ਦਿੱਲੀ(ਸਕਾਈ ਨਿਊਜ਼ ਪੰਜਾਬ)5 ਮਾਰਚ 2022
ਪਿਛਲੇ ਕੁੱਛ ਦਿਨਾਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਜੋ ਜੰਗ ਚੱਲ ਰਹੀ ਹੈ ਉਸ ਨੂੰ ਲੈ ਕ ਜਿਥੇ ਹਾਲਾਤ ਗੰਭੀਰ ਬਣੇ ਹੋਏ ਨੇ ਓਥੇ ਹੀ ਯੂਕਰੇਨ ਚ ਭਾਰਤੀ ਵਿਦਿਆਰਥੀ ਹਜ਼ਾਰਾਂ ਦੀ ਗਿਣਤੀ ਵਿਚ ਫਸੇ ਹੋਏ ਨੇ |
ਹਾਲਾਂਕਿ ਵਿਦਿਆਰਥੀ ਨੂੰ ਵਾਪਿਸ ਲਿਆਂਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪਾਰ ਇਸ ਦੌਰਾਨ ਜੇਹਰੇ ਵਿਦਿਆਰਥੀ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਤਾ ਹੈ|
ਭਾਰਤੀ ਮੈਡੀਕਲ ਕਮਿਸ਼ਨ ਨੇ ਮਨਜ਼ੂਰੀ ਦਿਤੀ | ਹੁਣ ਭਾਰਤ ਵਿਚ ਵਾਪਿਸ ਆਏ ਵਿਦਿਆਰਥੀ ਐੱਫ.ਐੱਮ.ਜੀ.ਈ.ਪਾਸ ਕਰਕੇ ਇੰਟਰਨਸ਼ਿਪ ਕਰ ਸਕਣਗਏ |
ਇਸ ਦਾ ਮਤਲਬ ਇਹ ਹੈ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਯੁੱਧ ਵਰਗੀਆਂ ਮਜਬੂਰ ਸਥਿਤੀਆਂ ਦੇ ਕਾਰਨ ਅਧੂਰੀ ਇੰਟਰਨਸ਼ਿਪ ਵਾਲੇ ਵਿਦੇਸ਼ੀ ਮੈਡੀਕਲ ਗ੍ਰੇਜੂਏਟਾਂ ਨੂੰ ਭਾਰਤ ਵਿਚ ਪੂਰੀਆਂ ਇੰਟਰਨਸ਼ਿਪਾਂ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ |