ਨਾਭਾ (ਸੁਖਚੈਨ ਸਿੰਘ), 5 ਸਤੰਬਰ 2023
ਇਹ ਹੈ ਨਾਭਾ ਬਲਾਕ ਦਾ ਪਿੰਡ ਲਬਾਣਾ ਟੇਕੂ ਦਾ ਰਹਿਣ ਵਾਲਾ ਭੀਮ ਸਿੰਘ ਛੋਟੀ ਉਮਰ ਵਿੱਚ ਹੀ ਉਸ ਨੂੰ ਘਰ ਦੀਆਂ ਜੁੰਮੇਵਾਰੀਆਂ ਨੇ ਚਾਰੋਂ ਪਾਸੋਂ ਘੇਰ ਲਿਆ। ਉਸ ਨੇ 15 ਸਾਲ ਦੀ ਉਮਰ ਵਿੱਚ ਹੀ ਸਪੀਕਰ ਵਜਾਉਣ ਲੱਗ ਪਿਆ, ਭੀਮ ਹੌਲੀ-ਹੌਲੀ ਐਨਾ ਮਸ਼ਹੂਰ ਹੋਇਆ ਕਿ ਪੰਜਾਬ ਤੋਂ ਇਲਾਵਾ ਗੁਆਂਢੀ ਸੂਬੇ ਵਿੱਚ ਵੀ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਲਗਾਉਣ ਲੱਗ ਗਿਆ ਅਤੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਸਨੇ ਹਰ ਇੱਕ ਰਿਕਾਰਡ ਨੂੰ ਆਪਣੇ ਦਿਮਾਗ਼ ਵਿੱਚ ਫਿਟ ਕਰ ਲਿਆ ਅਤੇ ਜਦੋਂ ਵੀ ਉਹ ਵਿਆਹ ਵਿੱਚ ਕੋਈ ਵਿਅਕਤੀ ਗਾਣੇ ਦੀ ਡਿਮਾਡ ਕਰਦਾ ਸੀ ਤਾਂ ਉਹ ਨਾਲ ਦੀ ਨਾਲ ਉਹ ਗਾਣਾ ਫਿਰਮਾ ਦਿੰਦਾ ਸੀ। ਭੀਮ ਸਿੰਘ ਕੋਲੋਂ ਹਜ਼ਾਰਾਂ ਦੀ ਤਾਦਾਦ ਵਿੱਚ ਪੱਥਰ ਅਤੇ ਪਲਾਸਟਿਕ ਦੇ ਤਵੇ ਮੌਜੂਦ ਹਨ।
ਜੇਕਰ ਮਸ਼ੀਨਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਕੋਲ 100 ਸਾਲ ਪੁਰਾਣੀ ਬੜੀ ਚਾਬੀ ਨਾਲੇ ਚੱਲਣ ਵਾਲੀ ਗਰਾਮੋਫੋਨ ਮਸ਼ੀਨ, 6 ਚਾਬੀਆਂ ਨਾਲ ਚੱਲਣ ਵਾਲੀ ਮਸ਼ੀਨਾਂ, ਐਂਪਲੀਫਾਇਰ ਟਿਊਬਾ ਵਾਲਾ, ਪੁਰਾਣੀਆਂ ਬੈਟਰੀਆਂ ਅਤੇ ਅਤਿ ਪੁਰਾਣੇ ਵੱਖ-ਵੱਖ ਕੰਪਨੀਆਂ ਦੇ ਮਾਇਕ, ਅਤੇ ਵੱਖ-ਵੱਖ ਪੁਰਾਣੀਆਂ ਸੂਈਆਂ ਵੀ ਸੰਭਾਲੀ ਬੈਠਾ ਹੈ। ਭੀਮ ਸਿੰਘ ਕੋਲੇ ਬੇਸ਼ਕੀਮਤੀ ਖਜ਼ਾਨੇ ਵਿਚੋਂ ਯਮਲਾ ਜੱਟ, ਸ਼ਮਸ਼ਾਦ ਬੇਗ਼ਮ, ਪੋਹਲੀ ਪੰਮੀ, ਸਾਬਰ ਹੁਸੈਨ, ਹਰਚਰਨ ਗਰੇਵਾਲ, ਸੀਮਾਂ, ਨਰਿੰਦਰ ਬੀਬਾ, ਸਾਜਨ ਰਾਏਕੋਟੀ, ਸਾਦੀ ਤੇ ਬਖਸ਼ੀ, ਰਗੀਲਾ ਜੱਟ, ਸਵਰਨ ਲਤਾ, ਫੇਜਲਦਿੰਨ ਟੁੰਡਾ, ਕਰਨੈਲ ਗਿੱਲ, ਘੁਮਿਆਰ ਅਨਾਤ ਕੋਟੀਆ, ਹਜਾਰਾਂ ਸਿੰਘ ਰਮਤਾ, ਹਜੂਰਾ ਸਿੰਘ ਸ਼ੋਂਕੀ, ਅਮਰ ਸਿੰਘ ਸ਼ੋਂਕੀ, ਮੁਹੰਮਦ ਸਦੀਕ, ਕਰਮਜੀਤ ਧੂਰੀ, ਆਲਮ ਲੋਹਾਰ ਤੋਂ ਇਲਾਵਾ ਸਬਦ ਗੁਰਬਾਣੀ ਦੇ ਤਵਿਆ ਦਾ ਭੰਡਾਰ ਮੌਜੂਦ ਹੈ।
ਇਸ ਮੌਕੇ ਤੇ ਭੀਮ ਸਿੰਘ ਨੇ ਕਿਹਾ ਕਿ 15 ਸਾਲ ਦੀ ਉਮਰ ਵਿੱਚ ਵਿਆਹ ਸ਼ਾਦੀਆਂ ਵਿੱਚ ਗਾਣੇ ਵਜੁਣ ਲੱਗ ਪਿਆ ਸੀ ਅਤੇ ਹੌਲੀ-ਹੌਲੀ ਵਿਆਹ ਸ਼ਾਦੀਆਂ ਦੇ ਆਡਰ ਮਿਲਦੇ ਰਹੇ, ਆਪਣੇ ਇਸ ਕਿੱਤੇ ਦੇ ਰਾਹੀਂ ਹੀ ਉਸਨੇ ਆਪਣੀਆਂ ਪੰਜ ਲੜਕੀਆਂ ਦਾ ਵਿਆਹ ਕੀਤਾ। ਭੀਮ ਸਿੰਘ ਨੇ ਦੱਸਿਆ ਕਿ ਅਨਪੜ੍ਹ ਹੋਣ ਦੇ ਬਾਵਜੂਦ ਵੀ ਮੈਂ ਹਰ ਇੱਕ ਰਿਕਾਰਡ ਨੂੰ ਵਧੀਆ ਤਰੀਕੇ ਨਾਲ ਚਲਾ ਦਿੰਦਾ ਹਾਂ ਅਤੇ ਜੋ ਵਿਅਕਤੀ ਵਿਆਹ ਵਿੱਚ ਕੰਮ ਕਰਦਾ ਸੀ ਉਸ ਤੇ ਹੀ ਮੈਂ ਰਿਕਾਰਡ ਚਲਾ ਦਿੰਦਾ ਸੀ ਅਤੇ ਵਿਆਹਾਂ ਵਿੱਚ ਮੈਨੇ ਬਹੁਤ ਹੀ ਨਾਮ ਕਮਾਇਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੈਨੂੰ ਮਾਲੀ ਮਦਦ ਦੇਵੇ ਤਾਂ ਜੋ ਇਹ ਕੰਮ ਮੈਂ ਆਪਣਾ ਸੱਦਾ ਦੇ ਲਈ ਇਸੇ ਤਰਾਂ ਚਾਲੂ ਰੱਖ ਸਕਾਂ।
ਇਸ ਮੌਕੇ ਤੇ ਭੀਮ ਸਿੰਘ ਦੇ ਭਰਾ ਹਰਨੇਕ ਸਿੰਘ ਤੇ ਗੁਰਦੇਵ ਸਿੰਘ ਨੇ ਕਿਹਾ ਕਿ ਸਾਡੇ ਵੱਡੇ ਪ੍ਰਾਪਤੀ ਸਮੇਂ ਨੂੰ ਬਚਪਨ ਤੋਂ ਸ਼ੌਕ ਸੀ ਅਤੇ ਜਦੋਂ ਵਿਆਹ ਸ਼ਾਦੀਆਂ ਦੀਆਂ ਤਰੀਖਾਂ ਬੁੱਕ ਕਰਾਉਣ ਆਉਂਦੇ ਸਨ ਤਾਂ ਅਸੀਂ ਹਾਂਜੀ ਹਾਂਜੀ ਤਰੀਕਾਂ ਬੁੱਕ ਕਰਦੇ ਸੀ ਭੀਮ ਸਿੰਘ ਨੇ ਬਹੁਤ ਮਿਹਨਤ ਦੇ ਸਦਕਾ ਪਰਿਵਾਰ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕੀਤਾ, ਅਤੇ ਹੁਣ ਭੀਮ ਸਿੰਘ ਘੋਲ ਵਿਆਹ ਸ਼ਾਦੀਆਂ ਦੇ ਆਰਡਰ ਆ ਰਹੇ ਹਨ।