ਨਿਊਜ਼ ਡੈਸਕ(ਸਕਾਈ ਨਿਊਜ਼ ਪੰਜਾਬ), 5 ਮਾਰਚ 2022
ਸਕਾਈ ਨਿਊਜ਼ ਪੰਜਾਬ ‘ਤੇ ਇਸ ਵੇਲੇ ਵੱਡੀ ਤੇ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਅਸਟ੍ਰੇਲੀਆਂ ਦੇ ਦਿਗੱਜ ਲੈਗ ਸਪਿਨਰ ਸ਼ੇਨ ਵਾਰਨ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦਿਹਾਂਤ ਹੋਇਆ।
ਸ਼ੇਨ ਵਾਰਨ ਨੇ ਥਾਈਲੈਂਡ ਵਿੱਚ ਆਖਰੀ ਸਾਹ ਲਏ ਨੇ। 52 ਸਾਲ ਦੀ ਉਮਰ ਵਿੱਚ ਉਹਨਾਂ ਨੇ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਹੈ l
ਇਹ ਖ਼ਬਰ ਵੀ ਪੜ੍ਹੋ: ਇਸੇਵਾਲ ਗੈਂਗਰੇਪ ਦੇ ਪੀੜਤਾਂ ਨੂੰ ਤਿੰਨ ਸਾਲ ਬਾਅਦ ਮਿਲਿਆ ਇਨਸਾਫ਼
ਉਹ ਆਪਣੇ ਵਿਲਾ ਦੇ ਵਿੱਚ ਬੇਹੋਸ਼ ਪਾਏ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਸ਼ੇਨ ਵਾਰਨ ਦੀ ਜਾਨ ਨਹੀਂ ਬਚਾ ਕੇ ਸੋ ਬੇਹੱਦ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ l
ਸ਼ੇਨ ਵਾਰਨ ਦੇ ਦੁਨੀਆਂ ਭਰ ਵਿੱਚ ਲੋਕ ਦੀਵਾਨੇ ਨੇ ਕ੍ਰਿਕੇਟ ਜਗਤ ਵਿੱਚ ਸੋਗ ਦੀ ਲਹਿਰ ਹੈ ਲਗਾਤਾਰ ਭਾਰਤੀ ਖਿਡਾਰੀਆਂ ਦੇ ਵੱਲੋਂ ਵੀ ਸੋਸ਼ਲ ਮੀਡੀਆਂ ‘ਤੇ ਦੁੱਖ ਜਤਾਇਆ ਜਾ ਰਿਹਾ ਹੈ ਹਰ ਪਾਸੇ ਗਮ ਦਾ ਮਾਹੌਲ ਹੈ ।