ਸਿਡਨੀ,22 ਜਨਵਰੀ (ਸਕਾਈ ਨਿਊਜ਼ ਬਿਊਰੋ)
ਗੂਗਲ ਵੱਲੋਂ ਆਸਟ੍ਰੇਲੀਆ ਨੂੰ ਵੱਡੀ ਧਮਕੀ ਦਿੱਤੀ ਗਈ ਹੈ ਜੀ ਹਾਂ ਗੂਗਲ ਨੇ ਆਸਟ੍ਰੇਲੀਆ ਵਿੱਚ ਆਪਣੇ ਸਰਚ ਇੰਜਣ ਨੂੰ ਬਲਾਕ ਕਰਨ ਦੀ ਧਮਕੀ ਦਿੱਤੀ ਹੈ।ਗੂਗਲ ਦੇ ਅਨੁਸਾਰ,ਜੇ ਉਸ ਨੂੰ ਖ਼ਬਰਾਂ ਲਈ ਸਥਾਨਕ ਪ੍ਰਕਾਸ਼ਕਾਂ ਨੂੰ ਭੂਗਤਾਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਉਹ ਦੇਸ਼ ਵਿੱਚ ਆਪਣੇ ਸਰਚ ਇੰਜਣ ਦੀ ਵਰਤੋਂ ‘ਤੇ ਪਾਬੰਦੀ ਲਗਾ ਦੇਵੇਗਾ।
ਉਸ ਨੇ ਸਰਕਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਨਵੇਂ ਪ੍ਰਸਤਾਵਿਤ ਕਾਨੂੰਨ ਵਿੱਚ ਬਦਲਾਵ ਕਰੇ ਨਹੀਂ ਤਾਂ ਉਹ ਦੇਸ਼ ਵਿੱਚ ਖਪਤਕਾਰਾਂ ਲਈ ਸਰਚ ਇੰਜਣ ਬੰਦ ਕਰਨ ਲਈ ਮਜ਼ਬੂਰ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਇਕ ਮਹੀਨੇ ਤੋਂ ਆਸਟ੍ਰੇਲੀਆ ਸਰਕਾਰ ਅਤੇ ਗੂਗਲ ਵਿਚਾਲੇ ਗਤੀਰੋਧ ਚੱਲ ਰਿਹਾ ਹੈ। ਦੋਹਾਂ ਵਿਚਾਲੇ ਮੀਡੀਆ ਭੁਗਤਾਨ ਕਾਨੂੰਨ ਸੰਬੰਧੀ ਗਤੀਰੋਧ ਜਾਰੀ ਹੈ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਬੰਧ ਨਿਦੇਸ਼ਕ ਮੇਲ ਸਿਲਵਾ ਨੇ ਸ਼ੁੱਕਰਵਾਰ ਨੂੰ ਇਕ ਸੰਸਦੀ ਸੁਣਵਾਈ ਵਿਚ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਪ੍ਰਕਾਸ਼ਕਾਂ ਨੂੰ ਕੰਪਨੀ ਲਈ ਉਹਨਾਂ ਦੀਆਂ ਖ਼ਬਰਾਂ ਦੇ ਮੁੱਲ ਲਈ ਮੁਆਵਜ਼ਾ ਦੇਣ ਦਾ ਇਰਾਦਾ ਰੱਖਦਾ ਹੈ। ਉਹਨਾਂ ਨੇ ਵਿਸ਼ੇਸ਼ ਰੂਪ ਨਾਲ ਇਸ ਗੱਲ ਦਾ ਵਿਰੋਧ ਕੀਤਾ ਕਿ ਗੂਗਲ ਸਰਚ ਇੰਜਣ ਵਿਚ ਲੇਖਾਂ ਦੇ ਸਨੀਪੇਚ ਪ੍ਰਦਰਸ਼ਿਤ ਕਰਨ ਲਈ ਮੀਡੀਆ ਕੰਪਨੀਆਂ ਨੂੰ ਭੁਗਤਾਨ ਕਰਦਾ ਹੈ।
ਗੂਗਲ ਦੀ ਇਹ ਧਮਕੀ ਕਾਫੀ ਅਸਰਦਾਰ ਹੈ ਕਿਉਂਕਿ ਡਿਜੀਟਲ ਦਿੱਗਜ਼ ਦੁਨੀਆ ਭਰ ਵਿਚ ਰੈਗੁਲੇਟਰੀ ਕਾਰਵਾਈ ਦੀ ਗਤੀ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਸਥਾਨਕ ਮੁਕਾਬਲੇ ਦੇ ਰੈਗੁਲੇਟਰ ਮੁਤਾਬਕ ਆਸਟ੍ਰੇਲੀਆ ਵਿਚ ਆਨਲਾਈਨ ਖੋਜਾਂ ਦੇ ਘੱਟੋ-ਘੱਟ 94 ਫੀਸਦੀ ਨਤੀਜੇ ਅਲਫਾਬੇਟ ਇੰਕ ਯੂਨਿਟ ਤੋਂ ਹੋ ਕੇ ਲੰਘਦੇ ਹਨ।
