਲ ਅਸਥਮਾ, ਸੀਓਪੀਡੀ ਤੇ ਦਿਲ ਸਬੰਧੀ ਬਿਮਾਰੀਆਂ ਜ਼ਿਆਦਾ ਵੱਧਦੀਆਂ ਹਨ। ਜਿਵੇਂ-ਜਿਵੇਂ ਤਾਪਮਾਨ ਘਟਦਾ ਹੈ, ਬਜ਼ੁਰਗਾਂ ਤੇ ਬੱਚਿਆਂ ਦੀਆਂ ਤਕਲੀਫ਼ਾਂ ਵੱਧ ਜਾਂਦੀਆਂ ਹਨ। ਕਮਜ਼ੋਰ ਇਮਿਊਨਿਟੀ ਹੋਣ ਕਰਕੇ ਉਹ ਤੁਰੰਤ ਬਿਮਾਰ ਪੈ ਜਾਂਦੇ ਹਨ। ਅਜਿਹੇ ‘ਚ ਜ਼ਰੂਰੀ ਹੈ ਕਿ ਇਸ ਮੌਸਮ ‘ਚ ਠੰਡ ਤੋਂ ਆਪਣਾ ਬਚਾਅ ਕਰੋ। ਗਰਮ ਕੱਪੜੇ ਪਹਿਨ ਕੇ ਹੀ ਘਰੋਂ ਨਿਕਲੋ।

The difference between a heart attack and cardiac arrest - Insider

ਦਿਲ ਦਾ ਦੌਰਾ ਪੈਣ ਦਾ ਖ਼ਤਰਾ
ਠੰਢ ਦੇ ਮੌਸਮ ਦੌਰਾਨ ਸਰੀਰ ’ਚ ਕੁਝ ਤਬਦੀਲੀਆਂ ਆਉਂਦੀਆਂ ਹਨ, ਜਿਸ ਨਾਲ ਵਿਅਕਤੀ ਇਸ ਦਾ ਸਾਹਮਣਾ ਕਰ ਸਕੇ। ਜਦੋਂ ਤਾਪਮਾਨ ਘਟਦਾ ਹੈ ਤਾਂ ਵਿਅਕਤੀ ਦਾ ਸਰੀਰ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਬਲੱਡ ਸਰਕੂਲੇਸ਼ਨ ਨੂੰ ਵਧਾ ਦਿੰਦਾ ਹੈ। ਅਜਿਹਾ ਕਰਨ ਨਾਲ ਦਿਲ ਦੀ ਗਤੀ ਤੇ ਬਲੱਡ ਪ੍ਰੈਸ਼ਰ ਦੋਵੇਂ ਵੱਧ ਜਾਂਦੇ ਹਨ। ਆਮ ਲੋਕਾਂ ਦੀ ਜੀਵਨਸ਼ੈਲੀ ’ਤੇ ਇਸ ਦਾ ਖ਼ਾਸ ਪ੍ਰਭਾਵ ਪੈਂਦਾ ਹੈ ਪਰ ਹਾਈਪਰਟੈਂਸ਼ਨ ਤੇ ਦਿਲ ਦੇ ਮਰੀਜ਼ਾਂ ’ਤੇ ਇਸ ਦਾ ਮਾੜਾ ਅਸਰ ਪੈਂਦਾ ਹੈ। ਇਸ ਕਰਕੇ ਇਸ ਮੌਸਮ ‘ਚ ਉਨ੍ਹਾਂ ਨੂੰ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੈ। ਇਸ ਮੌਸਮ ’ਚ ਖ਼ੂਨ ਦੇ ਥੱਕੇ ਜੰਮਣੇ ਵੀ ਵੱਧ ਜਾਂਦੇ ਹਨ। ਇਸ ਨਾਲ ਬ੍ਰੇਨ ਸਟਰੋਕ ਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਬਜ਼ੁਰਗਾਂ, ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕਾਂ ਤੇ ਠੰਡ ਤੋਂ ਆਪਣਾ ਬਚਾਅ ਨਾ ਕਰਨ ਵਾਲੇ ਲੋਕਾਂ ’ਚ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਸੀਓਪੀਡੀ ਤੇ ਅਸਥਮਾ ਜਿਹੇ ਫੇਫੜੇ ਦੇ ਰੋਗੀਆਂ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਇਸ ਦੇ ਇਲਾਵਾਂ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ।
– ਗਰਮ ਕੱਪੜੇ ਪਹਿਨੋ ਤੇ ਕੰਨਾਂ ਨੂੰ ਢੱਕ ਕੇ ਰੱਖੋ।
– ਬਜੁਰਗਾਂ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ।
– ਠੰਡ ਤੋਂ ਬਚਣ ਲਈ ‘ਆਇਲ ਹੀਟ’ ਦੀ ਵਰਤੋਂ ਕਰੋ ਪਰ ਅੰਗੀਠੀ ਜ਼ਰੀਏ ਗਰਮ ਕਰਨ ਵਾਲੇ ਸਾਧਨ ਹਾਨੀਕਾਰਕ ਹੋ ਸਕਦੇ ਹਨ।
– ਹਾਈ ਬਲੱਡ ਪ੍ਰੈਸ਼ਰ ਦੇ ਰੋਗੀ ਨਿਯਮਿਤ ਰੂਪ ਨਾਲ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹਿਣ।
– ਦਿਲ ਦੇ ਮਰੀਜ਼ਾਂ ਨੂੰ ਵੀ ਨਿਯਮਿਤ ਤੌਰ ‘ਤੇ ਡਾਕਟਰ ਤੋਂ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।
– ਠੰਢ ‘ਚ ਨਿਮੋਨੀਆ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ। ਇਸ ਤੋਂ ਬਚਣ ਲਈ ਟੀਕਾ ਜ਼ਰੂਰ ਲਗਵਾਓ।
– ਜੇ ਸੀਨੇ ‘ਚ ਅਚਾਨਕ ਦਰਦ ਹੋਣ ਲੱਗੇ ਤਾਂ ਮਾਹਿਰ ਡਾਕਟਰ ਦੀ ਤੁਰੰਤ ਸਲਾਹ ਲਵੋ।

