ਸਰਦੀ ਦੇ ਮੌਸਮ ‘ਚ ਲੋਕਾਂ ਨੂੰ ਕਿਉਂ ਵੱਧ ਪੈਂਦੇ ਹਨ ਦਿਲ ਦੇ ਦੌਰੇ, ਜਾਣੋ ਕਾਰਣ

Must Read

ਦੇਖੋ ਸ਼ਹਿਨਾਜ਼ ਗਿੱਲ ਇੱਕ ਇੰਸਟਾਗ੍ਰਾਮ ਪੋਸਟ ਦੇ ਕਿੰਨ੍ਹੇ ਪੈਸੇ ਲੈਂਦੀ ਹੈ

24 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਆਪਣੇ ਬੋਲਡ ਤੇ ਬਿੰਦਾਸ ਅੰਦਾਜ਼ ਨਾਲ ਸਭ ਨੂੰ ਹੈਰਾਨ...

ਸਿੱਧੂ ਮੂਸੇ ਵਾਲਾ ਦੀ ‘ਮੂਸਾ ਜੱਟ’ ਫ਼ਿਲਮ ‘ਚ ਇਹ ਅਦਾਕਾਰਾ ਆਵੇਗੀ ਨਜ਼ਰ,ਸ਼ੂਟਿੰਗ ਹੋਈ ਸ਼ੁਰੂ

ਸਿੱਧੂ ਮੂਸੇ ਵਾਲਾ ਨੇ ਆਪਣੀ ਦੂਜੀ ਫ਼ਿਲਮ ‘ਮੂਸਾ ਜੱਟ’ ਦੀ ਸ਼ੂਟਿੰਗ ਕਰ ਦਿੱਤੀ ਹੈ।ਬੀਤੇ ਦਿਨੀਂ ਇਸ ਖ਼ਬਰ ਦੀ ਜਾਣਕਾਰੀ...

ਪੰਜਾਬ’ਚ ਮੁੜ ਸ਼ੁਰੂ ਹੋਈ ਰੇਲ ਆਵਾਜਾਈ ,ਪਰ ਮਾਂਝੇ ਦੇ ਕਿਸਾਨ ਡਟੇ ਆਪਣੇ ਫੈਸਲੇ ‘ਤੇ

ਅੰਮ੍ਰਿਤਸਰ,23 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਕਿਸਾਨਾਂ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਰੇਲਵੇ ਟ੍ਰੈਕ ਤੋਂ ਧਰਨਾ ਚੁੱਕਣ ਮਗਰੋਂ ਰੇਲ ਗੱਡੀਆਂ ਦੀ...

22 ਨਵੰਬਰ (ਸਕਾਈ ਨਿਊਜ਼ ਪੰਜਾਬ)

ਸਰਦੀਆਂ ‘ਚ ਹਸਪਤਾਲ ‘ਚ ਭਰਤੀ ਹੋਣ ਅਤੇ ਦਿਲ ਦਾ ਦੌਰਾ ਪੈਣ ਕਾਰਣ ਮੌਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਵੱਧ ਜਾਂਦੀ ਹੈ ।ਇਸੇ ਲਈ ਸਰਦੀਆਂ ਦੇ ਦਿਨਾ ‘ਚ ਤੁੁਹਾਨੂੰ ਸਭ ਨੂੰ ਆਪਣੇ ਦਿਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ , ਜਿਸ ਲਈ ਦਿਲ ਦੇ ਡਾਕਟਰਾਂ ਵੱਲੋਂ ਕੁਝ ਖ਼ਾਸ ਉਪਾਅ ਦੱਸੇ ਗਏ ਹਨ। ਇਸ ਨਾਲ ਹੀ ਲੋਕਾਂ ਨੂੰ ਆਪਣੇ ਦਿਲ ਦੀ ਦੇਖਭਾਲ ਲਈ ਆਪਣੀ ਜੀਵਨਸ਼ੈਲੀ ਵਿੱਚ ਵੀ ਬਦਲਾਅ ਕਰਨੇ ਚਾਹੀਦੇ ਹਨ।

 

ਕਸਰਤ ਨਾਲ ਬਚਾਅ:- 

ਦਿਲ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਘਰ ਵਿੱਚ ਦਿਲ ਨੂੰ ਸਿਹਤਮੰਦ ਰੱਖਣ ਵਾਲੀ ਕਸਰਤ ਕਰੋ। ਬਲੱਡ ਪ੍ਰੈਸ਼ਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।

