ਅੰਮ੍ਰਿਤਸਰ (ਰਘੂ ਮਹਿੰਦਰੂ), 1 ਸਤੰਬਰ 2023
ਪੰਜਾਬ ਸਰਕਾਰ ਵਲੋ ESMA ਲਗਣ ਤੋ ਬਾਦ ਅੰਮ੍ਰਿਤਸਰ ਵਿਖੇ ਪਟਵਾਰ ਯੂਨੀਅਨ ਦੀ ਹੋਈ ਹੰਗਾਮੀ ਮੀਟਿੰਗlਇਸ ਸੰਬਧੀ ਗਲਬਾਤ ਕਰਦਿਆ ਰੈਵੇਨਿਊ ਪਟਵਾਰ ਯੂਨੀਅਨ ਦੇ ਅੰਮ੍ਰਿਤਸਰ ਪ੍ਰਧਾਨ ਨੇ ਦੱਸਿਆ ਕਿ ਮੁਖ ਮੰਤਰੀ ਵਲੋ ਤਿੰਨ ਲਖ ਵਿਚੋ ਜੋ 1090 ਪਟਵਾਰੀਆ ਨਵੀ ਭਰਤੀ ਹੋਈ ਉਹਨਾ ਵਿਚੋ ਪੂਰੀ ਤਨਖਾਹ ਦੀ ਜਗਾ ਕੋਈ ਵੀ ਭਤੇ ਨਹੀ ਦਿਤੇ ਗਏ ਜਿਸਦੇ ਚਲਜੇ ਪੰਜ ਹਜਾਰ ਵਿਚ ਕੰਮ ਨਾ ਕਰਨ ਵਾਲੇ 700 ਨੋਜਵਾਨ ਨੌਕਰੀ ਛਡ ਕੇ ਚਲੇ ਗਏ।
ਜਿਸ ਸੰਬਧੀ ਪੂਰੇ ਪੰਜਾਬ ਵਿਚ ਯੂਨੀਅਨ ਵਲੋ ਕਲਮ ਤੋੜ ਹੜਤਾਲ ਕੀਤੀ ਗਈ ਹੈ।ਜਿਸ ਵਿਚ ਵਖ ਵਖ ਮਹਿਕਮਿਆ ਦੇ ਪਟਵਾਰੀ, ਕਾਨੂੰਗੋ ਅਤੇ ਅਧਿਕਾਰੀ ਦਾ ਸਾਨੂੰ ਸਮਰਥਨ ਮਿਲਿਆ ਹੈ ਅਤੇ ਜੋ ESMA ਕਾਨੂੰਨ ਲਾਗੂ ਕਰਨ ਦੀ ਗਲ ਹੈ ਉਹ ਮੰਦਭਾਗੀ ਗਲ ਹੈ ਬਾਕੀ ਅਸੀ ਆਪਣੀ ਜਾਇਜ ਮੰਗਾ ਨੂੰ ਲੈ ਕੇ ਸਘਰੰਸ਼ ਕਰ ਰਹੇ ਹਾ ਅਤੇ ਜੇਕਰ ਸਰਕਾਰ ਚਾਹੇ ਤਾ ਅਸੀ ਟੇਬਲ ਟਾਕ ਲਈ ਤਿਆਰ ਹਾ।ਜੇਕਰ ਹੜਤਾਲ ਹੋਈ ਹੈ ਜੋ ਕਿ ਨਵੇ ਬਚੇ ਪਟਵਾਰੀ ਦੇ ਹਕ ਦਿਵਾਉਣ ਸੰਬਧੀ ਇਹ ਸਘਰੰਸ਼ ਚਲ ਰਿਹਾ ਹੈ।
ਇਕ ਜੋ ਸਾਡੇ ਤੇ ਇਲਜਾਮ ਲਗਾਇਆ ਜਾ ਰਿਹਾ ਕਿ ਅਸੀ ਆਪਣੇ ਤਹਿਸੀਲਦਾਰ, ਕਾਂਨਗੋ ਪਟਵਾਰੀ ਨੂੰ ਵਿਜੀਲੈਂਸ ਇਨਕੁਆਰੀ ਤੋ ਬਚਾਉਣ ਲਈ ਧਰਨੇ ਲਗਾਏ ਜਾ ਰਹੇ ਹਨ ਅਜਿਹਾ ਕੁਝ ਵੀ ਨਹੀ ਹੈ ਜੇਕਰ ਅਜਿਹਾ ਹੈ ਤਾਂ ਮੁਖ ਮੰਤਰੀ ਇਸ ਦੇ ਤਥ ਜਨਤਕ ਕਰਨ ।ਬਾਕੀ ਜੋ ਐਫ ਆਈ ਆਰ ਦਰਜ ਹੌਈ ਹੈ ਉਹ ਤਥਾ ਨੂੰ ਅਖੌ ਪਰੋਖਾ ਰਖ ਕੀਤੀ ਗਈ ਹੈ ਅਤੇ ਜੋ ਇਕ ਪ੍ਰਾਇਵੇਟ ਬੰਦੇ ਵਲੋ ਸ਼ਿਕਾਇਤ ਦਰਜ ਹੋਈ ਸੀ ਉਸ ਸੰਬਧੀ ਬਿਨਾ ਡਿਪਟੀ ਕਮਿਸ਼ਨਰ ਸਾਹਿਬ ਦੇ ਨਿਰਦੇਸ਼ਾ ਤੋ ਅਜਿਹੀ ਕਾਰਵਾਈ ਕਰਨਾ 17-A ਦੀ ਉਲੰਘਣਾ ਹੈ।