#UPDATE Google threatens to block Australian users from accessing its search service unless the government changes proposed legislation to make the internet giant pay news outlets for their contenthttps://t.co/k098ghpCrs pic.twitter.com/moPWnczZF6
— AFP News Agency (@AFP) January 22, 2021
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਅਸੀਂ ਧਮਕੀਆਂ ‘ਤੇ ਪ੍ਰਤੀਕਿਿਰਆ ਨਹੀਂ ਦਿੰਦੇ ਹਾਂ।ਆਸਟ੍ਰੇਲੀਆ ਉਹਨਾਂ ਚੀਜ਼ਾਂ ਲਈ ਨਿਯਮ ਬਣਾਉਂਦਾ ਹੈ ਜੋ ਤੁਸੀਂ ਆਸਟ੍ਰੇਲੀਆ ਵਿਚ ਕਰ ਸਕਦੇ ਹੋ।ਇਹ ਸਾਡੀ ਸਰਕਾਰ ਵੱਲੋਂ ਕੀਤਾ ਗਿਆ ਹੈ ਅਤੇ ਆਸਟ੍ਰੇਲੀਆ ਵਿਚ ਇਸੇ ਤਰ੍ਹਾਂ ਕੰਮ ਹੁੰਦਾ ਹੈ।”
ਬੈਠਕ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੇ ਟਰੈਕਟਰ ਮਾਰਚ ਨੂੰ ਲੈ ਕੇ ਕਰਤਾ ਵੱਡਾ ਐਲ਼ਾਨ ,ਸਰਕਾਰ ਨੂੰ ਆਖੀ ਇਹ ਵੱਡੀ ਗੱਲ
ਫੇਸਬੁੱਕ ਇੱਕ, ਅਜਿਹੀ ਦੂਜੀ ਕੰਪਨੀ ਹੈ ਜਿਸ ਨੂੰ ਕਾਨੂੰਨ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਉਸ ਨੇ ਵੀ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਨੇ ਸ਼ੁੱਕਰਵਾਰ ਦੀ ਸੁਣਵਾਈ ਸੰਬੰਧੀ ਇਕ ਵਾਰ ਫਿਰ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਬਲਾਕ ਕਰਨ ‘ਤੇ ਵਿਚਾਰ ਕਰ ਰਹੇ ਹਨ।
ਫੇਸਬੁੱਕ ਨੇ ਆਸਟ੍ਰੇਲੀਆਈ ਸਮਾਚਾਰ ਨੂੰ ਧਮਕੀ ਦੇ ਨਾਲ ਇਕ ਚਿਤਾਵਨੀ ਵੀ ਦਿੱਤੀ ਹੈ। ਆਸਟ੍ਰੇਲੀਆ ਨੇ ਇਹ ਕਾਨੂੰਨ ਰੂਪਰਟ ਮਡੋਂਕ ਦੇ ਨਿਊਜ਼ ਕੋਰਪ ਸਮੇਤ ਸਥਾਨਕ ਮੀਡੀਆ ਉਦਯੋਗ ਨੂੰ ਸਮਰਥਨ ਦੇਣ ਲਈ ਬਣਾਇਆ ਹੈ, ਜਿਸ ਨੇ ਡਿਜੀਟਲ ਅਰਥਵਿਵਸਥਾ ਦੇ ਮੁਤਾਬਕ ਹੋਣ ਲਈ ਕਾਫੀ ਸ਼ੰਘਰਸ਼ ਕੀਤਾ ਹੈ। ਸੁਣਵਾਈ ਦੌਰਾਨ ਸਾਂਸਦਾਂ ਨੇ ਗੂਗਲ ਦੇ ਸਖ਼ਤ ਰਵੱਈਏ ਨੂੰ ਲੈਕੇ ਫਟਕਾਰ ਲਗਾਈ। ਸੈਨੇਟਰ ਐਂਡਰਿਊ ਬ੍ਰੈਗ ਨੇ ਟੇਕ ਦਿੱਗਜ਼ ‘ਤੇ ਆਸਟ੍ਰੇਲੀਆ ਅਤੇ ਨੀਤੀ ਬਣਾਉਣ ਵਾਲਿਆਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।