ਖਾਰਕੀਵ(ਸਕਾਈ ਨਿਊਜ਼ ਪੰਜਾਬ), 8 ਮਾਰਚ 2022
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 13ਵਾਂ ਦਿਨ ਹੈ। ਦੋਹਾਂ ਦੇਸ਼ਾਂ ਵਿਚਾਲੇ ਜੰਗਬੰਦੀ ‘ਤੇ ਤੀਜੇ ਦੌਰ ਦੀ ਗੱਲਬਾਤ ਵੀ ਜਾਰੀ ਰਹੀ। ਇਸ ਦੌਰਾਨ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ‘ਤੇ ਚਾਰ ਵੱਡੇ ਦੇਸ਼ ਗੱਲਬਾਤ ਕਰਨਗੇ l
ਜਿਸ ‘ਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਹਿੱਸਾ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ਰੂਸੀ ਫੌਜੀ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ ‘ਤੇ ਲਗਾਤਾਰ ਹਮਲੇ ਕਰ ਰਹੇ ਹਨ।
ਇਸ ਹਮਲੇ ਵਿੱਚ ਕਈ ਲੋਕਾਂ ਅਤੇ ਸੈਨਿਕਾਂ ਦੀ ਮੌਤ ਹੋ ਗਈ ਹੈ।ਇਸ ਦੌਰਾਨ ਕੀਵ ਇੰਡੀਪੈਂਡੈਂਟ ਨੇ ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਮੁੱਖ ਡਾਇਰੈਕਟੋਰੇਟ ਆਫ ਇੰਟੈਲੀਜੈਂਸ ਦੇ ਹਵਾਲੇ ਨਾਲ ਕਿਹਾ ਕਿ ਯੂਕਰੇਨ ਨੇ ਖਾਰਕੀਵ ਨੇੜੇ ਰੂਸੀ ਮੇਜਰ ਜਨਰਲ ਵਿਤਾਲੀ ਗੇਰਾਸਿਮੋਵ ਨੂੰ ਮਾਰ ਦਿੱਤਾ।
ਜਾਣੋ ਇਸ ਮਹਾਨ ਜੰਗ ਨਾਲ ਜੁੜੀਆਂ ਪਲ-ਪਲ ਦੀਆਂ ਖਬਰਾਂ…
ਯੂਕਰੇਨ ਅਤੇ ਰੂਸ ਵਿਚਾਲੇ ਤੀਜੇ ਦੌਰ ਦੀ ਹੋਈ ਗੱਲਬਾਤ ਵਿੱਚ ਕੋਈ ਖਾਸ ਨਤੀਜਾ ਨਹੀਂ ਨਿਕਲਿਆ ਹੈ। ਤੁਰਕੀ ਨੇ ਕਿਹਾ- ਜੰਗ ਖਤਮ ਹੋਣ ਦੀ ਉਮੀਦ ਹੈ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ- ਮੈਂ ਕਿਤੇ ਨਹੀਂ ਭੱਜਿਆ, ਮੈਂ ਕੀਵ ਵਿੱਚ ਆਪਣੇ ਦਫ਼ਤਰ ਵਿੱਚ ਹਾਂ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦਾ ਅੱਜ ਰਾਸ਼ਟਰ ਨੂੰ ਸੰਬੋਧਨ।
ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਅੱਜ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ।
ਵਿਸ਼ਵ ਬੈਂਕ ਨੇ ਯੂਕਰੇਨ ਨੂੰ ਭੇਜੀ ਮਦਦ, ਭੇਜੀ 70 ਕਰੋੜ ਤੋਂ ਵੱਧ ਦੀ ਮਦਦ
ਰੂਸੀ ਫੌਜ ਨੇ ਯੂਕਰੇਨ ‘ਚ ਇਕ ਇਮਾਰਤ ‘ਤੇ ਕੀਤਾ ਹਮਲਾ, ਇਮਾਰਤ ‘ਚ ਸੌਂ ਰਹੇ ਸਨ ਫੌਜ ਦੇ ਜਵਾਨ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ- ਸੀਰੀਆ ਦੇ ਲੜਾਕਿਆਂ ਦੀ ਮਦਦ ਨਹੀਂ ਲਈ।
ਯੂਕਰੇਨ ਨੇ ਕੀਤਾ ਦਾਅਵਾ- 69 ਰੂਸੀ ਹੈਲੀਕਾਪਟਰਾਂ ਨੂੰ ਡੇਗ ਦਿੱਤਾ।
ਮਿਕੋਲੇਵ ‘ਤੇ ਕਰੂਜ਼ ਮਿਜ਼ਾਈਲ ਦਾਗੀ।
ਰੂਸੀ ਫੌਜ ਨੇ ਇਮਾਰਤ ‘ਤੇ ਹਮਲਾ ਕੀਤਾ, ਇਮਾਰਤ ਵਿੱਚ ਲੋਕ ਸੌਂ ਰਹੇ ਸਨ। ਫਾਇਰ ਬ੍ਰਿਗੇਡ ਦੇ ਕਰਮਚਾਰੀ ਮਾਰੇ ਗਏ।
ਅਮਰੀਕਾ ਦਾ ਬਿਆਨ – ਰੂਸੀ ਤੇਲ ਪਾਬੰਦੀ ‘ਤੇ ਕਿਹਾ – ਫਿਲਹਾਲ ਪਾਬੰਦੀਆਂ ‘ਤੇ ਕੋਈ ਫੈਸਲਾ ਨਹੀਂ ਹੈ।