ਸ਼ਕਰਕੰਦੀ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ।ਸ਼ਕਰਕੰਦੀ ਦੀ ਚਾਟ ਖਾਣੀ ਲੋਕਾਂ ਨੂੰ ਕਾਫ਼ੀ ਪਸੰਦ ਹੁੰਦੀ ਹੈ। ਜਿਸ ਨੂੰ ਤੁਸੀ ਘਰ ਵਿੱਚ ਵੀ ਬਣਾ ਕੇ ਖਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀ ਘਰ ਵਿੱਚ ਸ਼ਕਰਕੰਦੀ ਦੀ ਚਾਟ ਕਿਵੇਂ ਬਣਾ ਸਕਦੇ ਹੋ।
ਚਾਟ ਬਣਾਉਣ ਦੀ ਸਮੱਗਰੀ:-
-2 ਸ਼ਕਰਕੰਦੀਆਂ ਉਬਲੀਆਂ ਹੋਈਆਂ
-ਚਮਚ ਕਾਲੀ ਮਿਰਚ ਪਾਊਡਰ
-ਚਮਚ ਆਮਚੂਰ ਪਾਊਡਰ
-1 ਤੇਜ਼ਪੱਤਾ,ਨਿੰਬੂ ਦਾ ਰਸ
-ਸੁਆਦ ਅਨੁਸਾਰ ਸੇਧਾ ਨਮਕ
ਚਾਟ ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਸ਼ਕਰਕੰਦੀਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ ਅਤੇ ਫਿਰ ਇਹਨਾਂ ਨੂੰ ਪ੍ਰੈਸ਼ਰ ਕੁਕਰ 3-4 ਸੀਟੀਆਂ ਲਗਵਾ ਕੇ ਉਬਾਲ ਲਓ।ਸ਼ਕਰਕੰਦੀ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਹਨਾਂ ਨੂੰ ਛਿੱਲ ਲਵੋ ਅਤੇ ਹਲਕਾ ਕੱਟ ਲਵੋ ਅਤੇ ਬਾਊਲ ਵਿੱਚ ਪਾ ਲਵੋ। ਇਸ ਵਿੱਚ ਕਾਲੀ ਮਿਰਚ ਪਾਊਡਰ, ਆਮਚੂਰ ,ਨਮਕ ਅਤੇ ਨਿੰਬੂ ਦਾ ਰਸ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਾਟ ਤਿਆਰ ਕੋਰ ਅਤੇ ਖਾਓ।