ਬਟਾਲਾ ( ਜਤਿੰਦਰ ਸੋਢੀ) ,1 ਸਤੰਬਰ 2023
ਪੁਲਿਸ ਜ਼ਿਲ੍ਹਾ ਬਟਾਲਾ ਦੇ ਕਸਬਾ ਘੁਮਾਣ ਦੇ ਰਹਿਣ ਵਾਲੇ 35 ਸਾਲ ਦੇ ਕਮਲਜੋਤ ਸਿੰਘ ਦੀ ਬੀਤੀ ਰਾਤ ਬਾਬਾ ਬਕਾਲਾ ਕਸਬੇ ਚ ਗੋਲੀ ਮਾਰ ਹਤਿਆ ਕਰ ਦਿਤੀ ਗਈ ; ਉਧਰ ਇਸ ਮਾਮਲੇ ਚ ਪੁਲਿਸ ਥਾਣਾ ਬਿਆਸ ਚ ਮ੍ਰਿਤਕ ਨੌਜਵਾਨ ਦੇ ਪਿਤਾ ਜੋਗਾ ਸਿੰਘ ( ਰਿਟਾਇਰਡ ਫੌਜੀ ) ਦੇ ਬਿਆਨ ਹੇਠ ਦੋ ਨੌਜਵਾਨਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ | ਉਥੇ ਹੀ ਅੱਜ ਜਿਵੇ ਹੀ ਮ੍ਰਿਤਕ ਦੀ ਲਾਸ਼ ਘਰ ਪਹੁਚੀ ਤਾ ਮਾਹੌਲ ਗ਼ਮਗੀਨ ਸੀ |
ਉਥੇ ਹੀ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕਮਲਜੋਤ ਘਰ ਤੋਂ ਬੀਤੀ ਰਾਤ ਬਾਬਾ ਬਕਾਲਾ ਵਿਖੇ ਰੱਖੜ ਪੂਨੀਆ ਦਾ ਮੇਲਾ ਵੇਖਣ ਗਿਆ ਸੀ ਕਿ ਅਚਾਨਕ ਦੇਰ ਰਾਤ ਉਸਦੇ ਦੋਸਤਾਂ ਦਾ ਫੋਨ ਉਸਦੇ ਪਿਤਾ ਨੂੰ ਆਇਆ ਕਿ ਕੁਝ ਨੌਜਵਾਨਾਂ ਨਾਲ ਝਗੜਾ ਹੋਣ ਦੇ ਚਲਦੇ ਅਮਨਜੋਤ ਤੇ ਗੋਲੀ ਮਾਰ ਦਿਤੀ ਗਈ ਹੈ ਅਤੇ ਅੰਮ੍ਰਿਤਸਰ ਹਸਪਤਾਲ ਜਾਂਦੇ ਹੋਏ ਉਸਦੀ ਮੌਤ ਹੋ ਗਈ ਉਥੇ ਹੀ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ |