ਜਲੰਧਰ,2 ਜਨਵਰੀ (ਸਕਾਈ ਨਿਊਜ਼ ਬਿਊਰੋ)
ਜਲੰਧਰ ਹਾਈਟਸ ਪੁਲਸ ਚੌਕੀ ਅਧੀਨ ਪੈਂਦੇ ਪਿੰਡ ਅਲੀਪੁਰ ‘ਚ ਉਸ ਵੇਲੇ ਦੁੱਖਦਾਈ ਘਟਨਾ ਵਾਪਰ ਗਈ ਜਦੋਂ ਟਰਾਂਸਫਾਰਮਰ ’ਤੇ ਚੜ੍ਹ ਕੇ ਬਿਜਲੀ ਦੀ ਸਪਲਾਈ ਠੀਕ ਕਰ ਰਹੇ 56 ਸਾਲ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਟਿਕਰੀ ਬਾਰਡਰ ‘ਤੇ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਇੱਕ ਹੋਰ ਕਿਸਾਨ ਨੇ ਤੋੜਿਆ ਦਮ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲਾਈਨਮੈਨ ਬਲਰਾਮ ਰਾਜ ਪੁੱਤਰ ਚਮਨ ਲਾਲ ਵਾਸੀ ਸ਼ਾਸਤਰੀ ਨਗਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਪੰਜਾਬ ਪਾਵਰਕਾਮ ਦੀ ਸਬ-ਡਿਵੀਜ਼ਨ ਮਾਡਲ ਟਾਊਨ ’ਚ ਤਾਇਨਾਤ ਸੀ। ਪਿੰਡ ਨੰਗਲ ਪੁਰਦਿਲ ਤੋਂ ਬਿਜਲੀ ਦੀ ਸਪਲਾਈ ਠੀਕ ਨਾ ਹੋਣ ਸਬੰਧੀ ਉਹ ਸ਼ਿਕਾਇਤ ’ਤੇ ਗਿਆ ਸੀ ਅਤੇ ਜਦੋਂ ਉਹ ਅਲੀਪੁਰ ਪਿੰਡ ’ਚ ਸਪਲਾਈ ਨੂੰ ਠੀਕ ਕਰਨ ਲਈ ਪੌੜੀ ’ਤੇ ਚੜ੍ਹਿਆ ਤਾਂ ਕਰੰਟ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਉਹ ਪੌੜੀ ਤੋਂ ਹੇਠਾਂ ਡਿੱਗ ਪਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਦੇਖੋ ਕੋਰੋਨਾ ਦੇ ਦੇਸ਼ ‘ਚ ਕੀ ਨੇ ਤਾਜ਼ਾ ਹਾਲਾਤ
ਪਹਿਲਾਂ ਮਾਮਲੇ ਦੀ ਜਾਂਚ ਥਾਣਾ ਸਦਰ ਦੀ ਪੁਲਸ ਚੌਕੀ ਫਤਿਹਪੁਰ ਦੇ ਏ. ਐੱਸ. ਆਈ. ਮੇਵਾ ਸਿੰਘ ਕਰ ਰਹੇ ਸਨ ਪਰ ਬਾਅਦ ਵਿਚ ਇਹ ਜਲੰਧਰ ਹਾਈਟਸ ਪੁਲਸ ਚੌਕੀ ਦਾ ਹੋਣ ਕਾਰਣ ਇਸ ਮਾਮਲੇ ਨੂੰ ਚੌਕੀ ਨੂੰ ਸੌਂਪ ਦਿੱਤਾ ਗਿਆ ਹੈ । ਚੌਕੀ ਮੁਖੀ ਜਸਬੀਰ ਜੱਸੀ ਨੇ ਦੱਸਿਆ ਕਿ ਪੁਲਸ ਲਾਈਨਮੈਨ ਦੀ ਲਾਸ਼ ਸ਼ਨੀਵਾਰ ਨੂੰ ਸਵੇਰੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦੇਵੇਗੀ।
ਦਲਿਤਾਂ ਦੇ ਮਸੀਹਾ ਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ:ਬੂਟਾ ਸਿੰਘ ਨਹੀਂ ਰਹੇ