ਹੁਸ਼ਿਆਰਪੁਰ (ਅਮਰੀਕ ਕੁਮਾਰ), 10 ਸਤੰਬਰ 2023
ਹੁਸ਼ਿਆਰਪੁਰ ਟਾਂਡਾ ਦੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਚਾਇਨਾ ਡੋਰ ਕਾਰਨ ਬਿਜਲੀ ਦੀਆਂ ਤਾਰਾਂ ਚ ਫਸੇ ਇੱਕ ਪੰਛੀ ( ਉੱਲੂ ) ਨੂੰ ਸਾਥੀਆਂ ਦੀ ਮੱਦਦ ਨਾਲ ਕਰੀਬ ਇੱਕ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅਜਾਦ ਕਰਵਾਇਆ ਇਸ ਸਾਰੇ ਘਟਨਾ ਦੀ ਵਾਇਰਲ ਵੀਡੀਓ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ ।
ਵੀਡੀਓ ਵਿੱਚ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਗੁਰਪ੍ਰਤਾਪ ਸਿੰਘ ਢਿੱਲੋਂ ਦੀ ਮੱਦਦ ਨਾਲ ਪਾਉੜੀ ਦਾ ਪ੍ਰਬੰਧ ਕਰਕੇ ਗੁਰਪ੍ਰਤਾਪ , ਜਸਵੀਰ ਸਿੰਘ ਚੌਲਾਂਗ ਤੇ ਘਰ ਮਿਲਣ ਆਏ ਹਲਕਾ ਵਾਸੀਆਂ ਦੀ ਮੱਦਦ ਨਾਲ ਚਾਇਨਾ ਡੋਰ ਕਾਰਨ ਬਿਜਲੀ ਦੀਆਂ ਤਾਰਾਂ ਵਿੱਚ ਫਸੇ ਪੰਛੀ ( ਉੱਲੂ ) ਨੂੰ ਅਜਾਦ ਕਰਵਾਇਆ ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪੰਛੀ ਨੂੰ ਪਾਣੀ ਵੀ ਪਿਲਾਇਆ ।