ਕੀਵ(ਸਕਾਈ ਨਿਊਜ਼ ਪੰਜਾਬ)8ਮਾਰਚ 2022
ਰੂਸ ਅਤੇ ਯੂਕਰੇਨ ਵਿਚਾਲੇ ਹਾਲਤ ਬਹੁਤ ਹੀ ਮਾੜੇ ਚੱਲ ਰਹੇ ਹਨ| ਇਹ ਮਾੜੇ ਹਾਲਾਤ ਨੂੰ ਚਲਦੇ ਅੱਜ 13 ਦਿਨ ਹੋ ਗਏ ਹਨ। ਭਾਰਤ ਵਿਚ ਰੂਸੀ ਦੂਤਾਵਾਸ ਵਲੋਂ ਇਕ ਵਾਰ ਫਿਰ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਰੂਸ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਮੰਗਲਵਾਰ ਨੂੰ ਯੂਕਰੇਨ ਦੇ ਅਧੀਨ ਖੇਤਰਾਂ ਵਿਚ ਮਨੁੱਖੀ ਲਾਂਘੇ ਖੋਲ੍ਹੇਗਾ।
ਇਸ ਤੋਂ ਪਹਿਲਾਂ ਬੇਲਾਰੂਸ ‘ਚ ਦੋਵਾਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਵੀ ਅਸਫਲ ਰਹੀ ਹੈ। ਯੂਕਰੇਨ ਦੀ ਗੱਲਬਾਤ ਕਰਨ ਵਾਲੀ ਟੀਮ ਦੇ ਮੈਂਬਰ ਪੋਡੋਲਿਕ ਨੇ ਕਿਹਾ, “ਹੁਣ ਤੱਕ ਕੋਈ ਅਜਿਹਾ ਨਤੀਜਾ ਨਹੀਂ ਨਿਕਲ ਸਕਿਆ ਜਿਸ ਨਾਲ ਸਥਿਤੀ ਵਿਚ ਕੁਝ ਸੁਧਾਰ ਹੋ ਸਕੇ” ਇਸ ਤੋਂ ਪਹਿਲਾਂ ਵੀ ਗੱਲਬਾਤ ਅਸਫਲ ਰਹੀ ਹੈ। ਹੁਣ ਆਉਣ ਵਾਲੇ ਵੀਰਵਾਰ ਨੂੰ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਵੇਗੀ।