ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 29 ਮਾਰਚ 2022
ਮੈਕਸੀਕੋ ਦੇ ਵਿਦੇਸ਼ ਮੰਤਰੀ 30 ਮਾਰਚ ਤੋਂ 1 ਅਪ੍ਰੈਲ ਵਿਚਾਲੇ ਭਾਰਤ ਦਾ ਅਧਿਕਾਰਤ ਦੌਰਾ ਕਰਨਗੇ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਇਬਰਾਰਡ ਕੈਸਾਉਬੇਨ ਡਾ ਐੱਸ. ਜੈ ਸ਼ੰਕਰ ਦੇ ਸੱਦੇ ‘ਤੇ ਭਾਰਤ ਆਉਣਗੇ ਅਤੇ ਦੋਵੇਂ ਦੇਸ਼ਾਂ ਦੇ ਮੰਤਰੀ ਆਪਸ ਵਿੱਚ ਮੁਲਾਕਾਤ ਕਰਨਗੇ ।ਦੁਵੱਲੇ ਸੰਬੰਧ ਦੀ ਵਿਆਪਕ ਸਮੀਖਿਆ ਕਰਨਗੇ ਅਤੇ ਆਪਸੀ ਹਿੱਤਾਂ ਦੇ ਅਮਤਰਰਾਸ਼ਟਰੀ ਮਸਲਿਆ ‘ਤੇ ਚਰਚਾ ਕੀਤੀ ਜਾਵੇਗੀ।