ਕਰਾਚੀ(ਸਕਾਈ ਨਿਊਜ਼ ਪੰਜਾਬ)8ਮਾਰਚ 2022
ਕੰਧਾਰ ਜਹਾਜ਼ ਹਾਈਜੈਕ ‘ਚ ਸ਼ਾਮਲ ਅੱਤਵਾਦੀ ਜ਼ਹੂਰ ਮਿਸਤਰੀ ਨੂੰ ਪਾਕਿਸਤਾਨ ਦੇ ਕਰਾਚੀ ‘ਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਜ਼ਹੂਰ ਆਪਣਾ ਨਾਂਅ ਬਦਲ ਕੇ ਕਰਾਚੀ ‘ਚ ਕਾਰੋਬਾਰੀ ਬਣ ਕੇ ਰਿਹਾ ਸੀ। ਇਹ ਬੰਦਾ1999 ਵਿੱਚ ਏਅਰ ਇੰਡੀਆ ਜਹਾਜ਼ IC-814 ਨੂੰ ਹਾਈਜੈਕ ਕਰਨ ਵਿੱਚ ਸ਼ਾਮਲ ਸੀ। ਅਖੁੰਦ ਕਰਾਚੀ ਦੀ ਅਖਤਰ ਕਾਲੋਨੀ ਦੇ ਅੰਦਰ ਸਥਿਤ ਕ੍ਰੈਸੈਂਟ ਫਰਨੀਚਰ ਦਾ ਮਾਲਕ ਸੀ। ਜ਼ਹੂਰ ਵਾਂਗ ਕਈ ਅੱਤਵਾਦੀਆਂ ਹਨ ਜੋ ਕਿ ਪਾਕਿਸਤਾਨ ਵਿੱਚ ਸ਼ਾਮਿਲ ਹਨ।
ਸੂਤਰਾਂ ਤੋਂ ਪਤਾ ਚਲਿਆ ਕਿ ਮਿਸਤਰੀ ਬਹੁਤ ਸਾਲਾਂ ਤੋਂ ਫਰਜ਼ੀ ਪਛਾਣ ਨਾਲ ਕਰਾਚੀ ‘ਚ ਰਹਿ ਰਿਹਾ ਸੀ। ਉਹ ਕਰਾਚੀ ਦੀ ਅਖ਼ਤਰ ਕਲੋਨੀ ਵਿੱਚ ਫਰਨੀਚਰ ਦਾ ਕੰਮ ਕਰਦਾ ਸੀ। ਉਸ ਦੀ ਅੰਤਿਮ ਯਾਤਰਾ ‘ਚ ਬਹੁਤ ਅੱਤਵਾਦੀਆਂ ਨੇ ਹਿੱਸਾ ਲਿਆ ਹੈ।
ਜ਼ਹੂਰ ਦੇ ਮਾਰੇ ਜਾਣ ਨਾਲ ਪਾਕਿਸਤਾਨ ਵਿੱਚ ਪੰਜ ਹਾਈਜੈਕਰਾਂ ਵਿੱਚੋਂ ਸਿਰਫ਼ ਦੋ ਹੀ ਹੁਣ ਜਿੰਦਾ ਹਨ | ਰਿਪੋਰਟਾਂ ਮੁਤਾਬਕ ਜ਼ਹੂਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ ਅਤੇ ਕਾਰੋਬਾਰੀ ਵਜੋਂ ਪਾਕਿਸਤਾਨ ‘ਚ ਲੁਕਿਆ ਹੋਇਆ ਸੀ।