ਕੈਨੇਡਾ(ਸਕਾਈ ਨਿਊਜ਼ ਪੰਜਾਬ)6 ਮਾਰਚ 2022
ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਰੂਸ ਦੇ ਖਿਲਾਫ ਆਰਥਿਕ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਸੀ। ਵਿੱਤੀ ਲੈਣ-ਦੇਣ ਵਿੱਚ ਸੰਕਟ ਆ ਗਿਆ। ਰੂਸ ‘ਚ ਵਿੱਤੀ ਲੈਣ-ਦੇਣ ‘ਤੇ ਪਾਬੰਦੀਆਂ ਦਰਮਿਆਨ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਸਲਾਹ ਦਿੱਤੀ ਹੈ। ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਰੂਸ ਜਾਣ ਤੋਂ ਗੁਰੇਜ਼ ਕਰਨ ਅਤੇ ਜਲਦੀ ਤੋਂ ਜਲਦੀ ਦੇਸ਼ ਛੱਡਣ ਲਈ ਕਿਹਾ ਹੈ। ਸਰਕਾਰ ਨੇ ਇਕ ਐਲਾਨ ਕੀਤਾ ਹੈ ਕਿ,‘ਸਾਰੇ ਨਾਗਰਿਕਾਂ ਨੂੰ ਯੂਕਰੇਨ ਦੇ ਨਾਲ ਹਥਿਆਰਬੰਦ ਸੰਘਰਸ਼ ਦੇ ਪ੍ਰਭਾਵਾਂ ਦੇ ਕਾਰਨ ਰੂਸ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ, ਜਿਸ ਵਿੱਚ ਸੀਮਤ ਉਡਾਣ ਵਿਕਲਪ ਅਤੇ ਵਿੱਤੀ ਲੈਣ-ਦੇਣ ‘ਤੇ ਪਾਬੰਦੀਆਂ ਸ਼ਾਮਲ ਹਨ। ਜੇਕਰ ਤੁਸੀਂ ਰੂਸ ਵਿੱਚ ਹੋ, ਤਾਂ ਤੁਹਾਨੂੰ ਵਪਾਰਕ ਸਾਧਨ ਉਪਲਬਧ ਹੋਣ ‘ਤੇ ਛੱਡ ਦੇਣਾ ਚਾਹੀਦਾ ਹੈ।’
ਇਸ ਜੰਗ ਨੂੰ ਚਲਦਿਆਂ ਬਹੁਤ ਦਿਨ ਹੋ ਚੁਕੇ ਹਨ ਪਾਰ ਦੋਨਾਂ ਦੇਣਾ ਵਿਚ ਹੁਣ ਤਕ ਕੋਈ ਵੀ ਜੰਗਬੰਦੀ ਦੀ ਗੱਲਬਾਤ ਹੁੰਦੀ ਹੋਏ ਨਹੀਂ ਦਿੱਖ ਰਹੀ |