21 ਜਨਵਰੀ ,(ਸਕਾਈ ਨਿਊਜ਼ ਬਿਊਰੋ)
ਖਾਣੇ ਦੇ ਨਾਲ ਫਲ ਖਾਣਾ ਵੀ ਮਹੱਤਵਪੂਰਣ ਹੈ ਅਤੇ ਅੰਗੂਰ ਅਜਿਹਾ ਫਲ ਹੈ ਜਿਸ ਨੂੰ ਤੁਸੀਂ ਪੂਰਾ ਖਾ ਸਕਦੇ ਹੋ। ਨਾ ਤਾਂ ਇਸ ਨੂੰ ਛਿਲਣ ਦੀ ਸਮੱਸਿਆ ਹੈ ਅਤੇ ਨਾ ਹੀ ਬੀਜਾਂ ਨੂੰ ਹਟਾਉਣ ਦੀ, ਇਸ ਦੇ ਸਿਹਤ ਦੇ ਮਾਮਲੇ ‘ਚ ਬਹੁਤ ਸਾਰੇ ਫਾਇਦੇ ਹਨ। ਇਹ ਜਿੰਨੇ ਰਸੀਲੇ ਦਿਖਾਈ ਦਿੰਦੇ ਹਨ, ਉੰਨੇ ਹੀ ਖਾਣ ‘ਚ ਵੀ ਸੁਆਦੀ ਹੁੰਦੇ ਹਨ।
ਲਾਲ ਅੰਗੂਰ ਇੱਕ ਅਜਿਹਾ ਫਲਾ ਹੈ ਜਿਸ ‘ਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ। ਇਸ ‘ਚ ਐਂਟੀ-ਆਕਸੀਡੈਂਟ ਵੀ ਬਹੁਤ ਮਾਤਰਾ ‘ਚ ਮੌਜੂਦ ਹੁੰਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਭਰਪੂਰ ਪੋਸ਼ਣ ਮਿਲਦਾ ਹੈ ਅਤੇ ਨਾਲ ਹੀ ਇਹ ਤੁਹਾਨੂੰ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ, ਗਰਮੀਆਂ ਦੇ ਮੌਸਮ ‘ਚ ਲਾਲ ਅੰਗੂਰ ਖਾਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
ਲਾਲ ਅੰਗੂਰ ਦੇ ਲਾਭ:
ਲਾਲ ਅੰਗੂਰ ਖਾਣ ਨਾਲ ਕਿਡਨੀ ,ਅੱਖਾਂ ਅਤੇ ਦਿਮਾਗ ਨੂੰ ਕਾਫੀ ਫਾਇਦਾ ਮਿਲਦ ਹੈ
ਐਨਰਜੀ ਵਧਾਉਣ ਅਤੇ ਭਾਰ ਘਟਾਉਣ ਦੇ ਸਮਰੱਥ ਲਈ ਲਾਲ ਅੰਗੂਰ ਕਾਫੀ ਸਹਾਇਕ ਹੁੰਦਾ ਹੈ।
ਮੁਹਾਸੇ ਰੋਕਦਾ ਹੈ ਲਾਲ ਅੰਗੂਰ
ਦਿਲ ਦੇ ਰੋਗੀਆਂ ਲਈ ਅਸਰਦਾਰ ਹੁੰਦਾ ਹੈ ਲਾਲ ਅੰਗੂਰ
ਗੁਰਦੇ ਦੇ ਬਿਮਾਰੀ ਨਾਲ ਪੀੜਿਤ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦਾ ਹੈ ਲਾਲ ਅੰਗੂਰ
ਤੁਹਾਨੂੰ ਕੈਂਸਰ ਤੋਂ ਦੂਰ ਰੱਖਦਾ ਹੈ ਲਾਲ ਅੰਗੂਰ
ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ‘ਤੇ ਕੰਟਰੋਲ ਰੱਖਦਾ ਹੈ
ਵਿਟਾਮਿਨ K ਨਾਲ ਭਰਪੂਰ ਹੁੰਦਾ ਹੈ
ਚਮੜੀ ਨੂੰ ਨਰਮ ਰੱਖਦਾ ਹੈ
ਬੋਡੀ ਨੂੰ ਇਨਿਊਮ ਰੱਖਦਾ ਹੈ