ਯੂਕਰੇਨ(ਸਕਾਈ ਨਿਊਜ਼ ਪੰਜਾਬ)7ਮਾਰਚ 2022
ਯੂਕਰੇਨ ਤੇ ਰੂਸ ਵਿੱਚ ਜੰਗ ਬਹੁਤ ਦਿਨਾਂ ਤੋਂ ਜਾਰੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਵੱਧਦਾ ਹੀ ਜਾ ਰਿਹਾ ਹੈ। ਇਸ ਜੰਗ ਵਿੱਚ ਅਣਗਿਣਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਰੂਸ ਹਮਲਾ ਕਰਨ ਤੋਂ ਨਹੀਂ ਰੁਕ ਰਿਹਾ, ਓਹਨਾ ਵਲੋਂ ਬੰਬਬਾਰੀ ਜਾਰੀ ਹੈ। ਇਸ ਦੌਰਾਨ ਯੂਕਰੇਨੀ ਅਦਾਕਾਰ ਪਾਸ਼ਾ ਲੀ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਸਲ ਵਿੱਚ ਪਾਸ਼ਾ ਲੀ 33 ਸਾਲ ਦੇ ਯੂਕਰੇਨੀ ਅਦਾਕਾਰ ਸਨ । ਫਿਲਮਾਂ ਵਿੱਚ ਪਾਸ਼ਾ ਲੀ ਐਕਟਿੰਗ, ਡਬਿੰਗ ਅਤੇ ਟੀਵੀ ਹੋਸਟ ਵੀ ਰਹੇ ਹਨ ।
ਜਾਣਕਾਰੀ ਅਨੁਸਾਰ ਪਾਸ਼ਾ ਦੀ ਮੌਤ ਕੀਵ ਦੇ ਬਾਹਰੀ ਇਲਾਕੇ ਇਰਪਿਨ ਵਿੱਚ ਰੂਸੀ ਹਮਲਾਵਰਾਂ ਨਾਲ ਲੜਾਈ ਦੌਰਾਨ ਹੋਈ । ਪਾਸ਼ਾ ਲੀ ਨੇ ਰੂਸੀ ਹਮਲੇ ਦੇ ਪਹਿਲੇ ਦਿਨ ਹੀ ਯੂਕਰੇਨ ਦੀ ਰੱਖਿਆ ਲਈ ਫੌਜ ਵਿੱਚ ਭਰਤੀ ਹੋ ਗਿਆ ਸੀ। ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ ਦੇ ਮੁਖੀ ਸੇਰਹੀ ਟੋਮਿਲੇਂਕੋ ਨੇ ਫੇਸਬੁੱਕ ‘ਤੇ ਉਸ ਦੀ ਮੌਤ ਦੀ ਖ਼ਬਰ ਅੱਪਲੋਡ ਕੀਤੀ |
ਇਸ ਬਾਰੇ ਜਾਣਕਾਰੀ ਦਿੰਦਿਆਂ ਟੋਮਿਲੇਂਕੋ ਨੇ ਕਿਹਾ ਕਿ ਯੂਕਰੇਨ ਦੇ ਪੱਤਰਕਾਰਾਂ ਦੀ ਰਾਸ਼ਟਰੀ ਸੰਘ ਦੀ ਜਾਂਚ ਲਈ ਯੂਏਟੀਵੀ/ਡੋਮ ਪਲੇਟਫਾਰਮ ਦੀ ਮੁਖੀ ਯੂਲੀਆ ਓਸਟ੍ਰੋਵਸਕਾ ਨੇ ਅਭਿਨੇਤਾ ਦੀ ਮੌਤ ਦੀ ਰਿਪੋਰਟ ਦੀ ਪੁਸ਼ਟੀ ਕੀਤੀ ਹੈ। ਪਾਸ਼ਾ ਯੁੱਧ ਦੇ ਪਹਿਲੇ ਦਿਨਾਂ ਤੋਂ ਯੂਕਰੇਨ ਲਈ ਲੜ ਰਿਹਾ ਸੀ ਅਤੇ ਹੁਣ ਇਰਪਿਨ ਵਿੱਚ ਉਸਦੀ ਮੌਤ ਹੋ ਗਈ ਹੈ, ਜਿੱਥੇ ਰੂਸੀ ਹਮਲਾਵਰਾਂ ਨਾਲ ਭਿਆਨਕ ਲੜਾਈ ਚੱਲ ਰਹੀ ਹੈ।