ਮੁੰਬਈ (ਸਕਾਈ ਨਿਊਜ਼ ਪੰਜਾਬ)6 ਨਵੰਬਰ 2022
ਬਾਲੀਵੁੱਡ ਦੀ ਮਸ਼ਹੂਰ ਅਤੇ ਪਿਆਰੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ।ਆਲੀਆ ਭੱਟ ਨੇ ਧੀ ਨੂੰ ਜਨਮ ਦਿੱਤਾ।ਆਲੀਆ ਭੱਟ ਨੇ ਮੁੰਬਈ ਦੇ ਕੇ.ਐੱਚ.ਐਨ. ਰਿਲਾਇਸ ਹਸਪਤਾਲ ‘ਚ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ।
ਜਿਸ ਤੋਂ ਬਾਅਦ ਪੂਰੇ ਕਪੂਰ ਪਰਿਵਾਰ ‘ਚ ਜਸ਼ਨ ਦਾ ਮਾਹੌਲ ਹੈ।ਹਰ ਕੋਈ ਆਲੀਆ ਭੱਟ ਨੂੰ ਮਾਂ ਬਣਨ ਦੀਆ ਵਧਾਈਆਂ ਦਿੰਦਾ ਨਜ਼ਰ ਆ ਰਿਹਾ ਹੈ।ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵਲੋਂ ਵੀ ਅਦਾਕਾਰਾ ਨੂੰ ਸੋਸ਼ਲ ਮੀਡੀਆ ‘ਤੇ ਕਈ ਸ਼ੁਭਕਾਮਨਾਵਾਂ ਦੇ ਰਹੇ ਹਨ।