ਯੂਕਰੇਨ(ਸਕਾਈ ਨਿਊਜ਼ ਪੰਜਾਬ)6ਮਾਰਚ 2022
ਹਰ ਵਾਰ ਦੀ ਤਰਾਂ ਇਸ ਬਾਰ ਫੇਰ ਖਾਲਸਾ ਏਡ ਨੇ ਸਾਰਿਆਂ ਦਾ ਦਿੱਲਜਿੱਤ ਲਿਆ ਹੈ |ਖਾਲਸਾ ਏਡ ਹਮੇਸ਼ਾ ਵਾਂਗ ਇਸ ਬਾਰ ਫੇਰ ਹਾਜਰ ਹੈ |
ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਹਜ਼ਾਰਾਂ ਭਾਰਤੀ ਵਿਦਿਆਰਥੀ ਯੂਕਰੇਨ ‘ਚ ਫਸ ਗਏ ਹਨ, ਹਾਲਾਂਕਿ ਕਈ ਵਿਦਿਆਰਥੀਆਂ ਨੂੰ ਬਚਾ ਲਿਆ ਗਿਆ ਹੈ ਪਰ ਕਈ ਵਿਦਿਆਰਥੀ ਅਜੇ ਵੀ ਸਰਹੱਦ ‘ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਭੁੱਖੇ-ਪਿਆਸੇ ਵਿਦਿਆਰਥੀ ਲੰਮਾ ਸਫ਼ਰ ਤੈਅ ਕਰਕੇ ਕਿਸੇ ਤਰ੍ਹਾਂ ਸਰਹੱਦ ‘ਤੇ ਪਹੁੰਚ ਰਹੇ ਹਨ। ਅਜਿਹੇ ‘ਚ ਖਾਲਸਾ ਏਡ ਨੇ ਉਨ੍ਹਾਂ ਦੀ ਮਦਦ ਲਈ ਯੂਕਰੇਨ-ਪੋਲੈਂਡ ਬਾਰਡਰ ‘ਤੇ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਹੈ |