ਸਰਦੀ ਦੇ ਮੌਸਮ ‘ਚ ਬੱਚਿਆਂ ਨੂੰ ਜ਼ਰੂਰ ਪਿਲਾਓ ਚੁਕੰਦਰ ਅਤੇ ਗਾਜਰ ਦਾ ਸੂਪ ,ਜਾਣੋ ਬਣਾਉਣ ਦੀ ਵਿਧੀ

Must Read

New Roles for Women in Defence Forces launched by Punjab CM

Chandigarh, March 8 (Sky News Bureau) On a day when the state government announced free rides for women in government...

ਫੋਨ ਦਾ ਬੈਟਰੀ ਬੈਕਅਪ ਵਧਾਉਣ ਲਈ ਅਜ਼ਮਾਓ ਇਹ ਟਿਪਸ

ਨਵੀਂ ਦਿੱਲੀ,8 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜਕੱਲ ਹਰ ਕੋਈ ਸਮਾਰਟ ਫੋਨ ਦੀ ਵਰਤੋਂ ਕਰਦਾ ਹੈ ਜਿੱਥੇ ਫੋਨ ਦੀ ਰਿਮਾਂਡ ਵਧ...

ਸੋਨ ਤਗਮਾ ਹਾਸਿਲ ਕਰਕੇ ਵਿਨੇਸ਼ ਬਣੀ ਨੰਬਰ-1 ਪਹਿਲਵਾਨ

ਨਿਊਜ਼ ਡੈਸਕ,8 ਮਾਰਚ (ਸਕਾਈ ਨਿਊਜ਼ ਬਿਊਰੋ) ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ ਟੋਕੀਓ ਓਲੰਪਿਕ ’ਚ ਭਾਰਤ ਦੀ...

ਚੰਡੀਗੜ੍ਹ,27 ਜਨਵਰੀ (ਸਕਾਈ ਨਿਊਜ਼ ਬਿਊਰੋ)

ਸਰਦੀਆਂ ਦੇ ਵਿੱਚ ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ।ਨਾਲ ਹੀ ਇਸ ਮੌਸਮ ’ਚ ਭੁੱਖ ਜ਼ਿਆਦਾ ਲੱਗਣ ਕਾਰਨ ਉਹ ਬਾਹਰ ਦੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਇਸ ਕਾਰਨ ਉਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੋ ਕੇ ਬੀਮਾਰੀਆਂ ਨਾਲ ਲਪੇਟ ’ਚ ਆਉਣ ਦਾ ਖ਼ਤਰਾ ਰਹਿੰਦਾ ਹੈ।

ਅਜਿਹੇ ’ਚ ਜੇਕਰ ਤੁਹਾਡੇ ਘਰ ’ਚ ਵੀ ਛੋਟੇ ਬੱਚੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਗਾਜਰ ਅਤੇ ਚੁਕੰਦਰ ਨਾਲ ਬਣਿਆ ਸੂਪ ਦੇ ਸਕਦੇ ਹੋ। ਇਹ ਪੀਣ ’ਚ ਸੁਆਦ ਹੋਣ ਦੇ ਨਾਲ ਬੱਚਿਆਂ ਦੀ ਸਿਹਤ ਬਰਕਰਾਰ ਰੱਖਣ ’ਚ ਮਦਦ ਕਰੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ.


ਸੂਪ ਬਣਾਉਣ ਦੀ ਸਮੱਗਰੀ
ਗਾਜਰ-1
ਚੁਕੰਦਰ-1
ਲਸਣ ਦੀ ਕਲੀਆਂ-2
ਕਾਲੀ ਮਿਰਚ-ਸੁਆਦ ਅਨੁਸਾਰ
ਕਾਲਾ ਨਮਕ-ਸੁਆਦ ਅਨੁਸਾਰ
ਜੀਰਾ ਪਾਊਡਰ-ਸੁਆਦ ਅਨੁਸਾਰ
ਪਾਣੀ-ਲੋੜ ਅਨੁਸਾਰ
ਘਿਓ- ਲੋੜ ਅਨੁਸਾਰ

ਤਿੰਨ ਅਣਪਛਾਤੇ ਨੌਜਵਾਨਾਂ ਨੇ ਇੰਡੀਕਾ ਕਾਰ ਵਾਲੇ ਨਾਲ ਕੀਤਾ ਕਾਰਨਾਮਾ

ਸੂਪ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਗਾਜਰ ਅਤੇ ਚੁਕੰਦਰ ਨੂੰ ਧੋ ਕੇ ਛਿੱਲ ਲਓ।
2. ਹੁਣ ਪੈਨ ’ਚ ਪਾਣੀ, ਗਾਜਰ, ਲਸਣ ਅਤੇ ਚੁਕੰਦਰ ਪਾ ਕੇ ਉਬਾਲੋ।
3. ਸਾਰੀਆਂ ਚੀਜ਼ਾਂ ਪੱਕਣ ਤੋਂ ਬਾਅਦ ਇਨ੍ਹਾਂ ਨੂੰ ਬਲੈਂਡਰ ’ਚ ਪੀਸ ਲਓ।
4. ਹੁਣ ਪੈਨ ’ਚ ਘਿਓ ਗਰਮ ਕਰਕੇ ਉਸ ’ਚ ਜੀਰਾ ਭੁੰਨੋ।
5. ਫਿਰ ਇਸ ’ਚ ਗਾਜਰ-ਚੁਕੰਦਰ ਦੀ ਪਿਊਰੀ ਅਤੇ ਪਾਣੀ ਮਿਲਾ ਕੇ ਪੱਕਣ ਦਿਓ।
6. ਸੂਪ ਪੱਕਣ ’ਤੇ ਇਸ ’ਚ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਅੱਗ ਤੋਂ ਉਤਾਰ ਲਓ।
7. ਲਓ ਜੀ ਤੁਹਾਡੇ ਖਾਣ ਲਈ ਗਾਜਰ ਅਤੇ ਚੁਕੰਦਰ ਦਾ ਸੂਪ ਬਣ ਕੇ ਤਿਆਰ ਹੈ।

ਯਾਦ ਸ਼ਕਤੀ ਵਧਾਏ: ਬੱਚਿਆਂ ਦੇ ਮਾਨਸਿਕ ਵਿਕਾਸ ਲਈ ਇਹ ਸੂਪ ਪਿਲਾਉਣਾ ਬਿਹਤਰ ਆਪਸ਼ਨ ਹੈ। ਇਸ ਨਾਲ ਦਿਮਾਗ ਦਾ ਵਿਕਾਸ ਹੋਣ ਦੇ ਨਾਲ ਯਾਦ ਸ਼ਕਤੀ ਵਧਣ ’ਚ ਮਦਦ ਮਿਲਦੀ ਹੈ।
ਖ਼ੂਨ ਵਧਾਏ: ਇਸ ’ਚ ਆਇਰਨ ਹੋਣ ਨਾਲ ਖ਼ੂਨ ਦੀ ਕਮੀ ਪੂਰੀ ਕਰਨ ’ਚ ਮਦਦ ਮਿਲਦੀ ਹੈ। ਅਜਿਹੇ ’ਚ ਬੱਚਿਆਂ ਲਈ ਇਹ ਸੂਪ ਬੇਹੱਦ ਫ਼ਾਇਦੇਮੰਦ ਹੁੰਦਾ ਹੈ।
ਵਾਲ਼ਾਂ ਲਈ ਫ਼ਾਇਦੇਮੰਦ: ਸਿਹਤ ਦੇ ਨਾਲ ਵਾਲ਼ਾਂ ਲਈ ਵੀ ਚੁਕੰਦਰ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਵਾਲ਼ਾਂ ਨੂੰ ਵਧਣ ’ਚ ਮਿਲਦੀ ਹੈ। ਨਾਲ ਹੀ ਵਾਲ਼ ਸੁੰਦਰ, ਲੰਬੇ, ਸੰਘਣੇ ਅਤੇ ਮੁਲਾਇਮ ਹੁੰਦੇ ਹਨ।
ਮਜ਼ਬੂਤ ਹੱਡੀਆਂ: ਇਸ ’ਚ ਮੌਜੂਦ ਕੈਲਸ਼ੀਅਮ ਹੱਡੀਆਂ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਬੱਚਿਆਂ ਦਾ ਬਿਹਤਰ ਵਿਕਾਸ ਹੋਣ ’ਚ ਮਦਦ ਮਿਲਦੀ ਹੈ।
ਮਜ਼ਬੂਤ ਇਮਿਊਨਿਟੀ: ਚੁਕੰਦਰ, ਗਾਜਰ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਹੋਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਸਰਦੀ-ਜ਼ੁਕਾਮ, ਖਾਂਸੀ ਅਤੇ ਹੋਰ ਮੌਸਮੀ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ।

