ਨਵੀਂ ਦਿੱਲੀ(ਸਕਾਈ ਨਿਊਜ਼ ਪੰਜਾਬ)9ਮਾਰਚ 2022
ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 18 ਲੱਖ ਤੋਂ ਵਧ ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਕੁੱਲ ਟੀਕਾਕਰਨ 179.33 ਕਰੋੜ ਤੋਂ ਵਧ ਹੋ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਬਿਆਨ ਦਿਤਾ ਕਿ ਬੁੱਧਵਾਰ ਨੂੰ ਬੀਤੇ 24 ਘੰਟਿਆਂ ‘ਚ ਦੇਸ਼ ‘ਚ 18 ਲੱਖ 69 ਹਜ਼ਾਰ 103 ਕੋਰੋਨਾ ਟੀਕੇ ਲੱਗ ਗਏ ਹਨ।
ਇਸ ਦੇ ਨਾਲ ਹੀ ਸਵੇਰੇ 7 ਵਜੇ ਤੱਕ 179 ਕਰੋੜ 33 ਲੱਖ 99 ਹਜ਼ਾਰ 555 ਕੋਰੋਨਾ ਟੀਕੇ ਦਿੱਤੇ ਜਾ ਚੁਕੇ ਹਨ।
ਪਿਛਲੇ 24 ਘੰਟਿਆਂ ‘ਚ ਕੋਰੋਨਾ ਸੰਕਰਮਣ ਦੇ ਚਾਰ ਹਜ਼ਾਰ ਤੋਂ ਉਤੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ‘ਚ ਕੋਰੋਨਾ ਰੋਗੀਆਂ ਦੀ ਗਿਣਤੀ 46 ਹਜ਼ਾਰ 962 ਰਹਿ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਇਸੇ ਮਿਆਦ ‘ਚ 7 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਹ ਗਏ ਹਨ। ਕੁੱਲ ਮਿਲਾ ਕੇ ਚਾਰ ਕਰੋੜ 24 ਲੱਖ 13 ਹਜ਼ਾਰ 566 ਲੋਕ ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਸਿਹਤਮੰਦ ਹੋਣ ਦੀ ਦਰ 98.69 ਫੀਸਦੀ ਹੈ। ਪਿਛਲੇ 24 ਘੰਟਿਆਂ ‘ਚ 8 ਲੱਖ ਤੋਂ ਵੱਧ ਕੋਰੋਨਾ ਟੈਸਟ ਕੀਤੇ ਗਏ ਹਨ। ਇਸ ਦੇ ਨਾਲ ਦੇਸ਼ ‘ਚ ਹੁਣ ਤੱਕ ਕੁੱਲ 77 ਕਰੋੜ 52 ਲੱਖ 8 ਹਜ਼ਾਰ 471 ਕੋਰੋਨਾ ਟੈਸਟ ਕੀਤੇ ਜਾ ਚੁਕੇ ਹਨ।