ਨਵੀਂ ਦਿੱਲੀ,7 ਫਰਵਰੀ (ਸਕਾਈ ਨਿਊਜ਼ ਬਿਊਰੋ)
ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੂੰ ਅੱਜ ਲੱਗਭਗ 1 ਸਾਲ ਪੂਰਾ ਹੋ ਗਿਆ ਹੈ।ਕੋਰੋਨਾ ਵਾਇਰਸ ਦੇ ਆਉਣ ਨਾਲ ਜਿੱਥੇ ਕਰੋੜਾਂ ਦੀ ਗਿਣਤੀ ਨਾਲ ਲੋਕ ਪ੍ਰਭਾਵਿਤ ਹੋਏ ਉਥੇ ਹੀ ਕਈ ਦੇਸ਼ਾਂ ਦੀ ਆਰਥਿਕ ਸਥਿਤੀ ਵੀ ਢਾਵਾ ਢੋਲ ਹੋ ਗਈ ਹੈ। ਕੋਰੋਨਾ ਨਾਲ ਹੁਣ ਤੱਕ ਦੁਨੀਆਂ ਭਰ ਵਿੱਚ ਲੱਖਾਂ ਦੇ ਹਿਸਾਬ ਨਾਲ ਲੋਕਾਂ ਦੀ ਜਾਨ ਚਲੀ ਹੈ।ਕਈ ਦੇਸ਼ਾਂ ਵਿੱਚ ਤਾਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਲੌਕਡਾਊਨ ਵੀ ਲਗਾਏ ਗਏ ਸਨ।
ਟਿਕਰੀ ਬਾਰਡਰ ‘ਤੇ ਇੱਕ ਹੋਰ ਕਿਸਾਨ ਨੇ ਦਿਲ ਦਾ ਦੌਰਾ ਪੈਣ ਕਾਰਣ ਤੋੜਿਆ ਦਮ
ਹੁਣ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੋਰੋਨਾ ਵੈਕਸੀਨ ਤਿਆਰ ਕੀਤੀ ਗਈ ਅਤੇ ਦੇਸ਼ ਵਿਚ 16 ਜਨਵਰੀ ਤੋਂ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਹੋ ਚੱੁਕੀ ਹੈ ਪਰ ਫਿਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਹੀ ਰਹੇ ਜੇਕਰ ਪਿਛਲੇ 25 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਕੋਰੋਨਾ ਵਾਇਰਸ ਦੇ 12059 ਨਵੇਂ ਮਾਮਲੇ ਸਾਹਮਣੇ ਆਏ ਹਨ।
ਆਤਮਹੱਤਿਆਂ ਕਰਨ ਤੋਂ ਪਹਿਲਾਂ ਟਿਕਰੀ ਬਾਰਡਰ ‘ਤੇ ਮੌਜੂਦ ਕਿਸਾਨ ਨੇ ਸੁਸਾਇਡ ਨੋਟ ਲਿਖ ਸਰਕਾਰ ਬਾਰੇ ਬੋਲੀ ਵੱਡੀ ਗੱਲ
ਜਿਸ ਨਾਲ ਹੁਣ ਤੱਕ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 1,08,26,363 ਹੋ ਗਈ ਹੈ। 78 ਮੌਤਾਂ ਤੋਂ ਬਾਅਦ ਕੁਲ ਗਿਣਤੀ 1,54,996 ਹੋ ਗਈ ਹੈ।ਦੇਸ਼ ‘ਚ ਹੁਣ ਕੋਵਿਡ-19 ਦੇ 1,48,766 ਮਾਮਲੇ ਹਨ ਅਤੇ ਡਿਸਚਾਰਜ ਕੇਸਾਂ ਦੀ ਗਿਣਤੀ 1,5,22,601 ਹੈ।