ਚੰਡੀਗੜ੍ਹ,11 ਫਰਵਰੀ (ਸਕਾਈ ਨਿਊਜ਼ ਬਿਊਰੋ)
ਹਲਦੀ ਵਿਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ। ਇਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੀ ਹੈ। ਇਸ ਦਾ ਬਹੁਤ ਸਾਰੇ ਲੋਕ ਕਈ ਸਮੱਸਿਆਵਾਂ ਵਿਚ ਸੇਵਨ ਕਰਦੇ ਹਨ। ਹਲਦੀ ਵਾਲੇ ਦੁੱਧ ਦਾ ਸੇਵਨ ਸੱਟ ਲੱਗਣ ਅਤੇ ਜੋੜਾਂ ਦੇ ਦਰਦ ਦੇ ਇਲਾਜ ਲਈ ਕੀਤਾ ਜਾਂਦਾ ਹੈ। ਪਰ ਹਲਦੀ ਵਾਲੇ ਪਾਣੀ ਦਾ ਸੇਵਨ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ।
ਹਲਦੀ ਵਾਲਾ ਪਾਣੀ ਬਣਾਉਣ ਦੀ ਵਿਧੀ:
ਅੱਧਾ ਨਿੰਬੂ, ਹਲਦੀ ਇਕ ਚੌਥਾਈ ਚਮਚ, ਇਕ ਗਲਾਸ ਗਰਮ ਪਾਣੀ, ਸ਼ਹਿਦ ਥੋੜ੍ਹਾ ਜਿਹਾ ਹਲਦੀ ਵਾਲਾ ਪਾਣੀ ਬਣਾਉਣ ਲਈ ਇਕ ਗਲਾਸ ਗਰਮ ਪਾਣੀ ਵਿਚ ਅੱਧਾ ਨਿੰਬੂ ਨਿਚੋੜੋ ਅਤੇ ਹਲਦੀ ਮਿਲਾ ਲਉ ਅਤੇ ਇਸ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਸਵੇਰੇ ਖ਼ਾਲੀ ਪੇਟ ਵਰਤੋਂ ਕਰੋ।
ਹਲਦੀ ਵਾਲਾ ਪਾਣੀ ਪੀਣ ਦੇ ਫ਼ਾਇਦੇ ਹਲਦੀ ਵਿਚ ਕਰਕੁਮਿਨ ਨਾਮਕ ਤੱਤ ਹੁੰਦਾ ਹੈ ਜੋ ਇਕ ਤਾਕਤਵਰ ਐਂਟੀ-ਆਕਸੀਡੈਂਟ ਬਣਾਉਂਦਾ ਹੈ। ਇਹ ਤੱਤ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ। ਇਸ ਲਈ ਹਲਦੀ ਦੀ ਵਰਤੋਂ ਕਰਨ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਹਲਦੀ ਵਿੱਚ ਮੌਜੂਦ ਕਰਕਿਊਮਿਨ ਨਾਮਕ ਕੈਮੀਕਲ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਰੀਰ ਦੀ ਸੋਜ ਨੂੰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਸਰੀਰ ਵਿਚ ਚਾਹੇ ਜਿੰਨੀ ਵੀ ਸੋਜ ਹੋਵੇ ਹਲਦੀ ਵਾਲਾ ਪਾਣੀ ਨੂੰ ਪੀਉ। ਇਸ ਨਾਲ ਇਹ ਸੋਜ ਘੱਟ ਹੋ ਜਾਵੇਗੀ।
ਹਲਦੀ ਦੀ ਵਰਤੋਂ ਕਰਨ ਨਾਲ ਪਿੱਤ ਰਸ ਜ਼ਿਆਦਾ ਬਣਦਾ ਹੈ ਜਿਸ ਨਾਲ ਖਾਣਾ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਇਸ ਲਈ ਖਾਣਾ ਜਲਦੀ ਹਜ਼ਮ ਹੋਣ ਨਾਲ ਪੇਟ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਅਪਣੇ ਹਾਜ਼ਮੇ ਨੂੰ ਤੰਦਰੁਸਤ ਰਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਹਲਦੀ ਵਾਲੇ ਪਾਣੀ ਦੀ ਵਰਤੋਂ ਜ਼ਰੂਰ ਕਰੋ।