ਚੰਡੀਗੜ੍ਹ,28 ਫਰਵਰੀ (ਸਕਾਈ ਨਿਊਜ਼ ਬਿਊਰੋ)
ਕਈ ਲੋਕਾਂ ਨੂੰ ਦੁੱਧ ਪੀਣਾ ਕਾਫ਼ੀ ਪੰਸਦ ਹੁੰਦਾ ਹੈ ਕਿਉਂਕਿ ਇਹ ਪ੍ਰੋਟੀਨ ਦਾ ਸੋਰਸ ਹੈ। ਸ਼ਾਕਾਹਾਰੀ ਲੋਕਾਂ ਲਈ ਇਹ ਇੱਕ ਚੰਗਾ ਆਪਸ਼ਨ ਹੈ। ਅਸਕਰ ਕਿਹਾ ਜਾਂਦਾ ਹੈ ਦੁੱਧ ਸਿਹਤ ਲਈ ਚੰਗਾ ਹੁੰਦਾ ਹੈ, ਪਰ ਕਈ ਲੋਕਾਂ ਲਈ ਵਧੇਰੇ ਦੁੱਧ ਪੀਣਾ ਨੁਕਸਾਨਦਾਈ ਵੀ ਹੋ ਸਕਦਾ ਹੈ। ਆਓ ਇਸ ਬਾਰੇ ਜਾਣਿਏ।
ਨਿਊਜ਼ੀਲੈਂਡ ਦੇ ਇਸ ਸ਼ਹਿਰ ਵਿਚ ਫਿਰ ਲੱਗਿਆ ਲਾਕਡਾਊਨ
ਦਰਅਸਲ ਇੱਕ ਸੋਧ ਮੁਤਾਬਕ ਲੋੜ ਤੋਂ ਜ਼ਿਆਦਾ ਦੁੱਧ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ਇੱਥੋਂ ਤਕ ਕੀ ਕਿਸੇ ਦੀ ਮੌਤ ਵੀ ਹੋ ਸਕਦੀ ਹੈ। ਇੱਕ ਸੋਧ ਦੀ ਮੰਨੀਏ ਤਾਂ ਇਸ ਦਾ ਸਿੱਧਾ ਨੁਕਸਾਨ ਹੱਡੀਆਂ ਨਾਲ ਜੁੜੀਆ ਹੈ। ਹਾਲ ਹੀ ‘ਚ ਹੋਈ ਖੋਜ ‘ਚ ਦੁੱਧ ਦੇ ਨੁਕਸਾਨ ਬਾਰੇ ਦੱਸਦੀ ਹੈ।
ਤਿੰਨ ਲੋਕਾਂ ਦਾ ਗੋਲੀਆਂ ਮਾਰ ਕੇ ਬੇਰਹਮੀ ਨਾਲ ਕਤਲ
ਸਵੀਡੀਸ਼ ਅਧਿਐਨ ਮੁਤਾਬਕ ਜੇਕਰ ਕੋਈ ਵਿਅਕਤੀ ਤਿੰਨ ਗਿਲਾਸ ਤੋਂ ਜ਼ਿਆਦਾ ਦੁੱਧ ਦਾ ਸੇਵਨ ਕਰਦਾ ਹੈ ਤਾਂ ਇਸ ਸਥਿਤੀ ਪੈਦਾ ਹੋ ਸਕਦੀ ਹੈ। ਉਧਰ ਇਸ ਅਧਿਐਨ ‘ਚ ਔਰਤਾਂ ਲਈ ਕਿਹਾ ਗਿਆ ਕਿ ਜੇਕਰ ਕੋਈ ਔਰਤ ਤਿੰਨ ਗਿਲਾਸ ਤੋਂ ਜ਼ਿਆਦਾ ਦੁੱਧ ਪੀਂਦੀ ਹੈ ਤਾਂ ਉਸ ਦੀ ਮੌਤ ਦਾ ਖ਼ਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਦੁਗਣਾ ਹੁੰਦਾ ਹੈ ਜੋ ਦਿਨ ‘ਚ ਇੱਕ ਗਲਾਸ ਦੁੱਧ ਦਾ ਸੇਵਨ ਕਰਦੇ ਹਨ।
ਫੇਸਬੁੱਕ ਨੇ ਲੱਖਾ ਸਿਧਾਣਾ ਦਾ ਅਕਾਊਂਟ ਕੀਤਾ ਬੰਦ
ਇਸ ਤੋਂ ਇਲਾਨਾ ਇਸ ਅਧਿਐਨ ‘ਚ 77000 ਮਹਿਲਾਵਾਂ ‘ਤੇ ਵੀ 10 ਸਾਲ ਤਕ ਰਿਸਰਚ ਕੀਤੀ ਗਈ ਜਿਸ ‘ਚ ਕੁਝ ਰੋਜ਼ ਇੱਖ ਗਿਲਾਸ ਜਾਂ ਇਸ ਤੋਂ ਵੀ ਘੱਟ ਦੁੱਧ ਪੀਂਦੀਆਂ ਸੀ, ਤੇ ਇਨ੍ਹਾਂ ‘ਚ ਹੱਡੀਆਂ ਅਤੇ ਚੁੱਲੇ ਦੇ ਫਰੈਕਚਰ ਦੇ ਮਾਮਲੇ ਸਾਹਮਣੇ ਨਹੀਂ ਆਏ।