LEAVE A REPLY

Please enter your comment!
Please enter your name here

Latest News

New Roles for Women in Defence Forces launched by Punjab CM

Chandigarh, March 8 (Sky News Bureau) On a day when the state government announced free rides for women in government...

ਫੋਨ ਦਾ ਬੈਟਰੀ ਬੈਕਅਪ ਵਧਾਉਣ ਲਈ ਅਜ਼ਮਾਓ ਇਹ ਟਿਪਸ

ਨਵੀਂ ਦਿੱਲੀ,8 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜਕੱਲ ਹਰ ਕੋਈ ਸਮਾਰਟ ਫੋਨ ਦੀ ਵਰਤੋਂ ਕਰਦਾ ਹੈ ਜਿੱਥੇ ਫੋਨ ਦੀ ਰਿਮਾਂਡ ਵਧ ਗਈ ਹੈ ਉੱਥੇ ਹੀ ਸਮਾਰਟਫੋਨ...

ਸੋਨ ਤਗਮਾ ਹਾਸਿਲ ਕਰਕੇ ਵਿਨੇਸ਼ ਬਣੀ ਨੰਬਰ-1 ਪਹਿਲਵਾਨ

ਨਿਊਜ਼ ਡੈਸਕ,8 ਮਾਰਚ (ਸਕਾਈ ਨਿਊਜ਼ ਬਿਊਰੋ) ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ ਟੋਕੀਓ ਓਲੰਪਿਕ ’ਚ ਭਾਰਤ ਦੀ ਤਮਗੇ ਦੀ ਸਭ ਤੋਂ ਵੱਡੀ...

ਮਹਿਲਾ ਦਿਵਸ:ਇਸ ਸਰਕਾਰੀ ਕੰਪਨੀ ਵਿੱਚ ਸ਼ਿਰਫ ਔਰਤਾਂ ਨੂੰ ਮਿਲੇਗਾ ਕੰਮ ਕਰਨ ਦਾ ਮੌਕਾ

ਨਵੀਂ ਦਿੱਲੀ,8 ਮਾਰਚ (ਸਕਾਈ ਨਿਊਜ਼ ਬਿਊਰੋ) ਸਰਕਾਰੀ ਵਲੋਂ ਚਲਾਈ ਜਾ ਰਹੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਕੰਪਨੀ ਨੇ ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਮਹਿਲਾ...

ਜਾਣੋ ਕਦੋਂ ਬੰਦ ਰਹਿਣਗੀਆਂ ਪੰਜਾਬ ਦੀਆਂ ‘ਅਨਾਜ ਮੰਡੀਆਂ’

ਖੰਨਾ,8 ਮਾਰਚ (ਸਕਾਈ ਨਿਊਜ਼ ਬਿਊਰੋ) ਕੇਂਦਰ ਅਤੇ ਪੰਜਾਬ ਸਰਕਾਰ ਦੇ ਫ਼ੈਸਲਿਆਂ ਖ਼ਿਲਾਫ਼ ਸੂਬੇ ਭਰ ਦੇ ਆੜ੍ਹਤੀਆਂ ਨੇ 10 ਮਾਰਚ ਤੋਂ ਅਣਮਿੱਥੇ ਸਮੇਂ ਲਈ ਪੰਜਾਬ ਦੀਆਂ...

More Articles Like This