ਇਸਲਾਮਾਬਾਦ,20 ਜਨਵਰੀ (ਸਕਾਈ ਨਿਊਜ਼ ਬਿਊਰੋ)
ਪਾਕਿਸਤਾਨ ਵਿੱਚ ਛੋਟੀਆਂ ਬੱਚੀਆਂ ਦੇ ਜ਼ਬਰਦਸਤੀ ਵਿਆਹ ਕਰਨ ਦੇ ਮਾਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ।ਇੱਕ ਵਾਰ ਫਿਰ 12 ਸਾਲਾਂ ਮਾਸੂਮ ਬੱਚੀ ਨੂੰ ਅਗਵਾ ਕਰਕੇ ਪਹਿਲਾਂ ਉਸ ਨਾਲ ਰੇਪ ਕੀਤਾ ਗਿਆ ਫਿਰ ਇੱਕ 45 ਸਾਲਾਂ ਵਿਅਕਤੀ ਨਾਲ ਉਸ ਦਾ ਜ਼ਬਰੀ ਵਿਆਹ ਕਰਵਾ ਦਿੱਤਾ ਗਿਆ, ਜਿਸ ਵਿਅਕਤੀ ਨਾਲ ਮਾਸੂਮ ਬੱਚੀ ਦਾ ਵਿਆਹ ਕੀਤਾ ਗਿਆ ਸੀ ਉਸ ਨੇ ਬੱਚੀ ਨੂੰ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ।ਫਿਲਹਾਲ ਹੁਣ ਬੱਚੀ ਨੂੰ ਕਈ ਤਰ੍ਹਾਂ ਦੇ ਤਸੀਹਿਆਂ ਵਿਚੋਂ ਲੰਘਣ ਤੋਂ ਬਚਾ ਲਿਆ ਗਿਆ ।
ਬੱਚੀ ਇਸਾਈ ਧਰਮ ਦਾ ਸੰਬੰਧ ਰੱਖਦੀ ਹੈ।ਦੱਸਿਆ ਜਾ ਰਿਹਾ ਹੈ ਕਿ ਜਿੱਥੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ ਉੱਥੇ ਉਸ ਕੋਲੋਂ ਜਾਨਵਰਾਂ ਦਾ ਗੋਬਰ ਚੁਕਾਇਆ ਜਾਂਦਾ ਸੀ।ਪੁਲਸ ਨੇ ਜਦੋਂ ਪਿਛਲੇ ਮਹੀਨੇ ਇਸ ਬੱਚੀ ਨੂੰ ਫੈਸਲਾਬਾਦ ਵਿਚ ਬਚਾਇਆ ਤਾਂ ਉਸ ਦੀਆਂ ਅੱਡੀਆਂ ‘ਤੇ ਜੰਜ਼ੀਰਾਂ ਨਾਲ ਹੋਏ ਜ਼ਖਮ ਦੇਖੇ ਜਾ ਸਕਦੇ ਸਨ।
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਵੇਗੀ ਸਰਬ ਪਾਰਟੀ ਦੀ ਮੀਟਿੰਗ,ਜਾਣੋ ਕਦੋਂ
ਬੱਚੀ ਦੇ ਪਰਿਵਾਰ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪੁਲਸ ਵਿਚ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਉਹਨਾਂ ਦੀ ਆਵਾਜ਼ ਅਣਸੁਣੀ ਕਰ ਦਿੱਤੀ ਗਈ। ਬੱਚੀ ਦੇ ਪਿਤਾ ਨੇ ਦੱਸਿਆ,”ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਗੁਲਾਮ ਦੀ ਤਰ੍ਹਾਂ ਰੱਖਿਆ ਗਿਆ। ਉਸ ਨੂੰ ਸਾਰਾ ਦਿਨ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਜਾਨਵਰਾਂ ਦੀ ਗੰਦਗੀ ਸਾਫ ਕਰਵਾਈ ਗਈ। 24 ਘੰਟੇ ਜੰਜ਼ੀਰਾਂ ਵਿਚ ਬੰਨ੍ਹ ਕੇ ਰੱਖਿਆ ਗਿਆ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਬੱਚੀ ਨੂੰ ਪਿਛਲੇ ਸਾਲ ਜੂਨ ਵਿਚ ਅਗਵਾ ਕੀਤਾ ਗਿਆ ਸੀ ਅਤੇ ਕਈ ਵਾਰ ਉਸ ਦਾ ਬਲਾਤਕਾਰ ਕੀਤਾ ਜਾ ਚੁੱਕਾ ਹੈ।
ਟਰੰਪ ਨੇ ਨਵੇਂ ਬਣੇ ਰਾਸ਼ਟਰਪਤੀ ਬਾਇਡੇਨ ਨੂੰ ਦਿੱਤੀ ਵਧਾਈ,ਕੈਪਿਟਲ ਹਿੱਲ ਹਮਲੇ ਦੀ ਕੀਤੀ ਨਿੰਦਾ
ਬਾਵਜੂਦ ਇਸ ਦੇ ਸਤੰਬਰ ਤੱਕ ਅਧਿਕਾਰਤ ਰਿਪੋਰਟ ਦਰਜ ਨਹੀਂ ਕੀਤੀ ਗਈ ਸੀ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਉਹਨਾਂ ‘ਤੇ ਨਸਲੀ ਟਿੱਪਣੀ ਕੀਤੀ ਗਈ ਅਤੇ ਈਸ਼ਨਿੰਦਾ ਦਾ ਕੇਸ ਦਰਜ ਕਰਾਉਣ ਦਾ ਦੋਸ਼ ਲਗਾਇਆ ਗਿਆ।ਇੱਥੇ ਤੱਕ ਕਿ ਫਰਜ਼ੀ ਮੈਡੀਕਲ ਰਿਪੋਰਟ ਵਿਚ ਬੱਚੀ ਦੀ ਉਮਰ 16-17 ਕਰਨ ਦਾ ਦੋਸ਼ ਵੀ ਲਗਾਇਆ ਗਿਆ ਜਦਕਿ ਉਸ ਦੇ ਜਨਮ ਸਰਟੀਫਿਕੇਟ ਵਿਚ ਉਮਰ 12 ਸਾਲ ਹੈ।
ਈਸਾਈ ਚੈਰਿਟੀ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਅਜਿਹੀਆਂ ਕਈ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਅਤੇ ਜ਼ਬਰਦਸਤੀ ਵਿਆਹ ਕਰਾ ਦਿੱਤਾ ਜਾਂਦਾ ਹੈ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹਰੇਕ ਸਾਲ ਹਜ਼ਾਰਾਂ ਈਸਾਈ, ਸਿੱਖ ਅਤੇ ਹਿੰਦੂ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਅਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।