ਇੰਗਲੈਂਡ (ਸਕਾਈ ਨਿਊਜ਼ ਪੰਜਾਬ), 23 ਮਾਰਚ 2022
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਜੇਸਨ ਰਾਏ ਦੇ ਖਰਾਬ ਆਚਰਣ ਨੂੰ ਦੇਖਦੇ ਹੋਏ ਦੋ ਮੈਚਾਂ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਇਸ ਬੱਲੇਬਾਜ਼ ਨੂੰ 2500 ਪੌਂਡ ਦਾ ਜੁਰਮਾਨਾ ਵੀ ਭਰਨਾ ਹੋਵੇਗਾ। ਈਸੀਬੀ ਮੁਤਾਬਕ ਜੇਕਰ ਰਾਏ ਦੇ ਵਿਵਹਾਰ ‘ਚ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ ਇਕ ਸਾਲ ਦੀ ਮੁਅੱਤਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਇਹ ਖ਼ਬਰ ਵੀ ਪੜ੍ਹੋ: ਹੈਦਰਾਬਾਦ ਦੇ ਸਕਰੈਪ ਗੋਦਾਮ ‘ਚ ਲੱਗੀ ਭਿਆਨਕ ਅੱਗ, ਕਈ ਲੋਕਾਂ ਦੀ…
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਕਿਹਾ ਕਿ ਰਾਏ ਨੇ ਮੰਨਿਆ ਹੈ ਕਿ ਉਸ ਦਾ ਵਿਵਹਾਰ ਕ੍ਰਿਕਟ ਦੇ ਹਿੱਤ ਵਿੱਚ ਨਹੀਂ ਸੀ ਜਾਂ ਇਸ ਨਾਲ ਕ੍ਰਿਕਟ, ਈਸੀਬੀ ਅਤੇ ਉਸ ਦੇ ਆਪਣੇ ਅਕਸ ਨੂੰ ਠੇਸ ਪਹੁੰਚੀ ਸੀ। ਈਸੀਬੀ ਨੇ ਆਪਣੇ ਬਿਆਨ ‘ਚ ਕਿਹਾ, ‘ਕ੍ਰਿਕਟ ਅਨੁਸ਼ਾਸਨੀ ਕਮੇਟੀ (ਸੀਡੀਸੀ) ਦੇ ਅਨੁਸ਼ਾਸਨੀ ਪੈਨਲ ਨੇ ਜੇਸਨ ਰਾਏ ਦੇ ਖਿਲਾਫ ਫੈਸਲਾ ਸੁਣਾਇਆ ਹੈ।