ਨਾਭਾ ਪਟਿਆਲਾ ਰੋਡ ਤੇ ਪਿੰਡ ਘਮਰੋਦਾ ਦੇ ਨਜਦੀਕ ਭਿਆਨਕ ਸੜਕ ਹਾਦਸਾ ਵਾਪਰਿਆ, ਇਹ ਸੜਕ ਹਾਦਸਾ ਸਵਿਫਟ ਕਾਰ ਅਤੇ ਪੱਥਰਾਂ ਦੇ ਨਾਲ ਭਰੇ ਟਿੱਪਰ ਦੇ ਵਿਚਕਾਰ ਹੋਇਆ। ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਚਾਰ ਮੈਂਬਰ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚ ਇੱਕ 4 ਸਾਲਾ ਦੀ ਬੱਚੀ ਸੈਲਜਾ ਦੀ ਮੌਤ ਹੋ ਗਈ ਅਤੇ ਇਮਰਾਨ ਖਾਨ 17 ਸਾਲਾਂ ਲੜਕਾ, ਸਹਿਨਾਜ਼ 20 ਸਾਲਾਂ ਲੜਕੀ ਅਤੇ ਸਲਮਾ 35 ਸਾਲਾ ਔਰਤ ਜੋ ਸਵਿਫ਼ਟ ਕਾਰ ਚਲਾ ਰਹੀ ਸੀ
ਇਹ ਤਿੰਨੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਪਰਿਵਾਰ ਪਟਿਆਲਾ ਦੇ ਨਜ਼ਦੀਕ ਪਿੰਡ ਧਬਲਾਨ ਦਾ ਰਹਿਣ ਵਾਲਾ ਹੈ ਜੌ ਕਿ ਨਾਭਾ ਤੋਂ ਇਹ ਪਰਿਵਾਰ ਸਕੂਲ ਦੇ ਵਿੱਚ 4 ਸਾਲਾ ਬੱਚੀ ਦੀ ਐਡਮਿਸ਼ਨ ਕਰਵਾਉਣ ਲਈ ਗਿਆ ਸੀ ਅਤੇ ਵਾਪਸ ਪਰਤ ਰਹੇ ਸਨ। ਪਟਿਆਲਾ ਤੋਂ ਆ ਰਹੇ ਪੱਥਰਾਂ ਦੇ ਭਰੇ ਟਿੱਪਰ ਨਾਲ ਟੱਕਰ ਹੋਈ ਹੈ।
ਇਸ ਮੌਕੇ ਤੇ ਰਾਹਗੀਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਮਣੇ ਤੋਂ ਆ ਰਹੇ ਟਿੱਪਰ ਨਾਲ ਸਿਫਟ ਕਾਰ ਨਾਲ ਦੀ ਟੱਕਰ ਹੋਈ ਹੈ। ਦੱਸਿਆ ਕੀ ਕਾਰ ਦੇ ਵਿਚੋਂ ਪਰਿਵਾਰਕ ਮੈਂਬਰਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਕਾਰ ਦੀਆਂ ਤਾਕੀਆਂ ਤੋੜ ਕੇ ਬਾਹਰ ਕੱਢਿਆ ਹੈ। ਜਿਨ੍ਹਾਂ ਦੀ ਹਾਲਤ ਬਹੁਤ ਜਿਆਦਾ ਨਾਜ਼ੁਕ ਸੀ।
ਇਸ ਮੌਕੇ ਤੇ ਰੋਹਟੀ ਪੁਲਿਸ ਚੌਂਕੀ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਕਾਰ ਅਤੇ ਟਿੱਪਰ ਦੀ ਟੱਕਰ ਹੋਈ ਹੈ ਇਸ ਹਾਦਸੇ ਵਿੱਚ 4 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਅਤੇ ਬਾਕੀ ਦੇ ਤਿੰਨ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਪਟਿਆਲਾ ਵਿੱਖੇ ਜੇਰੇ ਇਲਾਜ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਇਹ ਹਾਦਸਾ ਬਹੁਤ ਹੀ ਭਿਆਨਕ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਮੈਂਬਰਾਂ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ ਕਰ ਰਹੇ ਹਨ।