ਬੀਜਾਪੁਰ,5 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Home Minister pays homage soldiers: ਕੱਲ ਛੱਤੀਸਗੜ੍ਹ ਦੇ ਬੀਜਾਪੁਰ ਅਤੇ ਸੁਕਮਾ ਜ਼ਿਲ੍ਹੇ ਦੀ ਸਰਹੱਦ ‘ਤੇ ਹੋਈ ਮੁਠਭੇੜ ‘ਚ 22 ਜਵਾਨ ਸ਼ਹੀਦ ਹੋ ਗਏ।400 ਤੋਂ ਵੱਧ ਨਕਸਲੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਘਟਨਾ ਤੋਂ ਬਾਅਦ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਗਦਲਪੁਰ, ਬੀਜਾਪੁਰ ਅਤੇ ਰਾਏਪੁਰ ਦੇ ਦੌਰੇ ‘ਤੇ ਹਨ।
ਇਹ ਖ਼ਬਰ ਵੀ ਪੜ੍ਹੋ: ਵਿਸਾਖੀ ਮੌਕੇ ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਦਿੱਤੀ ਖੁਸ਼ਖ਼ਬਰੀ
ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੁਕਮਾ-ਬੀਜਾਪੁਰ ਬਾਰਡਰ ‘ਤੇ ਹੋਏ ਨਕਸਲੀ ਹਮਲੇ ਵਿਚ ਜਾਨ ਗਵਾਉਣ ਵਾਲੇ 14 ਸੁਰੱਖਿਆ ਕਰਮੀਆਂ ਨੂੰ ਜਗਦਲਪੁਰ ਵਿਚ ਸ਼ਰਧਾਂਜਲੀ ਦਿੱਤੀ ਹੈ। ਸਰਕਾਰੀ ਸੂਤਰਾਂ ਅਨੁਸਾਰ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਗ੍ਰਹਿ ਮੰਤਰੀ ਉੱਚ ਅਧਿਕਾਰੀਆਂ ਨਾਲ ਬੈਠਕ ਕਰਨਗੇ। ਇਸ ਤੋਂ ਬਾਅਦ ਉਹ ਹਮਲੇ ਵਿਚ ਜ਼ਖਮੀ ਹੋਏ ਜਵਾਨਾਂ ਨਾਲ ਮੁਲਾਕਾਤ ਲਈ ਸੀਆਰਪੀਐਫ ਕੈਂਪ ਜਾਣਗੇ।
ਇਹ ਖ਼ਬਰ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਅਜਾਜ਼ ਖਾਨ ਕੋਰੋਨਾ ਪਾਜ਼ੀਟਿਵ
ਤੁਹਾਨੂੰ ਦੱਸ ਦਈਏ ਕਿ ਹਮਲੇ ਵਿਚ ਜ਼ਖਮੀ ਹੋਏ 31 ਤੋਂ ਜ਼ਿਆਦਾ ਜਵਾਨਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਤੋਂ ਇਲਾਵਾ ਕਈ ਸਿਆਸੀ ਆਗੂਆਂ ਨੇ ਘਟਨਾ ਨੂੰ ਲੈ ਕੇ ਦੁਖ ਜ਼ਾਹਰ ਕੀਤਾ ਹੈ।