ਜਰਮਨੀ (ਸਕਾਈ ਨਿਊਜ਼ ਪੰਜਾਬ), 2 ਮਈ 2022
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਅਧਿਕਾਰਤ ਵਿਦੇਸ਼ ਦੌਰੇ ‘ਤੇ ਹਨ। ਇਸ ਦੌਰਾਨ ਪੀਐਮ ਮੋਦੀ ਸਭ ਤੋਂ ਪਹਿਲਾਂ ਜਰਮਨੀ ਪਹੁੰਚੇ। ਇੱਥੇ ਬਰਲਿਨ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਇੱਥੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਮੁਲਾਕਾਤ ਕਰਨਗੇ ਅਤੇ 6ਵੀਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ ਦੀ ਸਹਿ-ਪ੍ਰਧਾਨਗੀ ਵੀ ਕਰਨਗੇ।
ਇੱਥੋਂ ਉਹ ਡੈਨਮਾਰਕ ਅਤੇ ਫਰਾਂਸ ਵੀ ਜਾਣਗੇ। ਇੱਥੇ ਉਹ ਤਿੰਨੋਂ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ ਅਤੇ ਕਈ ਮਹੱਤਵਪੂਰਨ ਕਾਨਫਰੰਸਾਂ ਵਿੱਚ ਹਿੱਸਾ ਲੈਣਗੇ।
ਆਪਣੀ ਯਾਤਰਾ ਤੋਂ ਪਹਿਲਾਂ, ਪੀਐਮ ਮੋਦੀ ਨੇ ਐਤਵਾਰ ਰਾਤ ਨੂੰ ਕਿਹਾ ਕਿ ਉਨ੍ਹਾਂ ਦੀ ਯੂਰਪ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਇਹ ਖੇਤਰ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਭਾਰਤ ਨਾਲ ਯੂਰਪੀ ਭਾਈਵਾਲਾਂ ਦੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਯੂਰਪੀ ਭਾਈਵਾਲ ਭਾਰਤ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਖੋਜ ਵਿੱਚ ਪ੍ਰਮੁੱਖ ਭਾਈਵਾਲ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਮੁਤਾਬਕ ਉਹ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਦੇ ਸੱਦੇ ‘ਤੇ 2 ਮਈ ਨੂੰ ਬਰਲਿਨ ਪਹੁੰਚੇ ਸਨ। ਇਸ ਤੋਂ ਬਾਅਦ 3-4 ਮਈ ਨੂੰ ਉਹ ਡੈਨਮਾਰਕ ‘ਚ ਮੇਟੇ ਫਰੈਡਰਿਕਸਨ ਦੇ ਸੱਦੇ ‘ਤੇ ਦੁਵੱਲੀ ਵਾਰਤਾ ‘ਚ ਸ਼ਾਮਲ ਹੋਣ ਲਈ ਕੋਪਨਹੇਗਨ ਜਾਣਗੇ।
ਇੱਥੇ ਉਹ ਦੂਜੇ ਭਾਰਤ-ਨੋਰਡਿਕ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਆਪਣੀ ਯਾਤਰਾ ਦੇ ਆਖਰੀ ਦਿਨਾਂ ‘ਚ ਉਹ ਫਰਾਂਸ ‘ਚ ਵੀ ਰੁਕਣਗੇ। ਇੱਥੇ ਪੀਐਮ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਨਗੇ l
ਜਰਮਨ ਚਾਂਸਲਰ ਨਾਲ ਮੁਲਾਕਾਤ ਕਰਨਗੇ :-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਯਾਤਰਾ ਦੇ ਪਹਿਲੇ ਦਿਨ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਦੋਵੇਂ ਨੇਤਾ 6ਵੀਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹਕਾਰ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਬੈਠਕ ‘ਚ ਦੋਵਾਂ ਦੇਸ਼ਾਂ ਦੇ ਕਈ ਮੰਤਰੀ ਵੀ ਸ਼ਾਮਲ ਹੋਣਗੇ। ਪਿਛਲੇ ਸਾਲ ਦਸੰਬਰ ‘ਚ ਸੱਤਾ ‘ਚ ਆਏ ਸ਼ੋਲਜ਼ ਨਾਲ ਪੀਐੱਮ ਮੋਦੀ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਦੌਰਾਨ ਪੀਐਮ ਮੋਦੀ ਅਤੇ ਸਕੋਲਜ਼ ਸਾਂਝੇ ਤੌਰ ‘ਤੇ ਇਕ ਵਪਾਰਕ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ।
ਪੀਐਮ ਮੋਦੀ ਦਾ ਨਿੱਘਾ ਸੁਆਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਯੂਰਪ ਦੌਰੇ ਦੌਰਾਨ ਅੱਜ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ। ਇੱਥੇ ਭਾਰਤੀ ਨਾਗਰਿਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਅੱਜ ਜਰਮਨੀ ਦੇ ਨਵੇਂ ਚਾਂਸਲਰ ਓਲਾਫ ਸਕੋਲਜ਼ ਨਾਲ ਆਪਣੀ ਪਹਿਲੀ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ, ਭਾਰਤ ਜਰਮਨੀ ਵਿਚਕਾਰ 6ਵੀਂ ਅੰਤਰ-ਸਰਕਾਰੀ ਸਲਾਹਕਾਰ ਮੀਟਿੰਗ ਦੀ ਸਹਿ-ਪ੍ਰਧਾਨਗੀ ਕਰੇਗਾ।