ਸਿਡਨੀ ‘ਚ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ

Must Read

ਤਿੰਨ ਲੋਕਾਂ ਦਾ ਗੋਲੀਆਂ ਮਾਰ ਕੇ ਬੇਰਹਮੀ ਨਾਲ ਕਤਲ

ਇਸਲਾਮਾਬਾਦ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਬਾਹਰੀ ਇਲਾਕੇ ਵਿਚ ਸ਼ਨੀਵਾਰ ਰਾਤ ਕੁਝ ਅਣਪਛਾਤੇ ਹਥਿਆਰਬੰਦ ਨੇ ਤਿੰਨ...

ਫੇਸਬੁੱਕ ਨੇ ਲੱਖਾ ਸਿਧਾਣਾ ਦਾ ਅਕਾਊਂਟ ਕੀਤਾ ਬੰਦ

ਬਠਿੰਡਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਲੱਖਾ ਸਿਧਾਣਾ ਦਾ ਫੇਸਬੁੱਕ ਨੇ ਅਕਾਊਂਟ ਭਾਰਤ ’ਚ ਬੰਦ ਕਰ ਦਿੱਤਾ ਹਾ, ਜੋ ਕਿ ਵਿਦੇਸ਼...

1 ਮਾਰਚ ਤੋਂ ਦੁੱਧ ਵਿਕੇਗਾ 100 ਰੁਪਏ ਪ੍ਰਤੀ ਲੀਟਰ

ਹਰਿਆਣਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਹਰਿਆਣਾ ਦੇ ਹਿਸਾਰ ‘ਚ ਖਾਪ ਪੰਚਾਇਤ ਨੇ ਖੇਤੀ ਕਾਨੂੰਨਾਂ ਅਤੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ...

ਸਿਡਨੀ,22 ਫਰਵਰੀ (ਸਕਾਈ ਨਿਊਜ਼ ਬਿਊਰੋ)

ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਮਹਾਂਪੰਚਾਇਤਾਂ ਦਾ ਸਿਲਸਿਲਾ ਵਿਦੇਸ਼ਾਂ ਵਿੱਚ ਵੀ ਸ਼ੁਰੂ ਹੋ ਗਿਆ ਹੈ। ਆਸਟ੍ਰੇਲੀਆ ਵਿੱਚ ਮਹਾਂਪੰਚਾਇਤਾਂ ਦੀ ਸ਼ੁਰੂਆਤ ਸਿਡਨੀ ਸ਼ਹਿਰ ਤੋਂ ਹੋਈ। ਸਿਡਨੀ ਦੇ ਬਲੈਕਟਾਊਨ ਸ਼ਹਿਰ ਵਿੱਚ ਸਵੇਰੇ 10 ਵਜੇ ਤੋਂ 3:00 ਵਜੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਭਾਰਤ ਸਰਕਾਰ ਪ੍ਰਤੀ ਆਪਣਾ ਰੋਹ ਪ੍ਰਗਟ ਕੀਤਾ।

PunjabKesari
ਇਸ ਮਹਾਂਪੰਚਾਇਤ ਦੇ ਇਕੱਠ ਵਿੱਚ ਪੰਜਾਬ ਤੋਂ ਇਲਾਵਾ ਹਰਿਆਣੇ, ਦਿੱਲੀ, ਯੂਪੀ, ਰਾਜਸਥਾਨ ਤੇ ਆਸਟ੍ਰੇਲੀਆ ਦੇ ਗੋਰੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਟੇਜ ਤੋਂ ਸਾਂਝੇ ਕੀਤੇ। ਅੰਦੋਲਨ ਪੂਰਨ ਰੂਪ ਚ ਸ਼ਾਂਤਮਈ ਰਿਹਾ, ਜਿਸ ਦਾ ਸਿਹਰਾ ਪ੍ਰਬੰਧਕਾਂ ਨੂੰ ਅਤੇ ਸ਼ਾਮਿਲ ਹੋਏ ਸਿਡਨੀ ਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੱਧ ਜਾਂਦਾ ਹੈ ਜਿਹਨਾਂ ਹਰ ਤਰ੍ਹਾਂ ਦਾ ਸਹਿਯੋਗ ਬੜੀ ਜ਼ਿੰਮੇਵਾਰੀ ਨਾਲ ਨਿਭਾਇਆ। ਇਸ ਮਹਾਂਪੰਚਾਇਤ ਦੇ ਪ੍ਰਬੰਧ ਕੋਵਿਡ ਦੀਆਂ ਹਦਾਇਤਾਂ ਦੀਆਂ ਪਾਲਨਾ ਕਰਦੇ ਹੋਏ ਕੀਤੇ ਗਏ ਸਨ।