Oral Health Tips For Patients With Allergies And Asthmaਅਸਥਮਾ ਦੇ ਮਰੀਜ਼ ਰਹਿਣ ਚੌਕਸ
ਸਰਦੀਆਂ ‘ਚ ਸਾਹ ਸੰਬੰਧੀ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ। ਅਸਥਮਾ ਐਲਰਜਿਕ ਬਿਮਾਰੀ ਹੈ। ਇਸ ਨਾਲ ਆਵਾਜ਼ ’ਚ ਗੜਗੜਾਹਟ ਦੇ ਨਾਲ ਸਾਹ ਲੈਣ ‘ਚ ਵੀ ਤਕਲੀਫ਼ ਹੁੰਦੀ ਹੈ। ਅਸਥਮਾ ਦੇ ਮਰੀਜ਼ਾਂ ਨੂੰ ਠੰਡ ਦੇ ਮੌਸਮ ‘ਚ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਸਮ ’ਚ ਕੋਹਰੇ ਕਾਰਨ ਹਵਾ ਵਿਚ ਭਾਰੀ ਮਾਤਰਾ ‘ਚ ਖ਼ਤਰਨਾਕ ਅਲਜ਼ਾਇਮ ਮੌਜੂਦ ਰਹਿੰਦੇ ਹਨ। ਇਸ ਹਵਾ ’ਚ ਸਾਹ ਲੈਣ ਨਾਲ ਅਸਥਮਾ ਦੇ ਮਰੀਜ਼ਾਂ ਦੀ ਪਰੇਸ਼ਾਨੀ ਵੱਧ ਜਾਂਦੀ ਹੈ। ਇਸ ਕਾਰਨ ਛਿੱਕਾਂ, ਖੰਘ, ਛਾਤੀ ਜਾਮ ਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ। ਠੰਡ ਦੇ ਮੌਸਮ ’ਚ ਮੂੰਹ ਤੇ ਨੱਕ ’ਤੇ ਮਾਸਕ ਲਗਾ ਕੇ ਬਾਹਰ ਨਿਕਲੋ। ਅਸਥਮਾ ਰੋਗੀਆਂ ਨੂੰ ਨਿਬੁਲਾਈਜਰ ਨਾਲ ਰੱਖਣਾ ਚਾਹੀਦਾ ਹੈ, ਜਦੋਂ ਵੀ ਸਾਹ ਲੈਣ ’ਚ ਤਕਲੀਫ਼ ਹੋਵੇ, ਉਸ ਦੀ ਮਦਦ ਨਾਲ ਫੇਫੜਿਆਂ ਦੀ ਨਲੀ ਨੂੰ ਆਰਾਮ ਦੇ ਸਕਣ ਤੇ ਸਹੀ ਤਰ੍ਹਾਂ ਸਾਹ ਲੈ ਸਕਣ।

ਭੱੁਲ ਨੇ ਵੀ ਨਾ ਕਰੋ ਇਹ ਕੰਮ
– ਸ਼ਰਾਬ ਦਾ ਸੇਵਨ ਬਿਲਕੁਲ ਨਾ ਕਰੋ।
– ਸਵੇਰ ਸਮੇਂ ਟਹਿਲਣ ਵਾਲੇ ਦਿਲ ਦੀਆਂ ਬਿਮਾਰੀਆਂ ਦੇ ਰੋਗੀ ਸੂਰਜ ਨਿਕਲਣ ਤੋਂ ਬਾਅਦ ਹੀ ਬਾਹਰ ਨਿਕਲਣ।
– ਜ਼ਿਆਦਾ ਠੰਡ ਹੋਣ ’ਤੇ ਦਿਲ ਦੇ ਰੋਗੀਆਂ ਦੇ ਨਾਲ ਆਮ ਲੋਕ ਵੀ ਬਾਹਰ ਨਾ ਨਿਕਲਣ।
– ਅਜਿਹੇ ਕੱਪੜੇ ਨਾ ਪਹਿਨੋ, ਜਿਸ ਨਾਲ ਜ਼ਰੂਰਤ ਤੋਂ ਜ਼ਿਆਦਾ ਗਰਮੀ ਆਵੇ ਤੇ ਪਸੀਨਾ ਆਉਣ ਲੱਗੇ ਕਿਉਂਕਿ ਅਜਿਹੇ ’ਚ ਤੁਸੀਂ ਅਕਸਰ ਕੱਪੜੇ ਉਤਾਰ ਦਿੰਦੇ ਹੋ ਤੇ ਠੰਡ ਦੀ ਲਪੇਟ ’ਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ।

LEAVE A REPLY

Please enter your comment!
Please enter your name here

Latest News

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰੂਹਾਨੀ ਯਾਤਰਾ” ਨੂੰ ਦਰਸਾਉਂਦੀ ਦਸਤਾਵੇਜ਼ੀ ਅਤੇ ਕੈਲੰਡਰ ਜਾਰੀ

ਚੰਡੀਗੜ੍ਹ, 19 ਜਨਵਰੀ(ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...

ਕੀ ਕੱਲ ਹੋਣ ਵਾਲੀ ਮੀਟਿੰਗ ‘ਚ ਬਣੇਗੀ ਕਿਸਾਨਾਂ ਦੀ ਗੱਲ

ਭਲਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਵੇਗੀ 10ਵੇਂ ਗੇੜ ਦੀ ਮੀਟਿੰਗ ਕੀ ਸੁਪਰੀਮ ਕੋਰਟ ਅੱਗੇ ਪੇਸ਼ ਹੋਣਗੇ ਕਿਸਾਨ? ਭਲਕੇ ਟਰੈਕਟਰ ਪਰੇਡ ਨੂੰ ਲੈ ਕੇ SC ‘ਚ...

Cooking Tips : ਇੰਝ ਬਣਾਓ ਗਾਜਰ ਦੀ ਬਰਫ਼ੀ

19 ਜਨਵਰੀ (ਸਕਾਈ ਨਿਊਜ਼ ਬਿਊਰੋ) ਸਰਦੀਆਂ ’ਚ ਲੋਕ ਖ਼ਾਸ ਤੌਰ ’ਤੇ ਗਾਜਰ ਦਾ ਹਲਵਾ ਖਾਣਾ ਪਸੰਦ ਕਰਦੇ ਹਨ ਪਰ ਤੁਸੀਂ ਚਾਹੋ ਤਾਂ ਇਸ ਨਾਲ ਕੁਝ...

ਪੱਠੇ ਲੈਣ ਗਏ ਕਿਸਾਨ ਦਾ ਖੇਤਾਂ ‘ਚ ਕਤਲ

ਜਲੰਧਰ ,19 ਜਨਵਰੀ (ਸਕਾਈ ਨਿਊਜ਼ ਬਿਊਰੋ) ਐਸ.ਐਸ.ਪੀ. ਜਲੰਧਰ ਦਿਹਾਤੀ ਦੇ ਖੇਤਰਾਂ 'ਚ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੋਮਵਾਰ ਦੇਰ ਸ਼ਾਮ...

ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ ਹੋਏ ਲਾਪਤਾ

ਚੰਡੀਗੜ੍ਹ,19 ਜਨਵਰੀ(ਸਕਾਈ ਨਿਊਜ਼ ਬਿਊਰੋ) ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਤੇ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ  ਕਰ ਰਹੇ ਹਨ। ਦਰਅਸਲ, ਪਿਛਲੇ...

More Articles Like This