ਨਿਊਜ਼ ਡੈਸਕ (ਸਕਾਈ ਨਿਊਜ਼ ਪੰਜਾਬ), 28 ਫਰਵਰੀ 2022
ਵੱਡੀ ਖ਼ਬਰ ਰੂਸ ਅਤੇ ਯੂਕਰੇਨ ਵਾਰ ਨਾਲ ਜੁੜੀ ਹੋਈ ਹੈ।ਰੂਸ ਅਤੇ ਯੂਕਰੇਨ ਵਿਚਾਲੇ ਥੌੜ੍ਹੀ ਦੇਰ ਵਿੱਚ ਗੱਲਬਾਤ ਹੋਵੇਗੀ।ਬੇਲਾਰੂਸ ਵਿੱਚ ਦੋਵੇਂ ਦੇਸ਼ਾਂ ਦੇ ਅਫ਼ਸਰ ਪਹੁੰਚ ਚੁੱਕੇ ਹਨ।ਇਸ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੇ ਯੁੱਧ ਨੂੰ ਖਤਮ ਕਰਨ ਦਾ ਫੈਸਲਾ ਲਿਆ ਜਾਵੇਗਾ।ਬੇਲਾਰੂਸ ਦੇ ਬਾਰਡਰ ‘ਤੇ ਇਹ ਮੀਟਿੰਗ ਹੋਵੇਗੀ ।
ਇਹ ਖ਼ਬਰ ਵੀ ਪੜ੍ਹੋ: ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ‘ਚ 119 ਮੌਤਾਂ
ਜਿਸ ਵਿੱਚ ਗੱਲਬਾਤ ਦੌਰਾਨ ਯੁੱਧ ਨੂੰ ਖ਼ਤਮ ਕਰਨ ਦਾ ਫ਼ੈਸਲਾ ਦੋਵੇਂ ਦੇਸ਼ਾਂ ਵੱਲੋਂ ਲਿਆ ਜਾਵੇਗਾ। ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਕੀਤੇ ਜਾ ਰਹੇ ਹਨ। ਜਿਸ ਕਾਰਨ ਉੱਥੇ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਅਤੇ ਭਾਰਤ ਦੇ ਹਜ਼ਾਰਾਂ ਵਿਿਦਆਰਥੀਆਂ ਜੋ ਕਿ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਏ ਹੋਏ ਸਨ । ਉਹ ਯੂਕਰੇਨ ਵਿੱਚ ਫਸੇ ਹੋਏ ਹਨ।