PunjabKesari
ਭਾਰਤ ਤੋਂ ਕਿਸਾਨ ਆਗੂ ਵੀਡਿਓ ਕਾਨਫਰੰਸ ਨਾਲ ਜੁੜੇ ਸਿਡਨੀ ਮਹਾਂਪੰਚਾਇਤ ਨਾਲ:-
ਭਾਰਤ ਦੇ ਕਿਸਮ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਕੁਲਦੀਪ ਸਿੰਘ ਧਮੜੈਤ ਅਤੇ ਜਗਸੀਰ ਸਿੰਘ ਜੱਗੀ ਭਾਰਤ ਸਿਡਨੀ ਵਿੱਚ ਹੋ ਰਹੀ ਮਹਾਂਪੰਚਾਇਤ ਨਾਲ ਜੁੜੇ ਪਰ ਉਹਨਾਂ ਨਾਲ ਤਕਨੀਕੀ ਕਾਰਨਾਂ ਕਰਕੇ ਪੂਰੀ ਤਰਾਂ ਰਾਬਤਾ ਨਹੀਂ ਕਾਇਮ ਹੋ ਸਕਿਆ। ਇਸ ਦੌਰਾਨ ਉਹਨਾਂ ਨੇ ਪ੍ਰਬੰਧਕਾਂ ਅਤੇ ਇਸ ਸ਼ਾਮਲ ਹੋਏ ਲੋਕਾਂ ਨੂੰ ਸਾਥ ਦੇਣ ਲਈ ਧੰਨਵਾਦ ਕੀਤਾ ।

PunjabKesari
ਬੱਚਿਆਂ ”ਨੋ ਫਾਰਮਰ ਨੋ ਫੂਡ” ਦੇ ਫੜੇ ਬੈਨਰ:-
ਵੱਡੀ ਗਿਣਤੀ ਵਿੱਚ ਲੋਕ ਪਰਿਵਾਰਾਂ ਦੇ ਨਾਲ ਇਸ ਮਹਾਂਪੰਚਾਇਤ ਦਾ ਹਿੱਸਾ ਬਣੇ ਜਿਸ ਵਿੱਚ ਇੱਥੋਂ ਦੇ ਜੰਮੇ ਛੋਟੇ ਬੱਚਿਆਂ ਨੇ ‘ਨੋ ਫਾਰਮਰ ਨੋ ਫੂਡ’ ਦੇ ਬੈਨਰਾਂ ਨਾਲ ਤਿੰਨੋਂ ਖੇਤੀ-ਬਾੜੀ ਬਿੱਲਾਂ ਦਾ ਵਿਰੋਧ ਕੀਤਾ। ਬੱਚਿਆਂ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਗਾ ਕੇ ਭਾਰਤ ਦੀ ਕਿਸਾਨਾਂ ਹਿਮਾਇਤ ਕੀਤੀ ।

PunjabKesari
ਇਸ ਮਹਾਂਪੰਚਾਇਤ ਵਿੱਚ ਇਕੱਠ ਦੇ ਨਾਲ ਨਾਲ ਭਾਰਤੀ ਭਾਈਚਾਰੇ ਦਾ ਏਕਾ ਵੀ ਦੇਖਣ ਨੂੰ ਮਿਿਲਆ। ਜਿਸ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਅਤੇ ਰਾਜਸਥਾਨ ਦੇ ਪਿਛੋਕੜ ਨਾਲ ਸੰਬੰਧਤ ਲੋਕ ਵੀ ਸ਼ਾਮਲ ਹੋਏ ਜਿਹਨਾਂ ਇਹ ਮਹਿਸੂਸ ਕਰਵਾਇਆ ਕੇ ਇਸ ਕਿਸਾਨੀ ਅੰਦੋਲਨ ਦੀ ਅੱਗ ਪੂਰੇ ਦੇਸ਼ ਵਿੱਚ ਸੁਲਗ ਰਹੀ ਹੈ। ਇਸ ਮਹਾਂਪੰਚਾਇਤ ਦਾ ਆਯੋਜਨ ਅਮਰ ਸਿੰਘ, ਕੁਲਵਿੰਦਰ ਬਦੇਸ਼ਾ, ਚਰਨਜੀਤ ਸਿੰਘ, ਜਸਬੀਰ ਸਿੰਘ, ਵੱਲੋਂ ਕੀਤਾ ਗਿਆ।

PunjabKesari
ਵਿਕਰਮ ਚੀਮਾ, ਜਗਜੀਤ ਸੰਧੂ, ਡਿੰਪਲ, ਮੀਤ ਢਿੱਲੋਂ, ਬਰਿੰਦਰ ਸਿੰਘ, ਮਨਮੀਤ ਮੱਲੀ, ਚਰਨਪ੍ਰਤਾਪ ਸਿੰਘ ਟਿੰਕੂ, ਕਮਲ ਬੈਂਸ, ਮਨੀ ਰੁੜਕੀ, ਸਿਮਰਨ ਸਿੰਘ, ਸੁਖਬੀਰ ਔਲ਼ਖ, ਦਲਜੀਤ ਸਿੰਘ, ਜਗਵਿੰਦਰ ਸਿੰਘ, ਸਤਵੀਰ ਸਿੰਘ ਤੋਂ ਇਲਾਵਾ ਬਹੁ ਗਿਣਤੀ ਵਿੱਚ ਲੋਕ ਸ਼ਾਮਲ ਸਨ।

LEAVE A REPLY

Please enter your comment!
Please enter your name here

Latest News

ਤਿੰਨ ਲੋਕਾਂ ਦਾ ਗੋਲੀਆਂ ਮਾਰ ਕੇ ਬੇਰਹਮੀ ਨਾਲ ਕਤਲ

ਇਸਲਾਮਾਬਾਦ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਬਾਹਰੀ ਇਲਾਕੇ ਵਿਚ ਸ਼ਨੀਵਾਰ ਰਾਤ ਕੁਝ ਅਣਪਛਾਤੇ ਹਥਿਆਰਬੰਦ ਨੇ ਤਿੰਨ...

ਫੇਸਬੁੱਕ ਨੇ ਲੱਖਾ ਸਿਧਾਣਾ ਦਾ ਅਕਾਊਂਟ ਕੀਤਾ ਬੰਦ

ਬਠਿੰਡਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਲੱਖਾ ਸਿਧਾਣਾ ਦਾ ਫੇਸਬੁੱਕ ਨੇ ਅਕਾਊਂਟ ਭਾਰਤ ’ਚ ਬੰਦ ਕਰ ਦਿੱਤਾ ਹਾ, ਜੋ ਕਿ ਵਿਦੇਸ਼ ਤੋਂ ਚੱਲ ਰਿਹਾ ਹੈ। ਉਸ...

1 ਮਾਰਚ ਤੋਂ ਦੁੱਧ ਵਿਕੇਗਾ 100 ਰੁਪਏ ਪ੍ਰਤੀ ਲੀਟਰ

ਹਰਿਆਣਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਹਰਿਆਣਾ ਦੇ ਹਿਸਾਰ ‘ਚ ਖਾਪ ਪੰਚਾਇਤ ਨੇ ਖੇਤੀ ਕਾਨੂੰਨਾਂ ਅਤੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੁੱਧ...

ਹਿੰਮਤ ਹੈ ਤਾਂ ਕਰੋ ਕਿਸਾਨ ਤੇ ਰੁਜ਼ਗਾਰ ਦੀ ਗੱਲ-ਰਾਹੁਲ ਗਾਂਧੀ

ਨਵੀਂ ਦਿੱਲੀ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 74ਵੇਂ ਐਪੀਸੋਡ ਜ਼ਰੀਏ ਦੇਸ਼ ਵਾਸੀਆਂ ਨੂੰ...

ਬਜਟ ਇਜਲਾਸ ਤੇ ਛਾਏ ਕੋਰੋਨਾ ਦੇ ਬੱਦਲ

ਚੰਡੀਗੜ੍ਹ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਸੀਨੀਅਰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਪੋਰਟ ਵੀ ਆਈ ਪਾਜ਼ੀਟਿਵ ਤਿੰਨ ਕਾਂਗਰਸੀ ਵਿਧਾਇਕਾਂ ਦੀ ਰਿਪੋਰਟ...

More Articles Like This