ਪਟਿਆਲਾ (ਏਂਜਲ ਮਹੇਂਦਰੁ), 14 ਅਗਸਤ 2021
ਕੁਝ ਲੋਕ ਆਪਣੇ ਮੋਟਾਪੇ ਤੋਂ ਪਰੇਸ਼ਾਨ ਹਨ ਅਤੇ ਕੁਝ ਲੋਕ ਆਪਣੇ ਪਤਲੇਪਣ ਤੋਂ ।ਜੇਕਰ ਤੁਸੀਂ ਜ਼ਿਆਦਾ ਪਤਲੇ ਹੋ ਅਤੇ ਆਪਣੇ ਭਾਰ ਵਧਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੁੰ ਸੋਇਆਬੀਨ ਖਾਣਾ ਚਾਹੀਦਾ ਹੈ।ਹਰ ਰੋਜ਼ 15-20 ਸੋਇਆਬੀਨ ਦੇ ਦਾਣੇ ਖਾਣ ਨਾਲ ਕੁਝ ਹੀ ਮਹੀਨਿਆਂ ਵਿੱਚ ਤੁਹਾਡਾ ਭਾਰ ਵੱਧ ਜਾਵੇਗਾ।
ਤੁਸੀ ਆਪਣੇ ਖੁਰਾਕ ਵਿੱਚ ਕਈ ਤਰੀਕਿਆਂ ਨਾਲ ਸੋਇਆਬੀਨ ਨੂੰ ਸ਼ਾਮਲ ਕਰ ਸਕਦੇ ਹੋ,ਇਹ ਡੇਅਰੀ ਅਤੇ ਮੀਟ ਦੇ ਉਤਪਾਦਾਂ ਦੇ ਸਭ ਤੋਂ ਵਧੀਆਂ ਵਿਕਲਪ ਵਜੋਂ ਕੰਮ ਕਰਦਾ ਹੈ।ਹਾਲਾਂਕਿ ਬਹੁਤ ਸਾਰੇ ਲੋਕ ਇਸ ਦੀ ਨੂੰ ਆਰਾਮ ਨਾਲ ਖਾਂਦੇ ਹਨ।
ਜਦੋਂ ਕਿ ਲਾਲ ਮੀਟ ਅਤੇ ਹੋਰ ਖ਼ੁਰਾਕਾਂ ਦੀ ਥਾਂ ਸੋਇਆਬੀਨ ਦੀ ਵਰਤੋਂ ਦਿਲ ਦੀ ਬੀਮਾਰ ਦਾ ਖ਼ਤਰਾ ਘਟਾ ਦਿੰਦਾ ਹੈ।ਲੀਵਰ ਦੇ ਮਰੀਜ਼ਾਂ ਨੂੰ ਰੋਜ਼ਾਨਾਂ ਸੋਇਆਬੀਨ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਜਲਦ ਹੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ।
ਸੋਇਆਬੀਨ ਦੇ ਵਿੱਚ ਪ੍ਰੋਟੀਨ ਅਤੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਸੋਇਆਬੀਨ ਸਿਹਤ ਲਈ ਕਾਫੀ ਲਾਭਦਾਇਕ ਹੁੰਦਾ ਹੈ।ਸੋਇਆ ਪ੍ਰੋਟੀਨ ਸ਼ਾਕਾਹਾਰੀ ਅਤੇ ਲੋਕਾਂ ਲਈ ਜੋ ਲੈਕਟੋਜ਼ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ।
ਸੋਇਆ ਪ੍ਰੋਟੀਨ ਸੋਇਆਬੀਨ ਤੋਂ ਮਿਲ ਜਾਂਦਾ ਹੈ ਅਤੇ ਇਸ ਤੋਂ ਕਈ ਕਿਸਮਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ, ਜਿਵੇਂ ਕਿ ਟੋਫੂ, ਸੋਇਆ, ਸੋਇਆ ਸਾਸ, ਆਦਿ।