ਜੇਕਰ ਤੁੁਸੀ ਵੀਂ ਹੋ ਥਾਇਰਾਇਡ ਦੀ ਬਿਮਾਰੀ ਤੋਂ ਪਰੇਸ਼ਾਨ ,ਤਾਂ ਇੱਕ ਵਾਰ ਜ਼ਰੂਰ ਵਰਤੋਂ ਇਹ ਤੇਲ

Must Read

Key decisions by Punjab Cabinet before budget session

Chandigarh, February 24 (Sky News Bureau) Key decisions by Punjab Cabinet before budget session Cabinet gave approval to the bifurcation...

ਸਾਧੂ ਸਿੰਘ ਧਰਮਸੋਤ ਵੱਲੋਂ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 24 ਫਰਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ...

ਬਜਾਜ ਪਲਸਰ 180 ਦਾ ਨਵਾਂ BIKE ਕੀਤਾ ਲਾਂਚ, ਜਾਣੋ ਕਿੰਨੀ ਹੈ ਕੀਮਤ

ਨਵੀਂ ਦਿੱਲੀ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਬਜਾਜ ਆਟੋ ਨੇ ਆਪਣਾ ਨਵਾਂ ਬਜਾਜ ਪਲਸਰ 180 ਲਾਂਚ ਕਰ ਦਿੱਤਾ ਹੈ। ਕੰਪਨੀ ਨੇ...

31 ਜਨਵਰੀ (ਸਕਾਈ ਨਿਊਜ਼ ਬਿਊਰੋ)

ਥਾਇਰਾਇਡ ਦੀ ਸਮੱਸਿਆ ਅੱਜ ਕੱਲ ਆਮ ਹੋ ਗਈ ਹੈ।ਇਹ ਬਿਮਾਰੀ ਔਰਤਾਂ ਵਿੱਚ ਜ਼ਿਆਦਾ ‘ਤੇ ਮਰਦਾਂ ਵਿੱਚ ਪਾਈ ਘੱਟ ਪਾਈ ਜਾਂਦੀ ਹੈ।ਥਾਇਰਾਇਡ ਤਾਂ ਹੁਣ ਇਕ ਅਜਿਹੀ ਆਮ ਬਿਮਾਰੀ ਹੋ ਗਈ ਹੈ ਜਿਸ ਦਾ ਹਰ ਕੋਈ ਪੀੜਤ ਹੈ। ਇਹ ਬਿਮਾਰੀ ਹਾਰਮੋਨਲ ਸਮੱਸਿਆਵਾਂ ਨਾਲ ਜੁੜੀ ਹੈ। ਦਰਅਸਲ ਗਲੇ ‘ਚ ਵੋਕਲ ਕੋਰਡ ਦੇ ਦੋਵੇਂ ਪਾਸੇ ਥਾਇਰਾਇਡ ਗਲੈਂਡ ਹੁੰਦਾ ਹੈ ਜੋ ਕਿ ਤਿਤਲੀ ਦੀ ਸ਼ਕਲ ਵਾਲੀ ਹੁੰਦੀ ਹੈ। ਇਨ੍ਹਾਂ ਵਿਚੋਂ T3, T4 ਹਾਰਮੋਨਜ਼ ਨਿਕਲਦੇ ਹਨ ਜੋ ਸਰੀਰ ਦੇ ਕਈ ਕਾਰਜਾਂ ‘ਚ ਸਹਾਇਤਾ ਕਰਦੇ ਹਨ ਪਰ ਜਦੋਂ ਇਹ ਹਾਰਮੋਨਸ ਗੜਬੜ ਕਰਨ ਲੱਗਦੇ ਹਨ ਤਾਂ ਥਾਇਰਾਇਡ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਬਹੁਤ ਸਾਰੀਆਂ ਔਰਤਾਂ ਹਨ ਜੋ ਇਸਦਾ ਸ਼ਿਕਾਰ ਹਨ ਅਤੇ ਉਹ ਇਸ ਸਮੱਸਿਆ ਨੂੰ ਹੱਲ ਕਰਨ ਲਈ ਵੱਖੋ-ਵੱਖਰੇ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਜ਼ਰੂਰੀ ਤੇਲਾਂ ਦੀ ਸਹਾਇਤਾ ਨਾਲ ਤੁਸੀਂ ਥਾਇਰਾਇਡ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਘੱਟ ਕਰ ਸਕਦੇ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹੋ।

