ਮਾਲੇਰਕੋਟਲਾ (ਕੁਲਵੰਤ ਸਿੰਘ ) 09 ਸਤੰਬਰ 2023
ਹਿਮਾਚਲ ਦੀ 21 ਸਾਲਾ ਨੌਜਵਾਨ ਲੜਕੀ ਦਾ ਮਾਲੇਰਕੋਟਲਾ ਚ ਦੋ ਨੌਜਵਾਨਾਂ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਕਤਲl ਇਸ ਸਬੰਧੀ ਮਾਲੇਰਕੋਟਲਾ ਦੇ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸ੍ਰੀ ਜਗਦੀਸ਼ ਬਿਸ਼ਨੋਈ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੋ ਨੌਜਵਾਨਾਂ ਨੇ ਹਿਮਾਚਲ ਦੀ ਰਹਿਣ ਵਾਲੀ 21 ਸਾਲਾ ਨੌਜਵਾਨ ਲੜਕੀ ਨੂੰ ਗੁੰਮਰਾਹ ਕਰਕੇ ਮਾਲੇਰਕੋਟਲਾ ਲਿਆਂਦਾ ਗਿਆ l
ਜਿੱਥੇ ਉਨ੍ਹਾਂ ਵੱਲੋਂ ਉਸ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਕੇ ਉਸਨੂੰ ਕਤਲ ਕਰਕੇ ਉਸ ਦੀ ਲਾਸ਼ ਬੰਦ ਪਈ ਪੇਪਰ ਮਿੱਲ ਚ ਸੁੱਟ ਦਿੱਤੀ ਸੀ।ਲੜਕੀ ਦੀ ਮਾਂ ਨੇ ਪਿੱਛਾ ਕੀਤਾ ਤਾਂ ਉਸਨੂੰ ਲੜਕੀ ਦੇ ਕਤਲ ਦਾ ਪਤਾ ਲੱਗਿਆ ਤਾਂ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਲੜਕੀ ਦੀ ਲਾਸ਼ ਬ੍ਰਾਮਦ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।