ਸ੍ਰੀ ਮੁਕਤਸਰ ਸਾਹਿਬ (ਅਸ਼ਫਾਕ ਢੁੱਡੀ),1 ਅਪ੍ਰੈਲ
Langar Tikri Border Sri Darbar Sahib: ਖੇਤੀ ਕਾਨੂੰਨਾਂ ਦੇ ਵਿਰੋਧ ਚ ਕਿਸਾਨਾਂ ਦਾ ਸੰਘਰਸ਼ ਦਿਲੀ ਦੇ ਬਾਰਡਰਾਂ ਤੇ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ: ਤਾਮਿਲਨਾਡੂ ‘ਚ ਲਾਕਡਾਊਨ ਦੀ ਮਿਆਦ 30 ਅਪ੍ਰੈਲ ਤੱਕ ਵਧੀ
ਹੁਣ ਦਿਲੀ ਦੇ ਟਿਕਰੀ ਬਾਰਡਰ ਤੇ ਬੈਠੇ ਕਿਸਾਨਾਂ ਲਈ ਲੰਗਰ ਲਾਉਣ ਲਈ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋ ਅਜ ਰਸਦ ਅਤੇ ਸੇਵਾਦਾਰ ਰਵਾਨਾ ਹੋਏ।
ਇਹ ਖ਼ਬਰ ਵੀ ਪੜ੍ਹੋ: ਪੁਲਿਸ ਵੱਲੋਂ ਚੋਰ ਗਰੋਹ ਗ੍ਰਿਫਤਾਰ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਹੀ ਦਿਲੀ ਦੇ ਟਿਕਰੀ ਬਾਰਡਰ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵੱਲੋ ਲਗਾਤਾਰ ਲੰਗਰ ਲਾਇਆ ਜਾਵੇਗਾ। ਇਸ ਲਈ ਅਜ ਸ੍ਰੀ ਦਰਬਾਰ ਸਾਹਿਬ ਤੋਂ ਲੰਗਰ ਲਈ ਰਾਸ਼ਨ ਅਤੇ ਸੇਵਾਦਾਰ ਰਵਾਨਾ ਹੋਏ।
ਇਹ ਖ਼ਬਰ ਵੀ ਪੜ੍ਹੋ: ਦੋ ਧਿਰਾਂ ਦੀ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਲਗਾਤਾਰ ਸੇਵਾ ਜਾਰੀ ਹੈ ਅਤੇ ਉਸੇ ਕੜੀ ਚ ਹੁਣ ਸ੍ਰੀ ਦਰਬਾਰ ਸਾਹਿਬ ਵੱਲੋ ਇਹ ਸੇਵਾ ਟਿੱਕਰੀ ਬਾਰਡਰ ਤੇ ਨਿਭਾਈ ਜਾਵੇਗੀ।