ਲੈਡਮ ਤੇਲ:-
ਜੇਕਰ ਗੱਲ ਲੈਡਮ ਤੇਲ ਦੀ ਕੀਤੀ ਜਾਵੇ ਤਾਂ ਇਹ ਸਰੀਰ ਦੀ ਸੋਜ਼ ਨੂੰ ਘਟਾਉਣ ਵਿੱਚ ਕਾਫੀ ਮਦਦ ਕਰਦਾ ਹੈ। ਉੱਥੇ ਹੀ ਇਸ ਨੂੰ ਲਗਾਉਣ ਨਾਲ ਅਤੇ ਇਸ ਦੀ ਮਾਲਸ਼ ਕਰਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਵੀ ਹੁੰਦੇ ਹਨ। ਖ਼ਾਸ ਤੌਰ ‘ਤੇ ਇਸ ਨਾਲ ਥਾਇਰਾਇਡ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾ ਸਕਦਾ ਹੈ। ਇਹ ਦੇਖਿਆ ਜਾਂਦਾ ਹੈ ਕਿ ਥਾਇਰਾਇਡ ਦੇ ਮਰੀਜ਼ਾਂ ਦੀ ਗਰਦਨ ਸੁੱਜ ਜਾਂਦੀ ਹੈ ਅਤੇ ਦਰਦ ਵੀ ਹੋਣ ਲੱਗਦਾ ਹੈ ਅਜਿਹੇ ਨਾਲ ਤੁਸੀਂ ਲੈਡਮ ਦੇ ਤੇਲ ਨਾਲ ਮਾਲਸ਼ ਕਰੋ।

ਪੁਦੀਨੇ ਦਾ ਤੇਲ:-
ਪੁਦੀਨੇ ਦਾ ਤੇਲ ਵੀ ਬਹੁਤ ਅਸਰਦਾਰ ਰਹੇਗਾ। ਇਹ ਤੁਹਾਨੂੰ ਆਸਾਨੀ ਨਾਲ ਬਾਜ਼ਾਰ ‘ਚ ਮਿਲ ਜਾਵੇਗਾ ਅਤੇ ਨਾਲ ਹੀ ਇਸ ਦੀ ਵਰਤੋਂ ਨਾਲ ਥਾਇਰਾਇਡ ਦੀ ਸੋਜ਼ ਨੂੰ ਵੀ ਘੱਟ ਕਰਦਾ ਹੈ। ਇਹ ਤੁਹਾਡੇ ਤਣਾਅ ਨੂੰ ਵੀ ਘਟਾਉਂਦਾ ਹੈ ਅਤੇ ਤੁਹਾਨੂੰ ਦਰਦ ਤੋਂ ਰਾਹਤ ਦਿੰਦਾ ਹੈ।ਵਰਤੋਂ ਕਰਨ ਦਾ ਤਰੀਕਾ

ਪੁਦੀਨੇ ਦੇ ਤੇਲ ਨੂੰ ਪਾਣੀ ਵਿੱਚ ਮਿਕਸ ਕਰੋ।ਫਿਰ ਇਸ ਪਾਣੀ ਨਾਲ ਨਹਾਓl

Thyroid essentials oils

ਚੰਦਨ ਦਾ ਤੇਲ :

ਚੰਦਨ ਸਾਡੇ ਸਰੀਰ ਲਈ ਕਾਫੀ ਫਾਇੰਦੇਮੰਦ ਮੰਨਿਆ ਜਾਂਦਾ ਹੈ।ਜੇਕਰ ਗੱਲ ਚੰਦਨ ਦੇ ਤੇਲ ਦੀ ਕੀਤੀ ਜਾਵੇ ਤਾਂ ਇਹ ਤੇਲ ਥਾਇਰਾਇਡ ਲਈ ਕਾਫੀ ਵਧੀਆਂ ਮੰਨਿਆ ਜਾਦਾ ਹੈ।ਤੁਸੀ ਚੰਦਨ ਦੇ ਤੇਲ ਦੀ ਇਸ ਤਰੀਕੇ ਨਾਲ ਵਰਤੋਂ ਕਰ ਸਕਦੇ ਹੋ:-
ਚੰਦਨ ਦੇ ਤੇਲ ਦੀਆਂ ਕੁਝ ਬੰੂਦਾਂ ਲਓ ਫਿਰ ਇਸ ਵਿੱਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਮਿਕਸ ਕਰੋ। ਤਿਆਰ ਹੋਏ ਮਿਸ਼ਰਣ ਨਾਲ ਆਪਣੇ ਪੇਟ ਅਤੇ ਗਰਦਨ ਦੀ ਮਾਲਿਸ਼ ਕਰੋ ।ਇਸ ਦਾ ਸੇਵਨ ਹਰ ਰੋਜ਼ ਕਾਰਨ ਦਾ ਤੁਹਾਨੂੰ ਹੌਲੀ-ਹੌਲੀ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।

ਲੋਂਗ ਦਾ ਤੇਲ :-
ਲੌਂਗ ਦਾ ਵੀ ਚੰਦਨ ਦੇ ਤੇਲ ਵਾਂਗ ਸਰੀਰ ਲਈ ਲਾਭਦਾਇਕ ਹੁੰਦਾ ਹੈ। ਇਸ ਤੇਲ ਦੀ ਵਰਤੋਂ ਆਮ ਤੌਰ ‘ਤੇ ਖਾਣੇ ਵਿੱਚ ਹੁੰਦੀ ਜਾਂਦੀ ਹੈ ,ਕੁੁਝ ਲੋਕ ਇਸ ਦਾ ਸੇਵਨ ਚਾਹ ਵਿੱਚ ਵੀ ਕਰਦੇ ਹਨ।ਲੌਂਗ ਦਾ ਤੇਲ ਥਾਇਰਾਇਡ ਦੀ ਸਮੱਸਿਆ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਲੋਕ ਆਮ ਘਰਾਂ ‘ਚ ਵੀ ਇਸ ਤੇਲ ਨਾਲ ਮਾਲਸ਼ ਕਰਦੇ ਹਨ।ਆਓ ਜਾਣੀਏ ਇਸ ਦੀ ਵਰਤੋਂ ਅਸੀਂ ਕਿਵੇਂ ਕਰ ਸਕਦੇ ਹਾਂ :-

ਲੋਂਗ ਦੇ ਤੇਲ ਦੀਆਂ ਕੁਝ ਬੂੰਦਾਂ ਲਓ ਫਿਰ ਇਸ ਨੂੰ ਆਪਣੀ ਤਲੀਆਂ,ਪੇਟ ਅਤੇ ਗਰਦਨ ‘ਤੇ ਲਗਾ ਕੇ ਕੁਝ ਮਿੰਟਾਂ ਤੱਕ ਮਾਲਿਸ਼ ਕਰੋ।

ਨੋਟ:- ਇਹ 4 ਤੇਲ ਥਾਇਰਾਇਡ ਦੀ ਸਮੱਸਿਆ ‘ਚ ਬਿਹਤਰ ਮੰਨੇ ਜਾਂਦੇ ਹਨ ਪਰ ਇਸ ਤੇਲ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

LEAVE A REPLY

Please enter your comment!
Please enter your name here

Latest News

Key decisions by Punjab Cabinet before budget session

Chandigarh, February 24 (Sky News Bureau) Key decisions by Punjab Cabinet before budget session Cabinet gave approval to the bifurcation...

ਸਾਧੂ ਸਿੰਘ ਧਰਮਸੋਤ ਵੱਲੋਂ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 24 ਫਰਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ...

ਬਜਾਜ ਪਲਸਰ 180 ਦਾ ਨਵਾਂ BIKE ਕੀਤਾ ਲਾਂਚ, ਜਾਣੋ ਕਿੰਨੀ ਹੈ ਕੀਮਤ

ਨਵੀਂ ਦਿੱਲੀ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਬਜਾਜ ਆਟੋ ਨੇ ਆਪਣਾ ਨਵਾਂ ਬਜਾਜ ਪਲਸਰ 180 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਭਾਰਤੀ ਬਾਜ਼ਾਰ 'ਚ...

1 ਮਾਰਚ ਤੋਂ ਸ਼ੁਰੂ ਹੋਣ ਵਾਲੇ ਕੋਰੋਨਾ ਵੈਕਸੀਨੇਸ਼ਨ ਦੇ ਦੂਜੇ ਪੜਾਅ ‘ਚ ਲੱਗੇਗਾ 60 ਸਾਲ ਤੋਂ ਵੱਧ ਵਾਲੇ ਲੋਕਾਂ ਨੂੰ ਟੀਕਾ

ਨਵੀਂ ਦਿੱਲੀ, 24 ਫਰਵਰੀ (ਸਕਾਈ ਨਿਊਜ਼ ਬਿਊਰੋ) ਕੋਰੋਨਾ ਵਾਇਰਸ ਤੋਂ ਬੱਚਣ ਲਈ 16 ਜਨਵਰੀ ਤੋਂ ਦੇਸ਼ ਅੰਦਰ ਕੋਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ । 1 ਮਾਰਚ...

ਭਾਰ ਘਟਾਉਣ ਲਈ ਜ਼ਰੂਰ ਖਾਓ ਖੀਰਾ, ਜਾਣੋ ਤਰੀਕਾ

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਭਾਰ ਘਟਾਉਣ ਵਿਚ ਖੀਰੇ ਦਾ ਪਾਣੀ ਸਹਾਇਤਾ ਕਰਦਾ ਹੈ। ਇਹ ਸਰੀਰ ਨੂੰ ਵੀ ਆਰਾਮ ਦਿੰਦਾ...

More Articles Like This