ਜਾਣੋ ਕਿਉਂ ਮਨਾਇਆ ਜਾਂਦਾ ਹੈ April Fool’s Day

Must Read

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ...

ਚੰਡੀਗੜ੍ਹ,31 ਮਾਰਚ (ਸਕਾਈ ਨਿਊਜ਼ ਬਿਊਰੋ)

April Fool’s Day: ਦੁਨੀਆਂ ਭਰ ‘ਚ 1 ਅਪ੍ਰੈਲ ਨੂੰ ਅਪ੍ਰੈਲ ਫੂਲ ਡੇਅ ਮਨਾਇਆ ਜਾਂਦਾ ਹੈ ।ਇਸ ਨੂੰ ਮੂਰਖ ਦਿਵਸ ਵੀ ਕਿਹਾ ਜਾਂਦਾ ਹੈ।ਇਸ ਦਿਨ ਲੋਕ ਇੱਕ-ਦੂਜੇ ਨਾਲ ਮਜ਼ਾਕ ਕਰਦਾ ਹੈ। । ਇਸ ਦਿਨ ਲੋਕ ਹਾਸੇ-ਮਜ਼ਾਕ ਲਈ ਇਕ-ਦੂਜੇ ਨੂੰ ਮੂਰਖ ਬਣਾਉਂਦੇ ਹਨ ਪਰ ਬਾਕੀ ਦਿਨਾਂ ਦੀ ਤਰ੍ਹਾਂ ਇਸ ਦਿਨ ਮੂਰਖ ਬਣਿਆ ਵਿਅਕਤੀ ਨਾਰਾਜ਼ ਜਾਂ ਗੁੱਸਾ ਨਹੀਂ ਹੁੰਦਾ, ਜੋ ਇਸ ਦਿਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ। ਇਹ ਦਿਨ ਅਧਿਕਾਰਿਤ ਛੁੱਟੀ ਨਹੀਂ ਹੁੰਦੀ ਹੈ, ਪਰ ਲੋਕ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਦਫ਼ਤਰਾਂ ‘ਚ ਇਹ ਦਿਨ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹਨ।April Fool's Day - UK Student Residences
ਕਈ ਸ਼ਹਿਰਾਂ ‘ਚ ਦੁਪਹਿਰ ਤੋਂ ਬਾਅਦ ਮਜ਼ਾਕ ਕਰਨ ਵਾਲਿਆਂ ਨੂੰ ਅਪ੍ਰੈਲ ਫੂਲ ਕਿਹਾ ਜਾਂਦਾ ਹੈ। ਬ੍ਰਿਿਟਸ਼ ਅਖਬਾਰ, ਜੋ ਅਪ੍ਰੈਲ ਫੂਲ ਮੌਕੇ ਮੁੱਖ ਪੰਨੇ ਛਾਪਦੇ ਹਨ, ਉਹ ਅਜਿਹਾ ਸਿਰਫ਼ ਪਹਿਲੇ (ਸਵੇਰੇ) ਐਡੀਸ਼ਨ ਲਈ ਹੀ ਕਰਦੇ ਹਨ। ਇਸ ਤੋਂ ਇਲਾਵਾ ਫ਼ਰਾਂਸ, ਆਇਰਲੈਂਡ, ਇਟਲੀ, ਦੱਖਣੀ ਕੋਰੀਆ, ਜਾਪਾਨ, ਰੂਸ, ਨੀਦਰਲੈਂਡਸ, ਜਰਮਨੀ, ਬ੍ਰਾਜ਼ੀਲ, ਕੈਨੇਡਾ ਤੇ ਅਮਰੀਕਾ ‘ਚ ਮਜ਼ਾਕ ਦਾ ਸਿਲਸਿਲਾ ਸਾਰਾ ਦਿਨ ਜਾਰੀ ਰਹਿੰਦਾ ਹੈ।

ਰਵਾਇਤੀ ਤੌਰ ‘ਤੇ ਕੁਝ ਦੇਸ਼ ਜਿਵੇਂ ਨਿਊਜ਼ੀਲੈਂਡ, ਬ੍ਰਿਟੇਨ, ਆਸਟ੍ਰੇਲੀਆ, ਦੱਖਣੀ ਅਫ਼ਰੀਕਾ ‘ਚ ਅਜਿਹੇ ਮਜ਼ਾਕ ਸਿਰਫ਼ ਦੁਪਹਿਰ ਤਕ ਕੀਤੇ ਜਾਂਦੇ ਸਨ। ਆਓ ਅੱਜ ਤੁਹਾਨੂੰ ਦੱਸਾਂਗੇ ਕਿ ਇਸ ਦਿਨ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ। ਇਸ ਦਿਨ ਦੀ ਮਹੱਤਤਾ ਕੀ ਹੈ ਤੇ ਇਸ ਨਾਲ ਸਬੰਧਤ ਕਹਾਣੀਆਂ ਕੀ ਹਨ?

ਅਪ੍ਰੈਲ ਫੂਲ ਦੀ ਕਹਾਣੀ ਅਤੇ ਇਤਿਹਾਸ

1 ਅਪ੍ਰੈਲ ਅਤੇ ਮੂਰਖਤਾ ਦੇ ਵਿਚਾਲੇ ਸਭ ਤੋਂ ਪਹਿਲਾ ਦਰਜ ਕੀਤਾ ਗਿਆ ਸਬੰਧ ਚਾਸਰ ਦੇ ਕੈਂਟਰਬਰੀ ਟੇਲਜ਼ (ਸਾਲ 1392) ‘ਚ ਪਾਇਆ ਜਾਂਦਾ ਹੈ। ਕਈ ਲੇਖਕ ਇਹ ਦੱਸਦੇ ਹਨ ਕਿ 16ਵੀਂ ਸਦੀ ‘ਚ 1 ਜਨਵਰੀ ਨੂੰ ਨਿਊ ਯੀਅਰ ਡੇਅ ਦੇ ਰੂਪ ‘ਚ ਮਨਾਏ ਜਾਣ ਦਾ ਰਿਵਾਜ ਇਕ ਛੁੱਟੀ ਦਾ ਦਿਨ ਕੱਢਣ ਲਈ ਸ਼ੁਰੂ ਕੀਤਾ ਗਿਆ ਸੀ ਪਰ ਇਹ ਸਿਧਾਂਤ ਪੁਰਾਣੇ ਹਵਾਲਿਆਂ ਦਾ ਜ਼ਿਕਰ ਨਹੀਂ ਕਰਦਾ।
ਇਸ ਕਿਤਾਬ ਦੀ ਇਕ ਕਹਾਣੀ ਨਨਸ ਪ੍ਰੀਸਟਸ ਟੇਲ ਮੁਤਾਬਕ ਇੰਗਲੈਂਡ ਦੇ ਰਾਜਾ ਰਿਚਰਡ-2 ਅਤੇ ਬੋਹੇਮੀਆ ਦੀ ਮਹਾਰਾਣੀ ਐਨੀ ਦੀ ਮੰਗਣੀ ਦੀ ਤਰੀਕ ਨੂੰ 32 ਮਾਰਚ ਘੋਸ਼ਿਤ ਕਰ ਦਿੱਤੀ ਗਈ ਸੀ, ਜਿਸ ਨੂੰ ਉੱਥੇ ਦੇ ਲੋਕਾਂ ਨੇ ਸੱਚ ਮੰਨ ਲਿਆ ਅਤੇ ਮੂਰਖ ਬਣ ਗਏ ਸਨ। ਉਦੋਂ ਤੋਂ 32 ਮਾਰਚ ਮਤਲਬ 1 ਅਪ੍ਰੈਲ ਨੂੰ ਫੂਲ ਡੇਅ ਵਜੋਂ ਮਨਾਇਆ ਜਾਂਦਾ ਹੈ।

Five 2018 April Fools Day story picks for enterprise buffs
ਭਾਰਤੀ ਕੈਲੰਡਰ ‘ਚ ਕੀ ਹੈ?

ਇਹ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਪੂਰੀ ਦੁਨੀਆਂ ‘ਚ ਭਾਰਤੀ ਕੈਲੰਡਰ ਦੀ ਮਾਨਤਾ ਸੀ। ਜਿਸ ਅਨੁਸਾਰ ਨਵਾਂ ਸਾਲ ਚੈਤਰ ਮਾਸ ‘ਚ ਸ਼ੁਰੂ ਹੁੰਦਾ ਸੀ, ਜੋ ਅਪ੍ਰੈਲ ਮਹੀਨੇ ‘ਚ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ 1582 ‘ਚ ਪੋਪ ਗ੍ਰੇਗਰੀ ਨੇ ਇਕ ਨਵਾਂ ਕੈਲੰਡਰ ਲਾਗੂ ਕਰਨ ਬਾਰੇ ਕਿਹਾ ਸੀ, ਜਿਸ ਅਨੁਸਾਰ ਨਵਾਂ ਸਾਲ ਅਪ੍ਰੈਲ ਦੀ ਬਜਾਏ ਜਨਵਰੀ ‘ਚ ਸ਼ੁਰੂ ਹੋਣ ਲੱਗਿਆ ਤੇ ਜ਼ਿਆਦਾਤਰ ਲੋਕਾਂ ਨੇ ਨਵਾਂ ਕੈਲੰਡਰ ਸਵੀਕਾਰ ਕਰ ਲਿਆ ਸੀ।

april fool: Latest News & Videos, Photos about april fool | The Economic  Times
ਨਵਾਂ ਸਾਲ ਅਪ੍ਰੈਲ ਫੁੱਲ

ਇਕ ਹੋਰ ਕਹਾਣੀ ਮੁਤਾਬਕ ਪ੍ਰਾਚੀਨ ਯੂਰਪ ‘ਚ ਨਵਾਂ ਸਾਲ ਹਰੇਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਸੀ। ਸਾਲ 1582 ‘ਚ ਪੋਪ ਗ੍ਰੇਗੋਰੀ 13 ਨੇ ਨਵਾਂ ਕੈਲੰਡਰ ਅਪਨਾਉਣ ਦੇ ਨਿਰਦੇਸ਼ ਦਿੱਤੇ ਅਤੇ 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਲਈ ਕਿਹਾ। ਰੋਮ ਦੇ ਜ਼ਿਆਦਾਤਰ ਲੋਕਾਂ ਨੇ ਇਸ ਨਵੇਂ ਕੈਲੰਡਰ ਨੂੰ ਅਪਨਾ ਲਿਆ, ਜਦਕਿ ਬਹੁਤ ਸਾਰੇ ਲੋਕ 1 ਅਪ੍ਰੈਲ ਨੂੰ ਹੀ ਨਵਾਂ ਸਾਲ ਮਨਾਉਂਦੇ ਸਨ। ਅਜਿਹੇ ਲੋਕਾਂ ਨੂੰ ਮੂਰਖ ਸਮਝ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ।

 

ਸਾਲ 1915 ਦੀ ਗੱਲ ਹੈ ਜਦੋਂ ਜਰਮਨੀ ਦੇ ਲਿਲੇ ਹਵਾਈ ਅੱਡੇ ‘ਤੇ ਇਕ ਬ੍ਰਿਟਿਸ਼ ਪਾਇਲਟ ਨੇ ਵੱਡਾ ਬੰਬ ਸੁੱਟਿਆ। ਇਸ ਨੂੰ ਦੇਖ ਲੋਕ ਇੱਧਰ-ਉੱਧਰ ਭੱਜਣ ਲੱਗੇ। ਦੇਰ ਤੱਕ ਲੋਕ ਲੁਕੇ ਰਹੇ। ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਕੋਈ ਧਮਾਕਾ ਨਹੀਂ ਹੋਇਆ ਤਾਂ ਲੋਕਾਂ ਨੇ ਬਾਹਰ ਨਿਕਲ ਕੇ ਦੇਖਿਆ। ਉੱਥੇ ਇਕ ਵੱਡਾ ਫੁਟਬਾਲ ਪਿਆ ਸੀ ਜਿਸ ‘ਤੇ ਅਪ੍ਰੈਲ ਫੂਲ ਲਿਖਿਆ  ਹੋਇਆ ਸੀ।

 

 

LEAVE A REPLY

Please enter your comment!
Please enter your name here

Latest News

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਵੱਡਾ ਹਾਦਸਾ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ ਵਿੱਚ ਹਨ ਅਤੇ ਉਨ੍ਹਾਂ ਦਾ...

ਲਾਕਡਾਊਨ ਦੌਰਾਨ ਦਿੱਲੀ ਸਰਕਾਰ ਦੇਵੇਗੀ ਮਜ਼ਦੂਰਾਂ ਨੂੰ 5-5 ਹਜਾਰ ਰੁਪਏ

ਨਵੀਂ ਦਿੱਲੀ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) lockdown high court immigrants:ਲਾਕਡਾਊਨ ਦੌਰਾਨ ਦਿੱਲੀ ਸਰਕਾਰ ਵੱਲੋਂ ਪਰਵਾਸੀ ,ਕਾਰਜ ਉਸਾਰੀ ਵਿੱਚ ਮਜ਼ਦੂਰਾਂ ਦੀ ਵੱਡੀ ਜ਼ਿੰਮੇਵਾਰੀ ਚੱੁਕਣ ਦਾ ਫੈਸਲਾ...

ਸਰਕਾਰ ਦੇ 50% ਸਵਾਰੀਆਂ ਵਾਲੇ ਫ਼ੈਸਲਾ ਦਾ ਬੱਸ ਚਾਲਕਾਂ ਵੱਲੋਂ ਵਿਰੋਧ

ਹੁਸ਼ਿਆਰਪੁਰ(ਅਮਰੀਕ ਕੁਮਾਰ),21 ਅਪ੍ਰੈਲ Minibus Operators Union meeting: ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਮਿੰਨੀ ਬੱਸ ਅਪਰੇਟਰ ਯੂਨੀਅਨ ਦੀ ਇਕ ਅਹਿਮ ਮੀਟਿੰਗ  ਗੁਰਵਿੰਦਰ ਸਿੰਘ ਦੀ ਅਗਵਾਈ...

More Articles Like This