ਖੰਘ , ਜ਼ੁਕਾਮ ਅਤੇ ਬੁਖ਼ਾਰ ਤੋਂ ਕਰੋ ਬਚਾਅ:-

ਠੰਡ ਵਿੱਚ ਹੋਣ ਵਾਲੀ ਖੰਘ ,ਜ਼ੁਕਾਮ ਅਤੇ ਬੁਖ਼ਾਰ ਤੋਂ ਖ਼ੁਦ ਨੂੰ ਬਚਾ ਕੇ ਰੱਖਣਾ ਚਾਹੀਦਾ ਹੈਪ। ਨਾਲ ਹੀ ਧੁੱਪ ਨਾਲ ਵੀ ਖ਼ੁਦ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਖ਼ੂਨ ਦਾ ਵਹਾਅ ਘੱਟ ਜਾਂਦਾ ਹੈ:-

ਠੰਡ ਨਾਲ ਸਰੀਰਕ ਕਾਰਜਪ੍ਰਣਾਲੀ ‘ਤੇ ਅਸਰ ਪੈਂਦਾ ਹੈ।ਸਰੀਰ ਵਿੱਚ ਖ਼ੂਨ ਦਾ ਵਹਾਅ ਘੱਟ ਜਾਂਦਾ ਹੈ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਜਾਂਦੀ ਹੈ ਅਤੇ ਇਸ ਕਰਕੇ ਦਿਲ ਨੂੰ ਜ਼ਿਆਦਾ ਕੰਮ ਕਰਨ ਪੈਂਦਾ ਹੈ।ਇਸ ਕਾਰਣ ਲੋਕਾਂ ਵਿੱਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ।

ਛਾਤੀ ਵਿੱਚ ਇਨਫ਼ੈਕਸ਼ਨ ਹੋਣ ਦਾ ਖ਼ਤਰਾ:-

ਇਸ ਮੌਸਮ ਵਿੱਚ ਮੌਸਮ ਅਤੇ ਧੁੰਦ ਕਾਰਣ ਪ੍ਰਦੂਸ਼ਕ ਕਣ ਜ਼ਮੀਨ ਨੇੜੇ ਆ ਜਾਂਦੇ ਹਨ,ਜਿਸ ਕਾਰਣ ਛਾਤੀ ਵਿੱਚ ਇਨਸਫ਼ੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ। ਪ੍ਰਦੂਸ਼ਕ ਤੱਤ ਸਾਹ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਸਕਦੇ ਹਨਅਤੇ ਇਨ੍ਹਾਂ ਕਾਰਣਾਂ ਕਰਕੇ ਹਸਪਤਾਲ ਵਿੱਚ ਭਰਤੀ ਹੋਣਾ ਪੈ ਸਕਦਾ ਹੈ।

ਫੇਫੜਿਆਂ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ :-

ਘੱਟ ਤਾਪਮਾਨ ਕਰਕੇ ਪਸੀਨਾ ਨਿਕਲਣਾ ਬੰਦ ਹੋ ਜਾਂਦਾ ਹੈ ਅਤੇ ਸਰੀਰ ਪਾਣੀ ਨੂੰ ਕੱਢ ਨਹੀਂ ਪਾਉਂਦਾ ਜਿਸ ਨਾਲ ਫੇਫੜਿਆਂ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਅਤੇ ਦਿਲ ਦੇ ਮਰੀਜ਼ਾਂ ਦੀ ਸਿਹਤ ‘ਤੇ ਇਸ ਦਾ ਅਸਰ ਪੈਂਦਾ ਹੈ।

ਵਿਟਾਮਿਨ-ਡੀ ਦੀ ਕਮੀ:-

ਸੂਰਜ ਦੀ ਰੌਸ਼ਨੀ ਤੋਂ ਮਿਲਣ ਵਾਲਾ ਵਿਟਾਮਿਨ ਡੀ ਦਿਲ ਵਿੱਚ ਟਿਸ਼ੂਜ਼ ਨੂੰ ਬਣਨ ਤੋਂ ਰੋਕਦਾ ਹੈ, ਜਿਸ ਨਾਲ ਦਿਲ ਦੇ ਦੌਰੇ ਤੋਂ ਬਾਅਦ ਦਿਲ ਦੇ ਦੌਰੇ ਬਚਾਅ ਹੁੰਦਾ ਹੈ । ਠੰਡ ਵਿੱਚ ਵਿਟਾਮਿਨ ਡੀ ਦੀ ਕਮੀ ਨਾਲ ਦਿਲ ਬੰਦ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਲਈ ਠੰਡ ਵਿੱਚ ਆਪਣੇ ਦਿਲ ਦਾ ਅਤੇ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

LEAVE A REPLY

Please enter your comment!
Please enter your name here

Latest News

ਦੇਖੋ ਸ਼ਹਿਨਾਜ਼ ਗਿੱਲ ਇੱਕ ਇੰਸਟਾਗ੍ਰਾਮ ਪੋਸਟ ਦੇ ਕਿੰਨ੍ਹੇ ਪੈਸੇ ਲੈਂਦੀ ਹੈ

24 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਆਪਣੇ ਬੋਲਡ ਤੇ ਬਿੰਦਾਸ ਅੰਦਾਜ਼ ਨਾਲ ਸਭ ਨੂੰ ਹੈਰਾਨ...

ਸਿੱਧੂ ਮੂਸੇ ਵਾਲਾ ਦੀ ‘ਮੂਸਾ ਜੱਟ’ ਫ਼ਿਲਮ ‘ਚ ਇਹ ਅਦਾਕਾਰਾ ਆਵੇਗੀ ਨਜ਼ਰ,ਸ਼ੂਟਿੰਗ ਹੋਈ ਸ਼ੁਰੂ

ਸਿੱਧੂ ਮੂਸੇ ਵਾਲਾ ਨੇ ਆਪਣੀ ਦੂਜੀ ਫ਼ਿਲਮ ‘ਮੂਸਾ ਜੱਟ’ ਦੀ ਸ਼ੂਟਿੰਗ ਕਰ ਦਿੱਤੀ ਹੈ।ਬੀਤੇ ਦਿਨੀਂ ਇਸ ਖ਼ਬਰ ਦੀ ਜਾਣਕਾਰੀ ਉਦੋਂ ਮਿਲੀ,ਜਦੋਂ ਫ਼ਿਲਮ ਦੀ ਸ਼ੂਟਿੰਗ...

ਪੰਜਾਬ’ਚ ਮੁੜ ਸ਼ੁਰੂ ਹੋਈ ਰੇਲ ਆਵਾਜਾਈ ,ਪਰ ਮਾਂਝੇ ਦੇ ਕਿਸਾਨ ਡਟੇ ਆਪਣੇ ਫੈਸਲੇ ‘ਤੇ

ਅੰਮ੍ਰਿਤਸਰ,23 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਕਿਸਾਨਾਂ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਰੇਲਵੇ ਟ੍ਰੈਕ ਤੋਂ ਧਰਨਾ ਚੁੱਕਣ ਮਗਰੋਂ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਜਾ ਰਹੀ...

‘ਆਪ’ ਨੇ ਲਾਏ ਕੈਪਟਨ ‘ਤੇ ਦੋਸ਼,ਕਿਹਾ ਮੁੱਖ ਮੰਤਰੀ ਨੇ ਨਸ਼ਾ ਤਸਕਰਾਂ ਦੇ ਰੱਖਵਾਲੇ

ਚੰਡੀਗੜ੍ਹ, 23 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਕਾਂਗਰਸੀ ਹੁਣ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਹਨ। ਇਹ ਇਲਜ਼ਾਮ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ...

ਧੂਰੀ ਅੰਦਰ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਦਾ ਘਿਰਾਓ 54ਵੇਂ ਦਿਨ ਵੀ ਲਗਾਤਾਰ ਜਾਰੀ

ਧੂਰੀ, 23 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) 26-27 ਨਵੰਬਰ ਦੇ ਦਿੱਲੀ ਚੱਲੋ ਪ੍ਰੋਗਰਾਮ ਤਹਿਤ ਪਿੰਡਾਂ ਵਿੱਚ ਤਿਆਰੀ ਪੂਰੇ ਜੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਮਾਵਾਂ-ਭੈਣਾਂ ਵੱਡੇ...

More Articles Like This