ਕਰਾਚੀ(ਸਕਾਈ ਨਿਊਜ਼ ਪੰਜਾਬ)8ਮਾਰਚ 2022
ਪਾਕਿਸਤਾਨ ਹੁਣ ਛੋਟੀ ਛੋਟੀ ਕੋਸ਼ਿਸ਼ਾਂ ਨਾਲ ਭਾਰਤ ਅਤੇ ਹੋਰ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਵਿਚ ਲੱਗਾ ਹੈ। ਪਾਕਿਸਤਾਨ ਨੇ ਦੇਰ ਸ਼ਾਮ ਇੱਕ ਮਛੇਰੇ ਨੂੰ ਕਰਾਚੀ ਜੇਲ੍ਹ ਤੋਂ ਰਿਹਾਅ ਕੀਤਾ। ਇਹ ਚੋਕਾਂਣ ਵਾਲੀ ਗੱਲ ਹੈ ਕਿਉਂਕਿ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਪਾਕਿਸਤਾਨ ਕਿਸੇ ਕੈਦੀ ਨੂੰ ਰਿਹਾਅ ਕਰਦਾ ਹੈ।
ਉਂਜ ਆਮ ਉਹ ਹਮੇਸ਼ਾ ਗਰੁੱਪ ਵਿਚ ਹੀ ਕੈਦੀਆਂ ਨੂੰ ਸਾਲ ਵਿਚ ਦੋ ਤੋਂ ਤਿੰਨ ਵਾਰ ਹੀ ਭਾਰਤ ਭੇਜਦਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਚੈਬੀ ਨਾਂ ਦੇ ਨੌਜਵਾਨਾਂ ਨੂੰ ਸੋਮਵਾਰ ਨੂੰ ਅਟਾਰੀ-ਵਾਹਘਾ ਸਰਹੱਦ ਦੇ ਰਸਤੇ ਭਾਰਤ ਭੇਜਿਆ। ਇਹ ਨੌਜਵਾਨ ਪਿੱਛਲੇ ਤਿੰਨ ਸਾਲ ਤੋਂ ਜੇਲ੍ਹ ਮਲੇਰ ਕਰਾਚੀ ਵਿਚ ਬੰਦ ਸੀ। ਚੈਬੀ ਗੁਜਰਾਤ ਦਾ ਰਹਿਣ ਵਾਲਾ ਹੈ ਅਤੇ ਕਿਸੇ ਤਰ੍ਹਾਂ ਮੱਛੀਆਂ ਨੂੰ ਫੜਦਾ ਹੋਇਆ ਪਾਕਿਸਤਾਨ ਦੀ ਸਮੁੰਦਰੀ ਸਰਹੱਦ ਪਾਰ ਕਰ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਨਿਆਪਾਲਿਕਾ ਨੇ ਉਸ ਨੂੰ ਤਕਰੀਬਨ ਚਾਰ ਸਾਲ ਦੀ ਸਜ਼ਾ ਸੁਣਾਈ। ਸਜ਼ਾ ਪੂਰੀ ਹੋਣ ਤੋਂ ਬਾਅਦ ਸਿੰਧ ਦੇ ਹੋਮ ਡਿਪਾਰਟਮੈਂਟ ਨੇ ਭਾਰਤੀ ਦੂਤਾਵਾਸ ਦੇ ਨਾਲ ਚੈਬੀ ਨੂੰ ਲੈ ਕੇ ਗੱਲਬਾਤ ਸ਼ੁਰੂ ਕੀਤੀ।
ਚੈਬੀ ਦੇ ਭਾਰਤੀ ਹੋਣ ਦੀ ਪੁਸ਼ਟੀ ਤੋਂ ਬਾਅਦ ਉਸ ਨੂੰ ਸੋਮਵਾਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਪਾਕਿਸਤਾਨ ਦੀ ਕਰਾਚੀ ਦੀ ਜੇਲ੍ਹ ਵਿਚ ਅਜੇ ਵੀ 588 ਮਛੇਰੇ ਬੰਦ ਹਨ। ਇਨ੍ਹਾਂ ਵਿਚ 42 ਮਛੇਰਿਆਂ ਦਾ ਕੇਸ ਅਜੇ ਕੋਰਟ ਵਿਚ ਹੈ। ਜਾਣਕਾਰੀ ਦੇ ਅਨੁਸਾਰ ਦੇਖਿਆ ਗਿਆ ਹੈ ਕਿ ਭਾਰਤੀ ਜੇਲ੍ਹਾਂ ਵਿਚ ਵੀ ਪਾਕਿਸਤਾਨ ਦੇ ਮਛੇਰੇ ਬੰਦ ਹਨ, ਜਿਨ੍ਹਾਂ ਦੀ ਗਿਣਤੀ ਤਕਰੀਬਨ 620 ਹੈ।