ਪਾਕਿਸਤਾਨ,28 ਮਾਰਚ (ਸਕਾਈ ਨਿਊਜ਼ ਬਿਊਰੋ)
ਪਾਕਿਸਤਾਨ ਦੇ ਕਸਬਾ ਕੋਹਾਤ ਵਿੱਚੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਕੁਝ ਅਣਪਛਾਤੇ ਲੋਕਾਂ ਨੇ ਇਕ ਤਿੰਨ ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਕੋਰੋਨਾ ਮਾਮਲਿਆਂ ਨੇ ਸ਼ਨੀਵਾਰ ਨੂੰ ਤੋੜੇ ਰਿਕਾਰਡ
ਸਰਹੱਦ ਪਾਰ ਸੂਤਰਾਂ ਅਨੁਸਾਰ ਕੋਹਾਤ ਦੀ ਰਹਿਣ ਵਾਲੀ ਬੱਚੀ ਹਰੀਨ ਬੀਤੀ ਸ਼ਾਮ ਘਰ ਦੇ ਬਾਹਰ ਹੋਰ ਬੱਚਿਆਂ ਨਾਲ ਖੇਡਣ ਲਈ ਗਈ ਪਰ ਜਦ ਰਾਤ ਨੂੰ ਉਹ ਘਰ ਵਾਪਸ ਨਾ ਆਈ ਤਾਂ ਮਾਪਿਆ ਨੇ ਉਸ ਦੀ ਤਾਲਾਸ਼ ਸ਼ੁਰੂ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਣ ’ਤੇ ਪਰਿਵਾਰ ਨੇ ਉਸ ਦੇ ਗੁੰਮ ਹੋਣ ਦੀ ਸ਼ਿਕਾਇਤ ਕੋਹਾਤ ਪੁਲਸ ਨੂੰ ਦਿੱਤੀ।
ਜਾਣੋ ਕਿੰਝ ਮਨਾਇਆ ਜਾਂਦਾ ਹੈ ਹੋਲੀ ਦਾ ਤਿਉਹਾਰ
ਅੱਜ ਪੁਲਸ ਨੇ ਸਥਾਨਕ ਲੋਕਾਂ ਨਾਲ ਆਸਪਾਸ ਦੇ ਬੰਦ ਅਤੇ ਵਿਰਾਨ ਪਏ ਘਰਾਂ ਦੀ ਛਾਣਬੀਨ ਕੀਤੀ ਤਾਂ ਇਕ ਬੰਦ ਪਏ ਘਰ ’ਚੋਂ ਹਰੀਨ ਦੀ ਖੂਨ ਨਾਲ ਲਿਬੜੀ ਲਾਸ਼ ਮਿਲੀ, ਬੱਚੀ ਦੇ ਮਾਤਾ-ਪਿਤਾ ਨੇ ਉਸ ਦੀ ਲਾਸ਼ ਦੀ ਪਹਿਚਾਣ ਕੀਤੀ। ਪੁਲਸ ਨੇ ਹਰੀਨ ਨੂੰ ਅਗਵਾ, ਜਬਰ-ਜ਼ਿਨਾਹ ਅਤੇ ਹੱਤਿਆ ਕਰਨ ਸਬੰਧੀ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।